ਪੈਰਾਂ ਦੇ ਛਾਲੇ---ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ
Sat 6 Jun, 2020 0ਪੈਰਾਂ ਦੇ ਛਾਲੇ---ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ
ਐ ਜਿੰਦਗੀ ਕਿਤੇ ਤਾਂ ਲਿਹਾਜ਼ ਕਰਿਆ ਕਰ,
ਕਫਨ ਵਰਗੀ ਦੇਹਿ ਦਾ ਢਿੱਡ ਭਰਿਆ ਕਰ।
ਸੁੱਖ ਵੰਡ ਕੇ ਨਹੀਂ ਦੇ ਸਕਦਾ ਇਹ ਤੇਰਾ ਨਿਯਾਮ ਹੈ,
ਦੁੱਖ ਵੰਡਣ ਲੱਗਿਆਂ ਵੀ ਬੇਇਮਾਨੀ ਨਾ ਕਰਿਆ ਕਰ।
ਬਰਾਬਰ ਦਾ ਸਰੀਰ ਲਿੰਗ ਪੈਰ ਅੰਗ ਇੱਕੋ ਜਿਹੇ ਦੇ,
ਕੁੱਲੀ ਗੁੱਲੀ ਜੁਲੀ ਦੇਣ ਲੱਗਿਆਂ ਇਨਸਾਫ਼ ਕਰਿਆ ਕਰ।
ਜੰਮਣ ਦੀ ਸੀ ਕਾਹਲੀ ਕਾਹਦੀ ਇੱਜਤ ਦੀ ਨਹੀਂ ਰੋਟੀ ਦੇਣੀ,
ਆਪਣਿਆਂ ਪਰਾਇਆਂ ਵਾਂਗ ਏਨਾ ਫਰਕ ਨਾ ਕਰਿਆ ਕਰ।
ਮੈਂ ਮੇਰੀ ਮੈਂ ਕਿਉਂ ਨਾ ਆਖਾਂ ਅੰਦਰ ਬਾਹਰ ਤੂੰ ਵੱਸਦਾ ਏਂ,
ਮੇਰਾ ਨਹੀਂ ਤਾਂ ਨਾ ਸਹੀ ਮੇਰੀ ਖਾਤਰ ਆਪਣਾ ਦਮ ਭਰਿਆ ਕਰ।
ਗੁਰਮੀਤ ਸਿੰਘ ਪੱਟੀ ,
ਐਡਵੋਕੇਟ ਤਰਨਤਾਰਨ
9814220430
Comments (0)
Facebook Comments (0)