ਖੁਸ਼ਹਾਲੀ ਦੇ ਰਾਖਿਆਂ ਸ਼ੜਕਾਂ ਤੱਕ ਆਈ ਗੰਦਗੀ ਚੁਕਵਾਉਣ ਅਤੇ ਸ਼ੜਕ ਬਣਾਉਣ ਦੀ ਪ੍ਰਸ਼ਾਸ਼ਨ ਅੱਗੇ ਲਗਾਈ ਗੁਹਾਰ।
Sat 21 Aug, 2021 0ਚੋਹਲਾ ਸਾਹਿਬ 21 ਅਗਸਤ (ਰਮਨ ਚੱਡਾ,ਤੇਜਿੰਦਰ ਸਿੰਘ ਖਾਲਸਾ)
ਜੀ ਓ ਜੀ ਹੈੱਡ ਜਿਲਾ ਤਰਨ ਤਾਰਨ ਕਰਨਲ ਅਮਰਜੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਚੋਹਲਾ ਦੀ ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਵਲੋਂ ਅੱਜ ਚੋਹਲਾ ਸਾਹਿਬ ਦੇ ਆਸ ਪਾਸ ਇਲਾਕੇ ਦਾ ਮੁਆਇਨਾ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ.ਓ.ਜੀ.ਸੂਬੇਦਾਰ ਮੇਜਰ ਹਰਦੀਪ ਸਿੰਘ ਚੋਹਲਾ ਸਾਹਿਬ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਚੋਹਲਾ ਸਾਹਿਬ ਦੇ ਆਸ ਸ਼ੜਕਾਂ ਤੱਕ ਖਿਲਰੇ ਕੂੜੇ ਦੇ ਢੇਰਾਂ, ਚੋਹਲਾ ਸਾਹਿਬ ਘੋੜੇ ਵਾਲੇ ਚੋਕ ਤੋਂ ਲੈ ਕੇ ਸੁਰਜੀਤ ਸਿੰਘ ਦੀ ਮੰਡੀ ਤੱਕ ਇੱਕ ਕਿਲੋਮੀਟਰ ਟੁੱਟੀ ਸ਼ੜਕ ਦੀ ਮੁਕੰਮਲ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ ਅਤੇ ਲਿਖਿਆ ਗਿਆ ਹੈ ਕਿ ਸੜਕ ਦੀ ਹਾਲਤ ਕਈ ਸਾਲਾਂ ਤੋਂ ਤਰਸਯੋਗ ਹੈ ।ਉਹਨਾਂ ਕਿਹਾ ਕਿ ਖੇਤੀਬਾੜੀ ਦਫਤਰ ਦੇ ਨਜ਼ਦੀਕ ਸੜਕ ਉੱਤੇ ਰੂੜੀਆਂ ਦਾ ਲੱਗਾ ਢੇਰ ਅੱਧੀ ਸੜਕ ਰੋਕੀ ਬੈਠਾ ਹੈ ਕਈ ਪਿੰਡਾਂ ਨੂੰ ਜ਼ੋੜਨ ਵਾਲੀ ਇਸ ਸੜਕ ਤੇ ਆਵਾਜਾਈ ਬਹੁਤ ਜਿਆਦਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਹਨਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਭਾਰੀ ਮੰਗ ਹੈ ਕਿ ਪ੍ਰਸਾਸਨ ਦੇ ਸਬੰਧਤ ਅਧਿਕਾਰੀ ਰੂੜੀਆਂ ਅਤੇ ਕੂੜੇ ਦੇ ਲੱਗੇ ਢੇਰ ਜਲਦ ਚੁਕਵਾਉਣ ਅਤੇ ਸੜਕ ਜਲਦੀ ਤੋ ਜਲਦੀ ਬਣਵਾਉਣ ਉਹਨਾਂ ਕਿਹਾ ਕਿ ਸੜਕ ਬਣਾਉਣ ਲਈ ਪਹਿਲਾਂ ਵੀ ਜੀ ਓ ਜੀ ਵਲੋਂ ਪ੍ਰਸਾਸਨ ਨੂੰ ਦੱਸਿਆ ਜਾ ਚੁੱਕਾ ਹੈ।ਇਸ ਸਮੇਂ ਤਹਿਸੀਲ ਤਰਨ ਤਾਰਨ ਜੀ ਓ ਜੀ ਇੰਚਾਰਜ ਕੈਪਟਨ ਮੇਵਾ ਸਿੰਘ , ਸੂਬੇਦਾਰ ਮੇਜਰ ਹਰਦੀਪ ਸਿੰਘ ਚੋਹਲਾ ਸਾਹਿਬ, ਸੂਬੇਦਾਰ ਮੇਜਰ ਕੁਲਵੰਤ ਘੜਕਾ, ਸੂਬੇਦਾਰ ਸੁਖਬੀਰ ਸਿੰਘ ਧੁੰਨ, ਹੌਲਦਾਰ ਅਮਰੀਕ ਸਿੰਘ ਚੋਹਲਾ ਖੁਰਦ, ਹੌਲਦਾਰ ਹਰਭਜਨ ਸਿੰਘ ਵਰਿਆਂ ,ਹੌਲਦਾਰ ਨਿਰਵੈਰ ਸਿੰਘ ਵਰਿਆਂ ਨਵੇ, ਨਾਇਕ ਯਗਰੂਪ ਸਿੰਘ ਚੰਬਾ ਕਲਾ, ਜਗਰਾਜ ਨਾਇਕ ਕਰਮੂਵਾਲਾ ,ਨਜ਼ਦੀਕੀ ਦੁਕਾਨਦਾਰ, ਖੇਤੀਬਾੜੀ ਮਹਿਕਮੇ ਦੇ ਮੁਲਾਜ਼ਿਮ ਅਤੇ ਵੱਖ ਵੱਖ ਪਿੰਡਾ ਦੇ ਲੋਕ ਮੌਜੂਦ ਸਨ।
Comments (0)
Facebook Comments (0)