ਸੀਐਚਸੀ ਫਿਰੋਜ਼ਸ਼ਾਹ ਦੇ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਵਿਦਆਰਥੀਆਂ ਨੂੰ ਕੀਤਾ ਜਾਗਰੂਕ

ਸੀਐਚਸੀ ਫਿਰੋਜ਼ਸ਼ਾਹ ਦੇ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਵਿਦਆਰਥੀਆਂ ਨੂੰ ਕੀਤਾ ਜਾਗਰੂਕ

ਤਾਂ ਕਿ ਡੇਂਗੂ ਨਾ ਫੈਲੇ , ਸਕੂਲਾਂ ਵਿੱਚ ਫੈਲਾਈ ਜਾਗਰੂਕਤਾ 

ਫਿਰੋਜ਼ਸ਼ਾਹ 11 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ
 ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ੋਹਰ ਸ਼ੁੱਕਰਵਾਰ ਡੇਂਗੂ ਤੇ ਵਾਰੌ  ਤਹਿਤ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਐਚਸੀ ਫਿਰੋਜ਼ਸ਼ਾਹ ਦੀਆਂ ਸਿਹਤ ਟੀਮਾਂ ਵੱਲੋਂ ਬਲਾਕ ਅਧੀਨ ਪੈਂਦੇ ਦਰਜਨਾ ਸਕੂਲਾਂ ਵਿੱਚ ਡੇਂਗੂ ਨੂੰ ਫੈਲਣ ਤੋਂ ਰੋਕਣ ਤੇ ਬਚਾਅ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਏ ਗਏ। ਵੱਖ - ਵੱਖ ਹੈਲਥ ਵੈਲਨੈਸ ਸੈਂਟਰਾਂ ਦੀਆਂ ਟੀਮਾਂ ਜਿਹਨਾਂ ਵਿੱਚ ਮਲਟੀਪਰਪਜ਼ ਹੈਲਥ ਵਰਕਰ ਮੇਲ , ਸੀਐਚਓ ਅਤੇ ਏਐੱਨਐੱਮ ਮੌਜੂਦ ਸਨ ਨੇ ਸਕੂਲਾਂ ਵਿੱਚ ਜਾ ਕੇ ਿਿਵਦਆਰਥੀਆਂ ਨੂੰ ਸਾਫ਼ ਸਫ਼ਾਈ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੋਲਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਕਿਹਾ ਕਿ ਡੇਂਗੂ ਐਡੀਜ਼ ਨਾਂਅ ਦੇ ਮੱਛਰ ਤੋਂ ਫੈਲਦਾ ਹੈ ਅਤੇ ਇਹ ਸਾਫ਼ ਪਾਣੀ ਵਿੱਚ ਪਲਦਾ ਹੈ । ਇਹ ਮੱਛਰ ਦਿਨ ਵੇਲੇ ਹੀ ਡੰਗ ਮਾਰਦਾ ਹੈ ਜਿਸ ਨਾਲ ਵਿਅਕਤੀ ਦੇ ਪਲੇਟਲੈਟਸ ਘਟ ਜਾਂਦੇ ਹਨ। ਉਹਨਾਂ ਕਿਹਾ ਕਿ ਆਪਣੇ ਘਰਾਂ ਅੰਦਰ ਫਰਿਜਾਂ ਦੇ ਕੰਟੇਨਰਾਂ , ਗਮਲਿਆਂ , ਖਾਲੀ ਟਾਇਰਾਂ ਵਿੱਚ ਜਮ੍ਹਾਂ ਪਾਣੀ ਦੀ ਨਿਕਾਸੀ ਕੀਤੀ ਜਾਵੇ ਅਤੇ ਸਾਫ਼ ਸਫ਼ਾਈ ਕੀਤੀ ਜਾਵੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵਿਅਕਤੀ ਦੇ ਪਲੇਟਲੈਟਸ ਘਟਦੇ ਹਨ ਤਾਂ ਉਸਨੂੰ ਦੇਸੀ ਓਹੜ-ਪੋਹੜ ਕਰਨ ਦੀ ਜਗ੍ਹਾ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇ ਤਾਂਜੋ ਉਸਨੂੰ ਸਮੇਂ ਸਿਰ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾਵੇ।ਉਹਨਾਂ ਦੱਸਿਆ ਕਿ ਡੇਂਗੂ ਦਾ ਬੁੁਖਾਰ ਹੋਣ ਉੱਤੇ ਸਿਰਫ਼ ਪੈਰਾਸੀਟਾਮੋਲ ਦੀ ਗੋਲੀ ਹੀ ਖਾਣੀ ਚਾਹੀਦੀ ਹੈ ਅਤੇ ਐਸਪਰੀਨ ਦੀ ਗੋਲੀ ਦੀ ਵਰਤੋਂ ਨਾ ਕੀਤੀ ਜਾਵੇ। ਇਸ ਮੌਕੇ ਸਕੂਲਾਂ ਵਿੱਚ ਸਿਹਤ ਮੰਤਰੀ ਡਾH ਬਲਬੀਰ ਸਿੰਘ ਦੀ ਡੇਂਗੂ ਤੋਂ ਜਾਗਰੂਕ ਕਰਦੀ ਵੀਡੀਓ ਵੀ ਵਿਦਆਰਥੀਆਂ ਨੂੰ ਦਿਖਾਈ ਗਈ।