ਸਾਹਿਤ , ਕਵਿਤਾ --------ਬਾਝ ਸੱਜਣ ਦੇ :- ਐਡਵੋਕੇਟ ਗੁਰਮੀਤ ਸਿੰਘ ਪੱਟੀ

ਸਾਹਿਤ , ਕਵਿਤਾ --------ਬਾਝ ਸੱਜਣ ਦੇ  :-  ਐਡਵੋਕੇਟ ਗੁਰਮੀਤ ਸਿੰਘ ਪੱਟੀ

 

ਨਹੀਂ ਸੁਝਦਾ ਕੁੱਝ ਬਾਝ ਸੱਜਣ ਦੇ ।
ਨਹੀਂ ਸੁਣਦਾ ਕੁੱਝ ਬਾਝ ਸੱਜਣ ਦੇ ।

ਮਨ ਤਪੇ ਤੰਦੂਰ ਆਂਹੀ ਨਿਕਲਣ, 
ਸੇਜ ਵੱਢ ਵੱਢ ਖਾਵੇ ਬਾਝ ਸੱਜਣ ਦੇ।

ਤਨ ਮਨ ਭੁਜਦਾ ਅੱਗ ਬਿਰਹਾ ਦੀ।
ਕੌਣ ਗਲੇ ਲਗਾਵੇ ਬਾਝ ਸੱਜਣ ਦੇ।

ਤਾਣੀ ਬਾਣੀ ਸਭ ਮਨ ਦੀਆਂ ਜਾਣੇ,
ਘਟ ਘਟ ਕੀ ਕੌਣ ਜਾਣੇ ਬਾਝ ਸੱਜਣ ਦੇ।

ਮਹਿਰਮ ਹੋਏ ਸੋ ਦਿਲ ਦੀਆਂ ਜਾਣੈ,
ਕਾਲ ਫਾਸ ਤੋਂ ਕੌਣ ਬਚਾਏ ਬਾਝ ਸੱਜਣ ਦੇ।

ਭਰਮਿਤ ਮਾਨਸ ਗੁਰਮੀਤ ਕਿੰਝ ਹੋਸੀ,
ਵੇ ਲੋਕ ਕਰੇ ਬਖੀਲੀ ਬਾਝ ਸੱਜਣ ਦੇ।

ਗੁਰਮੀਤ ਸਿੰਘ ਪੱਟੀ

ਐਡਵੋਕੇਟ ਤਰਨਤਾਰਨ