
ਡੀ—ਵਾਰਮਿੰਗ ਦਿਹਾੜੇ ਮੌਕੇ ਬੱਚਿਆਂ ਨੂੰ ਖੁਆਈਆਂ ਅਲਬੈਂਡਾਜੋ਼ਲ ਦੀਆਂ ਗੋਲੀਆਂ।
Thu 28 Nov, 2024 0
ਚੋਹਲਾ ਸਾਹਿਬ 28 ਨਵੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਰਾਜਵਿੰਦਰ ਕੌਰ ਦੇ ਦਿਸ਼ਾ—ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਮਿਨਾਕਸ਼ੀ ਢੀੰਗਰਾ ਦੀ ਰਹਿਨੁਮਾਈ। ਹੇਠ ਡੀ—ਵਾਰਮਿੰਗ ਦਿਹਾੜੇ ਮੌਕੇ ਬੱਚਿਆਂ ਨੂੰ ਸ਼ਰੀਰਕ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਦੇ ਲਈ ਬਲਾਕ ਫਿਰੋਜ਼ਸ਼ਾਹ ਅਧੀਨ ਆਉਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਆਗਨਵਾੜੀ ਸੈਟਰਾਂ ਦੇ ਬੱਚਿਆਂ ਨੂੰ ਅਲਬੈਂਡਾਜੋ਼ਲ ਦੀਆਂ ਗੌਲੀਆਂ ਖੁਆਈਆਂ ਗਈਆ ਤਾਂ ਜੋ ਦੇਸ਼ ਦਾ ਭਵਿਖ ਇਨ੍ਹਾਂ ਬੱਚਿਆਂ ਨੂੰ ਬੀਮਾਰੀਆਂ ਤੋ ਬਚਾਇਆ ਜਾ ਸਕੇ। ਇਹ ਜਾਣਕਾਰੀ ਡਾ। ਕਮਲਜੀਤ ਸਿਘ, ਏ।ਐਮ।ੳ ਫ਼ਿਰੋਜ਼ਸ਼ਾਹ ਵਲੋ ਅੱਜ ਮਨਾਏ ਗਏ ਡੀ—ਵਾਰਮਿੰਗ ਦਿਹਾੜੇ ਮੌਕੇ ਦਿੱਤੀ ਗਈ। ਇਸ ਮੌਕੇ ਫਿਰੋਜ਼ਸ਼ਾਹ ਅਧੀਨ ਆਉ਼ਦੇ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਡੀ—ਵਾਰਮਿੰਗ ਦਿਹਾੜੇ ਮੌਕੇ ਸਿਹਤ ਪ੍ਰਤੀ ਜਾਗਰੁਕ ਕੀਤਾ ਗਿਆ। ਇਸ ਮੌਕੇ ਮੌਜੂਦ ਸਟਾਫ ਅਤੇ ਬੱਚਿਆ ਨੂੰ ਡੀ ਵਾਰਮਿੰਗ ਦਿਹਾੜੇ ਸਬੰਧੀ ਜਾਣਕਾਰੀ ਦਿੰਦਿਆਂ ਡਾ।ਕਮਲ, ਹਰਦੀਪ ਸਿੰਘ ਬੀ ਈ ਈ, ਨੇ ਬੱਚਿਆਂ ਨੂੰ ਦੱਸਿਆ ਕਿ ਨੰਗੇ ਪੈਰ ਤੁਰਣ,ਹੱਥ ਨੂੰ ਨਾ ਧੋ ਕੇ ਰੋਟੀ ਖਾਣ,ਖੁਲੇ ਵਿੱਚ ਪਖਾਨੇ ਵਿੱਚ ਜਾਣ ਅਤੇ ਹੋਰ ਕੁੱਝ ਕਾਰਨਾਂ ਕਰਕੇ ਅਕਸਰ ਹੀ ਕੀੜੇ ਬੱਚਿਆਂ ਦੇ ਸਰੀਰ ਵਿਚ ਦਾਖਲ ਹੋ ਜਾਂਦੇ ਹਨ ਜਿਸ ਨਾਲ ਸ਼ਰੀਰ ਵਿਚ ਖੂਨ ਦੀ ਕਮੀ ਹੋਣ ਦੇ ਨਾਲ ਨਾਲ ਬੱਚਿਆਂ ਦਾ ਸ਼ਰੀਰਕ ਅਤੇ ਮਾਨਸਿਕ ਵਿਕਾਸ ਵਿਚ ਖੜੋਤ ਆ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਰੀਰ ਵਿਚੋਂ ਇਨ੍ਹਾਂ ਕੀੜਿਆਂ ਨੂੰ ਖਤਮ ਕਰਨ ਦੇ ਲਈ ਬੱਚਿਆਂ ਨੂੰ ਸਿਹਤ ਵਿਭਾਗ ਵੱਲੋਂ ਆਇਰਨ, ਅਲਬੈਂਡਾਜੋ਼ਲ ਆਦਿ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਦੇ ਪੇਟ ਵਿਚੋਂ ਕੀੜਿਆਂ ਨੂੰ ਖਤਮ ਕੀਤਾ ਜਾ ਸਕੇ।ਬਲਾਕ ਫਿਰੋਜ਼ਸ਼ਾਹ ਵਿੱਖੇ ਆਂਗਣਵਾੜੀ, ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਅਲਬੈਨਡਾਜੋਲ ਦੀਆਂ ਗੌਲੀਆਂ ਖੁਆਈਆਂ ਗਈਆ।ਇਸ ਮੌਕੇ ਆਰ ਬੀ ਐੱਸ ਕੇ ਦੇ ਸਟਾਫ ਨਰਸ ਸ਼ੈਰਿਨ ਮੈਰੀ ਅਤੇ ਸਤਿੰਦਰ ਕੌਰ ਨੇ ਦੱਸਿਆ ਕਿ ਬੱਚੇ ਇਸ ਗੋਲੀ ਨੂੰ ਖਾਲੀ ਢਿੱਡ ਨਾ ਲੈਣ ਅਤੇ ਕੁਝ ਖਾਣ ਤੋਂ ਬਾਅਦ ਹੀ ਇਸ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਡਾ: ਰਾਕੇਸ਼ ਗਰੋਵਰ, ਮਾਲਾ ਰਾਣੀ, ਪ੍ਰੇਮ ਲਾਲ, ਸੁਮਿਤ ਕੁਮਾਰ, ਹਰਜਿੰਦਰ ਸਿੰਘ, ਰਮਿੰਦਰ ਕੋਰ, ਦਵਿੰਦਰ ਕੋਰ, ਗੁਰਬਚਨ ਸਿੰਘ ਰੋਮਾਣਾ, ਨਛੱਤਰ ਸਿੰਘ, ਰਣਜੀਤ ਸਿੰਘ, ਗੋਰਵ, ਗੌਰਵਦਾਸ, ਪਰਮਜੀਤ ਕੋਰ, ਲਵਪ੍ਰੀਤ ਸਿੰਘ , ਰਣਜੋਧ ਸਿੰਘ ਵੀ ਮੌਜ਼ੂਦ ਸਨ।
Comments (0)
Facebook Comments (0)