ਡਿਜੀਟਲ ਮੁਹੱਬਤ--- ਪ੍ਰੀਤ ਰਾਮਗੜ੍ਹੀਆ
Thu 5 Dec, 2019 0ਸੁਣਿਐ ਅੱਜਕਲ ਦੌਰ ਬਦਲ ਰਿਹਾ
ਮੁਹੱਬਤ ਦਾ ਸਿਲਸਿਲਾ
ਰਫ਼ਤਾਰ ਪਕੜ ਰਿਹਾ
ਅਜੋਕੇ ਯੁੱਗ ਦੀ ਮੁਹੱਬਤ ਵੀ ਅਜੋਕੀ
ਡਿਜੀਟਲ ਹੋ ਗਈ ਬਣੀ ਫੇਸਬੁੱਕੀ
ਸੋਸ਼ਲ ਮੀਡੀਆ ਨੇ ਫੈਲਾ ਦਿੱਤੀ ਹਰ ਥਾਂ
ਪਰ ਹੋ ਗਈ ਅਵਧੀ ਮੁਹੱਬਤ ਦੀ ਹੁਣ ਛੋਟੀ .....
ਸੋਹਣੇ ਜਿਹੇ ਨਾਮ ਦੀ ਆਈ.ਡੀ. ਇਕ ਦੇਖੀ
ਮੁੰਡੇ ਗੱਭਰੂ ਨੇ ਮਿੱਤਰਤਾ ਦੀ ਰਿਕਵੈਸਟ ਝਟ ਭੇਜੀ
ਕੁਝ ਮਿੰਟਾਂ ਬਾਦ ਪ੍ਰਵਾਨਗੀ ਸੀ ਮਿਲ ਗਈ
ਗੱਭਰੂ ਦੇ ਦਿਲ ਖਵਾਹਿਸ਼ ਸੀ ਖਿਲ ਗਈ
ਇਕ ਸੰਦੇਸ਼ ਵੀ ਝੱਟ ਸੀ ਆ ਗਿਆ
ਹੈਲੋ ! ਕਹਿ ਸੀ ਉਹਨੇ ਬੁਲਾ ਲਿਆ......
ਚੱਲਦੇ ਰਹੇ ਆਰ ਵਿਹਾਰ ਜੀ
ਦਿਲ ਨਾ ਲੱਗੇ ਹੁਣ ਇਕ ਦੂਜੇ ਬਗੈਰ
ਗੱਭਰੂ ਨੇ ਮਿਲਣ ਦੀ ਖਵਾਹਿਸ਼ ਸੀ ਰੱਖਤੀ
ਉਹਨੇ ਸੀ ਕੁਝ ਦਿਨਾਂ ਤੇ ਗੱਲ ਰੱਖਤੀ
ਚਾਹੀਦਾ ਹੈ ਪੈਸਾ ਥੋੜ੍ਹੀ ਮਜਬੂਰੀ ਆ
ਮਦਦ ਦੀ ਉਮੀਦ ਬਸ ਤੇਰੇ ਤੇ ਹੀ ਧਰੀ ਆ ....
ਗੱਭਰੂ ਤਾਂ ਸੀ ਇਸ਼ਕੇ ਦੀ ਸੱਟ ਖਾ ਗਿਆ
ਮਦਦ ਲਈ ਹੱਥ ਵਧਾ ਗਿਆ
ਕੁਝ ਕੁ ਦਿਨਾਂ ਦੀ ਗੱਲਬਾਤ ਤੋਂ ਬਾਦ
ਗੱਭਰੂ ਨੂੰ ਸੀ ਫੇਸਬੁੱਕ ਤੇ ਬਲਾਕ ਮਾਰਿਆ
ਪਤਾ ਨਹੀਂ ਕੁੜੀ ਸੀ ਜਾਂ ਸੀ ਕੋਈ ਮੁੰਡਾ
ਮੁਹੱਬਤ ਦਾ ਜਨੂੰਨ ਸੀ ਸਾਰਾ ਲਾਹ ਗਿਆ ......
4ਜੀ ਦੀ ਸਪੀਡ ਨਾਲ
ਜਿਵੇਂ ਮੋਬਾਇਲ ਫੋਨ ਆ ਗਿਆ
ਮੁਹੱਬਤ ਰਹਿ ਗਈ ਨਾਮ ਦੀ, ਧੋਖਾ ਛਾ ਗਿਆ
ਸੋਸ਼ਲ ਮੀਡੀਆ ਦਾ ਨਾ ਕਰੋ ਦੁਰਉਪਯੋਗ
"ਪ੍ਰੀਤ" ਲਿਖ ਥੋੜ੍ਹਾ ਸਮਝਾ ਗਿਆ
ਬਚੋ ਅਣਡਿੱਠੇ ਰਿਸ਼ਤਿਆਂ ਤੋਂ
ਮਜਬੂਤ ਕਰੋ ਪਰਿਵਾਰਿਕ ਰਿਸ਼ਤਿਆਂ ਨੂੰ
ਪ੍ਰੀਤ ਰਾਮਗੜ੍ਹੀਆ
ਲੁਧਿਆਣਾ, ਪੰਜਾਬ
ਮੋਬਾਇਲ : +918427174139
E-mail : Lyricistpreet@gmail.com
Comments (0)
Facebook Comments (0)