'ਪੋਸਟ ਮੈਟ੍ਰਿਕ ਸਕਾਲਰਸ਼ਿਪ' ਅਪਲਾਈ ਕਰਨ ਦੀ ਮਿਤੀ 'ਚ ਵਾਧਾ

'ਪੋਸਟ ਮੈਟ੍ਰਿਕ ਸਕਾਲਰਸ਼ਿਪ' ਅਪਲਾਈ ਕਰਨ ਦੀ ਮਿਤੀ 'ਚ ਵਾਧਾ

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਤੋਂ 15 ਅਕਤੂਬਰ, 2018 ਤੱਕ ਆਨ-ਲਾਈਨ ਦਰਖਾਸਤਾਂ ਦੀ ਮੰਗ

ਐਸ ਪੀ ਸਿੱਧੂ 

ਚੰਡੀਗੜ੍ਹ 16 ਅਕਤੂਬਰ 2018 :

 ਪੰਜਾਬ ਸਰਕਾਰ ਨੇ ਸਾਲ 2018-2019 ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਵਿਦਿਆਰਥੀਆਂ ਵਲੋਂ ਆਨਲਾਈਨ ਅਪਲਾਈ ਕਰਨ ਦੀ ਮਿਤੀ 31 ਅਕਤੂਬਰ, 2018 ਤੱਕ ਵਧਾ ਦਿੱਤੀ ਹੈ। ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਵਿਭਾਗ ਨੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਜ਼ੀਫਾ ਲੈਣ ਲਈ ਸੂਬੇ ਦੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਤੋਂ 15 ਅਕਤੂਬਰ, 2018 ਤੱਕ ਆਨ-ਲਾਈਨ ਦਰਖਾਸਤਾਂ ਦੀ ਮੰਗ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਤਕਨੀਕੀ ਨੁਕਸ ਪੈਣ ਕਾਰਨ ਡਾ. ਅੰਬੇਦਰਕਰ ਸਕਾਲਰਸ਼ਿਪ ਪੋਰਟਲ 1 ਅਕਤੂਬਰ ਦੀ ਬਜਾਏ 8 ਅਕਤੂਬਰ, 2018 ਤੋਂ ਸ਼ੁਰੂ ਕੀਤਾ ਜਾ ਸਕਿਆ ਸੀ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਵੀ ਮਿਲੀ ਹੈ ਕਿ ਐਸ.ਸੀ./ਬੀ.ਸੀ. ਵਿਦਿਆਰਥੀਆਂ ਨੂੰ ਆਮਦਨ ਸਰਟੀਫਿਕੇਟ ਹਾਸਲ ਕਰਨ 'ਚ ਵੀ ਦੇਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਸਥਿਤੀ ਨੂੰ ਮੁੱਖ ਰੱਖਦੇ ਹੋਏ ਆਨਲਾਈਨ ਅਪਲਾਈ ਕਰਨ ਦੀ ਮਿਤੀ ਵਧਾਈ ਗਈ ਹੈ। ਸ. ਧਰਮਸੋਤ ਨੇ ਦੱਸਿਆ ਕਿ ਯੋਗ ਵਿਦਿਆਰਥੀ ਵਿੱਦਿਅਕ ਸ਼ੈਸ਼ਨ 2018-19 ਲਈ ਹੁਣ 31 ਅਕਤੂਬਰ, 2018 ਤੱਕ ਨਵੀਂਆਂ ਤੇ ਰੀਨਿਊਅਲ ਦਰਖਾਸਤਾਂ ਲਈ www.scholarships.gov.in ਵੈਬਸਾਈਟ 'ਤੇ  4r. 1mbedkar Scholarship ਪੋਰਟਲ ਰਾਹੀਂ ਆਨ ਲਾਈਨ ਅਪਲਾਈ ਕਰ ਸਕਦੇ ਹਨ।