
ਹੁਣ ਦੁਨੀਆ ਦੇ ਸਭ ਤੋਂ ਵੱਡੇ ਗੁਰੂ ਕੇ ਲੰਗਰ ਵਿੱਚ ਜੈਵਿਕ ਫਲਾਂ ਦਾ ਪ੍ਰਸਾਦ
Sat 1 Jun, 2019 0
ਅੰਮ੍ਰਿਤਸਰ :
ਹੁਣ ਦੁਨੀਆ ਦੇ ਸਭ ਤੋਂ ਵੱਡੇ ਗੁਰੂ ਕੇ ਲੰਗਰ ਵਿੱਚ ਜੈਵਿਕ ਫਲਾਂ ਦਾ ਪ੍ਰਸਾਦ ਵੀ ਮਿਲਿਆ ਕਰੇਗਾ । ਦੁਨੀਆਂ ਦੇ ਸਭ ਤੋਂ ਵੱਡੇ ਗੁਰੂ ਕੇ ਲੰਗਰਾਂ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਵੀ ਸ਼ਾਮਿਲ ਹੈ । ਹੁਣ ਸ਼੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਜੈਵਿਕ ਫਲ ਪ੍ਰਸਾਦ ਵਜੋਂ ਮਿਲਿਆ ਕਰਨਗੇ । ਦਰਅਸਲ, SGPC ਵਲੋਂ ਕੁਝ ਸਾਲ ਪਹਿਲਾਂ ਇੱਕ ਬਹੁਤ ਵੱਡਾ ਉਪਰਾਲਾ ਕਰਦੇ ਹੋਏ ਅਟਾਰੀ ਦੇ ਗੁਰਦੁਆਰਾ ਸਤਲਾਨੀ ਸਾਹਿਬ ਵਿੱਚ 13 ਏਕੜ ਜ਼ਮੀਨ ‘ਤੇ ਜੈਵਿਕ ਖੇਤੀ ਸ਼ੁਰੂ ਕੀਤੀ ਗਈ ਸੀ ।
ਜਿਸ ਵਿੱਚ ਸਬਜ਼ੀਆਂ ਤੇ ਫਲ ਲਗਾਏ ਗਏ ਸਨ । ਇਸ ਤੋਂ ਬਾਅਦ ਤੋਂ ਹੀ ਲੰਗਰ ਵਿੱਚ ਜੈਵਿਕ ਸਬਜ਼ੀਆਂ ਦੀ ਵਰਤੋਂ ਹੁੰਦੀ ਆ ਰਹੀ ਹੈ । ਜਿਸਦੇ ਬਾਅਦ ਹੁਣ ਇਨ੍ਹਾਂ ਫਲਾਂ ਦੀ ਵਰਤੋਂ ਵੀ ਲੰਗਰ ਵਿੱਚ ਪ੍ਰਸਾਦ ਵਜੋਂ ਹੋਵੇਗੀ । ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਆਉਣ ਵਾਲੇ ਦਿਨਾਂ ਵਿੱਚ ਜੈਵਿਕ ਖੇਤੀ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਸੰਗਤ ਨੂੰ ਫਲ-ਸਬਜ਼ੀਆਂ ਆਸਾਨੀ ਨਾਲ ਮੁਹੱਈਆ ਕਰਵਾਈਆਂ ਜਾ ਸਕਣ ।
ਜ਼ਿਕਰਯੋਗ ਹੈ ਕਿ ਵਧਦੀ ਗਰਮੀ ਨੂੰ ਦੇਖਦੇ ਹੋਏ SGPC ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਆਉਣ ਵਾਲਿਆਂ ਸੰਗਤਾਂ ਲਈ ਖਾਸ ਪ੍ਰਬੰਧ ਵੀ ਕੀਤੇ ਜਾ ਰਹੇ ਹਨ । ਕਮੇਟੀ ਵੱਲੋ ਗਰਮੀ ਤੋਂ ਬਚਾਅ ਲਈ ਹਰ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ । ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਅਤ ਲਈ ਹਰ ਚੀਜ਼ ਦਾ ਖਿਆਲ ਰੱਖਿਆ ਜਾਂਦਾ ਹੈ ।
ਸੰਗਤ ਬਹੁਤ ਮਹਾਨ ਹੈ ਤੇ ਉਨ੍ਹਾਂ ਨੂੰ ਗਰਮੀ-ਸਰਦੀ ਦਾ ਕੋਈ ਅਸਰ ਨਹੀਂ ਹੁੰਦਾ ਪਰ ਸਾਡਾ ਫ਼ਰਜ਼ ਹੈ ਕਿ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਨਾ ਆਵੇ, ਇਸ ਲਈ ਅਸੀਂ ਪੂਰੇ ਪ੍ਰਬੰਧ ਕਰਕੇ ਰੱਖਦੇ ਹਾਂ । ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸ਼ਾਨਦਾਰ ਪ੍ਰਬੰਧ ਕੀਤੇ ਹਨ । ਸੰਗਤ ਦੇ ਉਤਸ਼ਾਹ ਅਤੇ ਸ਼ਰਧਾ ਦੇ ਵਿੱਚ ਕੋਈ ਕਮੀ ਨਹੀਂ ਹੈ ।
Comments (0)
Facebook Comments (0)