ਸਰਪੰਚ ਗੁਰਜੀਤ ਸਿੰਘ ਘੈਣਾ ਵੱਲੋਂ ਸਰਪੰਚੀ ਦੇ ਉਮੀਦਵਾਰ ਕੇਵਲ ਨਈਅਰ ਦੇ ਹੱਕ ਕੀਤਾ ਚੋਣ ਪ੍ਰਚਾਰ।

ਸਰਪੰਚ ਗੁਰਜੀਤ ਸਿੰਘ ਘੈਣਾ ਵੱਲੋਂ ਸਰਪੰਚੀ ਦੇ ਉਮੀਦਵਾਰ ਕੇਵਲ ਨਈਅਰ ਦੇ ਹੱਕ ਕੀਤਾ ਚੋਣ ਪ੍ਰਚਾਰ।

ਚੋਹਲਾ ਸਾਹਿਬ 12 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਪਿੰਡ ਪਿੱਦੀ ਤੋਂ ਚੁਣੇ ਗਏ ਸਰਪੰਚ ਗੁਰਜੀਤ ਸਿੰਘ ਘੈਣਾ ਆਪਣੇ ਸਾਥੀਆਂ ਸਮੇਤ ਆਮ ਆਦਮੀਂ ਪਾਰਟੀ ਦੇ ਪਿੰਡ ਚੋਹਲਾ ਸਾਹਿਬ ਤੋਂ ਸਰਪੰਚੀ ਦੇ ਉਮੀਦਵਾਰ ਨੌਜਵਾਨ ਆਗੂ ਕੇਵਲ ਚੋਹਲਾ ਲਈ ਚੋਣ ਪ੍ਰਚਾਰ ਕਰਨ ਲਈ ਪਿੰਡ ਚੋਹਲਾ ਸਾਹਿਬ ਵਿਖੇ ਪਹੁੰਚੇ ਅਤੇ ਘਰ ਘਰ ਜਾਕੇ ਚੋਣ ਪ੍ਰਚਾਰ ਕੀਤਾ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੇਵਲ ਚੋਹਲਾ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਦੱਸਿਆ ਕਿ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਪਾਰਟੀ ਦੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਨਿਭਾਉਣ ਵਾਲੇ ਜੁਝਾਰੂ ਵਰਕਰਾਂ ਦਾ ਪੂਰਾ ਮਾਨ ਸਤਿਕਾਰ ਕੀਤਾ ਜਾਂਦਾ ਹੈ ਕਿ ਜਿਸਤੇ ਤਹਿਤ ਹਲਕਾ ਵਿਧਾਇਕ ਨੇ ਉਹਨਾਂ ਨੂੰ ਪਿੰਡ ਚੋਹਲਾ ਸਾਹਿਬ ਦੀ ਸਰਪੰਚੀ ਦਾ ਉਮੀਦਵਾਰ ਐਲਾਨਿਆ ਹੈ।ਉਹਨਾਂ ਦੱਸਿਆ ਕਿ ਉਹ ਪਹਿਲਾਂ ਵੀ ਪਾਰਟੀ ਦੀ ਤਨਦੇਹੀ ਨਾਲ ਸੇਵਾ ਕਰਦੇ ਰਹੇ ਹਨ ਅਤੇ ਹੁਣ ਵੀ ਪੂਰੀ ਇਮਾਨਦਾਰੀ ਨਾਲ ਸੇਵਾ ਕਰਨਗੇ।ਇਸ ਸਮੇਂ ਉਹਨਾਂ ਦੱਸਿਆ ਕਿ ਉਹਨਾਂ ਦੇ ਹੱਕ ਵਿੱਚ ਉਹਨਾਂ ਦੇ ਸਾਥੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਮੌਕਾ ਕੇਵਲ ਚੋਹਲਾ ਨੂੰ ਦੇਣ ਅਤੇ ਜਦ ਉਹ ਸਰਪੰਚ ਬਣ ਗਏ ਤਾਂ ਉਹ ਚੋਹਲਾ ਸਾਹਿਬ ਦਾ ਰਹਿੰਦਾ ਵਿਕਾਸ ਜਲਦ ਮੁਕੰਮਲ ਕਰ ਦੇਣਗੇ ਅਤੇ ਬਿਨਾਂ ਕਿਸੇ ਵਿਤਕਰੇ ਦੇ ਹਰ ਵਰਗ ਦੀਆਂ ਮੁਸ਼ਕਲਾਂ ਦਾ ਹੱਲ ਪਹਿਲਦੇ ਆਧਾਰ ਤੇ ਕਰਨਗੇ।ਉਹਨਾਂ ਦੱਸਿਆ ਕਿ ਉਹਨਾਂ ਨੂੰ ਚੋਣ ਪ੍ਰਚਾਰ ਦੌਰਾਨ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਸਮੇਂ ਸਰਪੰਚ ਗੁਰਜੀਤ ਸਿੰਘ ਘੈਣਾ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਨਈਅਰ ਨੂੰ ਸਰਪੰਚ ਬਣਾਉਣ ਤਾਂ ਜੋ ਰਹਿੰਦੇ ਵਿਕਾਸ ਕਾਰਜ ਮੁਕੰਮਲ ਕੀਤੇ ਜਾ ਸਕਣ।ਇਸ ਸਮੇਂ ਕੇਵਲ ਸਿੰਘ,ਕੁਲਬੀਰ ਸਿੰਘ ਨੰਬਰਦਾਰ,ਅੰਗਰੇਜ਼ ਸਿੰਘ,ਮੈਂਬਰ ਪੰਚਾਇਤ ਗੁਰਲਾਲ ਸਿੰਘ,ਮੈਂਬਰ ਪੰਚਾਇਤ ਰਕੇਸ਼ ਨਈਅਰ,ਮੈਂਬਰ ਪੰਚਾਇਤ ਰਾਜ ਸ਼ਾਹ,ਮੈਂਬਰ ਪੰਚਾਇਤ ਰਣਜੀਤ ਸਿੰਘ ਰਾਣਾ,ਮਲਕੀਤ ਸਿੰਘ,ਨਿਸ਼ਾਨ ਸਿੰਘ,ਮਨਦੀਪ ਸਿੰਘ,ਬਾਬਾ ਨਿਰਮਲ ਸਿੰਘ,ਪ੍ਰਦੀਪ ਢਿਲੋਂ ,ਗੁਰਮੇਲ ਸਿੰਘ,ਡਾਕਟਰ ਨਿਰਭੈ ਸਿੰਘ,ਸੁਖਬੀਰ ਸਿੰਘ ਪੰਨੂ,ਅਮੋਲਕਜੀਤ ਸਿੰਘ,ਰਵੀ ਸਿੰਘ ਸੁਖਦੇਵ ਸਿੰਘ ,ਨਿਸ਼ਾਨ ਸਿੰਘ ਆਦਿ ਹਾਜਰ ਸਨ।