ਮਾਣਭੱਤੇ ‘ਚ ਕਟੌਤੀ ਨੂੰ ਲੈ ਕੇ ਆਂਗਣਵਾੜੀ ਮੁਲਾਜਮਾਂ ‘ਚ ਗੁੱਸੇ ਦੀ ਲਹਿਰ ਵਧਾਇਆ ਮਾਣਭੱਤਾ ਨਾ ਮਿਲਿਆ ਤਾਂ ਕਾਲੀਆਂ ਝੰਡੀਆਂ ਨਾਲ ਕਰਾਂਗੇ ਵਿਰੋਧ : ਬਲ੍ਹੇਰ

ਮਾਣਭੱਤੇ ‘ਚ ਕਟੌਤੀ ਨੂੰ ਲੈ ਕੇ ਆਂਗਣਵਾੜੀ ਮੁਲਾਜਮਾਂ ‘ਚ ਗੁੱਸੇ ਦੀ ਲਹਿਰ ਵਧਾਇਆ ਮਾਣਭੱਤਾ ਨਾ ਮਿਲਿਆ ਤਾਂ ਕਾਲੀਆਂ ਝੰਡੀਆਂ ਨਾਲ ਕਰਾਂਗੇ ਵਿਰੋਧ : ਬਲ੍ਹੇਰ

ਭਿੱਖੀਵਿੰਡ 29 ਅਪ੍ਰੈਲ

(ਹਰਜਿੰਦਰ ਸਿੰਘ ਗੋਲ੍ਹਣ)

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਬੀਤੇਂ ਮਹੀਨਿਆਂ ਤੋਂ ਮਾਣ-ਭੱਤਾ (ਤਨਖਾਹ) ਨਾ ਮਿਲਣ ਕਾਰਨ ਭੁੱਖੇ ਢਿੱਡ ਰਹਿ ਕੇ ਰਾਤਾਂ ਗੁਜਾਰਨੀਆਂ ਪੈ ਰਹੀਆਂ ਹਨ, ਉਥੇ ਮੁਲਾਜਮਾਂ ਵੱਲੋਂ ਬੀਤੇਂ ਕਈ ਦਿਨਾਂ ਤੋਂ ਰੋਜਾਨਾ ਸੀ.ਡੀ.ਪੀ.ੳ ਦਫਤਰ ਅੱਗੇ ਧਰਨਾ ਵੀ ਦਿੱਤਾ ਜਾ ਰਿਹਾ ਹੈ। ਪਰ ਸਰਕਾਰ ਦੇ ਕੰਨ ‘ਤੇ ਜੂੰ ਤੱਕ ਨਾ ਸਰਕਣ ‘ਤੇ ਮੁਲਾਜਮ ਬੀਬੀਆਂ ਵਿਚ ਗੁੱਸੇ ਦੀ ਲਹਿਰ ਵੱਧਦੀ ਜਾ ਰਹੀ ਹੈ। ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਅਨੂਪ ਕੌਰ ਬਲ੍ਹੇਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਧਾਏ ਗਏ ਮਾਣਭੱਤੇ ਦਾ 900 ਰੁਪਏ ਤਾਂ ਭੇਜ ਦਿੱਤਾ, ਜਦੋਂਕਿ ਪੰਜਾਬ ਸਰਕਾਰ ਨੇ 600 ਰੁਪਏ ਦੀ ਕਟੌਤੀ ਕਰ ਦਿੱਤੀ ਹੈ, ਜਿਸ ਵਿਚ 600 ਰੁਪਏ ਵਰਕਰ, 300 ਰੁਪਏ ਹੈਲਪਰ, 450 ਰੁਪਏ ਮਿੰਨੀ ਸੈਂਟਰ ਵਿਚ ਕਟੌਤੀ ਕਰ ਦਿੱਤੀ, ਜੋ ਮੁਲਾਜਮ ਨਾਲ ਘੋਰ ਬੇਇਨਸਾਫੀ ਹੈ। ਉਹਨਾਂ ਕਿਹਾ ਕਿ ਅੱਜ ਸੈਕਟਰੀ ਨਾਲ ਅਹੁਦੇਦਾਰਾਂ ਦੀ ਜੋ ਮੀਟਿੰਗ ਹੋਈ ਹੈ, ਉਸ ਵਿਚ ਕੋਈ ਸਿੱਟਾ ਨਹੀਂ ਨਿਕਲ ਸਕਿਆ। ਜਿਲ੍ਹਾ ਪ੍ਰਧਾਨ ਅਨੂਪ ਕੌਰ ਬਲ੍ਹੇਰ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਵਧਾਏ ਗਏ ਮਾਣਭੱਤੇ ਵਿਚ ਕਿਸੇ ਕਿਸਮ ਦੀ ਕਟੌਤੀ ਕਰਨ ਦੀ ਆਗਿਆ ਨਹੀ ਦਿੱਤੀ ਜਾਵੇਗੀ ਅਤੇ ਮਾਣਭੱਤੇ ਨੂੰ ਪ੍ਰਾਪਤ ਕਰਨ ਲਈ ਯੂਨੀਅਨ ਵੱਲੋਂ ਕਾਂਗਰਸ ਪਾਰਟੀ ਆਗੂਆਂ ਦਾ ਕਾਲੀਆਂ ਝੰਡੀਆਂ ਨਾਲ ਪਿੰਡ-ਪਿੰਡ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਕੌਰ, ਪਰਮਜੀਤ ਕੌਰ, ਲਖਵਿੰਦਰ ਕੌਰ, ਰਣਬੀਰ ਕੌਰ, ਹਰਜਿੰਦਰ ਕੌਰ, ਰਣਜੀਤ ਕੌਰ, ਕੁਲਵਿੰਦਰ ਕੌਰ, ਜਸਬੀਰ ਕੌਰ, ਨਿੰਦਰ ਕੌਰ, ਲਖਵਿੰਦਰ ਕੌਰ, ਸੁਖਰਾਜ ਕੌਰ, ਅਮਰਜੀਤ ਕੌਰ, ਹਰਜਿੰਦਰਪਾਲ ਕੌਰ, ਰਣਜੀਤ ਕੌਰ, ਪਰਮਜੀਤ ਕੌਰ ਆਦਿ ਹਾਜਰ ਸਨ