ਰੋਗਾਂ ਨਾਲ ਲੜਨ ਦੀ ਸ਼ਕਤੀ

ਰੋਗਾਂ ਨਾਲ ਲੜਨ ਦੀ ਸ਼ਕਤੀ

ਕਈ ਵਾਰੀ ਡਾਕਟਰਾਂ ਦੇ ਲੇਖਾਂ ਉਪਰਾਲੇ ਕਰਨ ਤੋਂ ਬਾਅਦ ਵੀ ਰੋਗੀ ਠੀਕ ਨਹੀਂ ਹੁੰਦਾ। ਛੋਟੀ ਮੋਟੀ ਬਿਮਾਰੀ ਵੀ ਜੀਅ ਦਾ ਜੰਜਾਲ ਬਣ ਜਾਂਦੀ ਹੈ। ਰੋਗੀ ਦਾ ਕਈ ਡਾਕਟਰਾਂ ਕੋਲ ਜਾ ਕੇ ਵੀ ਹੱਲ ਨਹੀਂ ਨਿਕਲਦਾ। ਹਸਪਤਾਲਾਂ ਵਿਚ ਲੰਮੀਆਂ-ਲੰਮੀਆਂ ਲਾਈਨਾਂ ਤੁਸੀ ਖ਼ੁਦ ਵੇਖ ਸਕਦੇ ਹੋ। ਕੁਦਰਤ ਨਾਲ ਕੀਤੀ ਛੇੜਛਾੜ, ਗ਼ਲਤ ਖਾਣਾ ਪੀਣਾ, ਸ੍ਰੀਰ ਦੀ ਗ਼ੌਰ ਨਾ ਕਰਨਾ, ਇਸ ਦਾ ਸੱਭ ਤੋਂ ਵੱਡਾ ਕਾਰਨ ਹੈ। ਕੁਦਰਤੀ ਦਰੱਖ਼ਤ ਆਪਾਂ ਪੁੱਟ ਰਹੇ ਹਾਂ, ਆਕਸੀਜਨ ਦੀ ਕਮੀ ਤੇ ਪ੍ਰਦੂਸ਼ਣ ਦੀ ਮਾਰ ਤਾਂ ਝਲਣੀ ਹੀ ਪਵੇਗੀ। 

ਵਾਤਾਵਰਣ ਪ੍ਰਦੂਸ਼ਤ ਹੈ, ਗ਼ਲਤ ਖਾਣਾ ਅਰਥਾਤ ਲਾਲਚੀ ਜੀਭ ਦਾ ਸੁਆਦ, ਘਰ ਦੀ ਰੋਟੀ ਛੱਡ ਕੇ ਬਾਹਰੀ ਖਾਣਾ, ਸ੍ਰੀਰ ਤੇ ਪੈਸਾ ਨਹੀਂ ਲਾਉਣਾ, ਵੱਡੇ-ਵੱਡੇ 3-4 ਮੰਜ਼ਲੇ ਮਕਾਨ ਛੱਤੀ ਜਾਣੇ ਕਿਉਂਕਿ ਦੇਸੀ ਚੀਜ਼ਾਂ ਮਹਿੰਗੀਆਂ ਕਹਿ ਕੇ ਹੱਥ ਖੜੇ ਕਰ ਦੇਣੇ ਹਨ। ਜਿਵੇਂ ਸਫ਼ੈਦ ਮੂਸਲੀ, ਰੂਮੀ ਮਸਤਗੀ, ਕੇਸਰ, ਸੋਨੇ ਦੇ ਬਣੇ ਆਯੁਰਵੈਦਿਕ ਯੋਗ ਰੋਜ਼ ਖਾਣੇ ਪਹਾੜ ਜਾਪਦੇ ਹਨ। ਜਿਹੜੇ ਮਹਿੰਗੇ ਘਰ ਅਸੀ ਉਸਾਰ ਰਹੇ ਹਾਂ ਉਹ ਤਾਂ ਮਰਨ ਤੋਂ ਬਾਅਦ ਇਥੇ ਹੀ ਛੱਡ ਦੇਣੇ ਹਨ। ਚੰਗੀ ਚੀਜ਼ ਖਾ ਕੇ ਘੱਟੋ ਘੱਟ ਦੁਨੀਆਂ ਦੇ ਚਾਰ ਦਿਨ ਤਾਂ ਵੇਖੇ ਜਾ ਸਕਦੇ ਹਨ। ਇਸ ਨੂੰ ਲੈਣ ਵਿਚ ਕੀ ਮਹਿੰਗਾ ਕੀ ਸਸਤਾ ਵੇਖਣਾ?

ਗੱਲ ਘੱਟ ਸ਼ਬਦਾਂ ਵਿਚ ਸਮਝਾਉਂਦਾ ਹਾਂ ਕਿ ਆਪ ਅਪਣਾ ਇਮੀਨਿਉਟੀ ਸਿਸਟਮ ਮਜ਼ਬੂਤ ਕਰੋ ਜਿਸ ਦਾ ਪੰਜਾਬੀ ਸ਼ਬਦਾਂ ਵਿਚ ਅਰਥ ਹੈ ਰੋਗਾਂ ਨਾਲ ਲੜਨ ਦੀ ਸ਼ਕਤੀ ਮਜ਼ਬੂਤ ਕਰ ਲਈਏ ਤਾਂ ਆਪਾਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਾਂਗੇ। ਜਦ ਤਕ ਤੁਹਾਡੀ ਇਹ ਪਾਵਰ ਮਜ਼ਬੂਤ  ਨਹੀਂ ਹੋਵੇਗੀ ਤੁਸੀ ਲੱਖ ਕੋਸ਼ਿਸ਼ਾਂ ਕਰ ਕੇ ਮਹਿੰਗੀਆਂ-ਮਹਿੰਗੀਆਂ ਦਵਾਈਆਂ ਨਾਲ ਢਿੱਡ ਭਰੀ ਜਾਇਉ, ਤੁਹਾਡਾ ਰੋਗ ਨਹੀਂ ਟੁੱਟੇਗਾ। ਤੁਸੀ ਦਿਨੋ ਦਿਨ ਬਿਮਾਰੀ ਦੀ ਲਪੇਟ ਵਿਚ ਫਸਦੇ ਰਹੋਗੇ। ਮੈਂ ਆਪ ਜੀ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਕੁੱਝ ਨੁਸਖ਼ੇ ਦਸਾਂਗਾ

ਜਿਸ ਨੂੰ ਲੰਮਾ ਸਮਾਂ ਘਟੋ-ਘੱਟ 6 ਮਹੀਨੇ ਤੋਂ ਸਾਲ ਤਕ ਵਰਤੋਗੇ ਤਾਂ ਤੁਸੀ ਬਿਮਾਰੀ ਦੀ ਗ੍ਰਿਫ਼ਤ ਤੋਂ ਛੁਟ ਜਾਉਗੇ। ਸੋ ਕੋਸ਼ਿਸ਼ ਕਰੋ, ਮਿਹਨਤ ਕਰ ਕੇ ਬਣਾਉਣ ਦੀ, ਜੇ ਨਾ ਬਣੇ ਤਾਂ ਬਣੀ ਬਣਾਈ ਮੰਗਵਾ ਲਉ। ਸੱਭ ਚੀਜ਼ਾਂ ਤੁਹਾਨੂੰ ਨੇੜੇ-ਤੇੜੇ ਹੀ ਮਿਲ ਜਾਣਗੀਆਂ। ਮਿਹਨਤ ਕਰ ਕੇ ਬਣਾਉ ਚੰਗੇ ਨਤੀਜੇ ਤੁਹਾਡੇ ਸਾਹਮਣੇ ਹੋਣਗੇ। ਸਬਰ ਰੱਖ ਕੇ ਖਾਣਾ ਜੀ। ਜਲਦੀ ਕਿਸੇ ਚਮਤਕਾਰ ਦੀਆਂ ਆਸ ਨਾ ਰਖਿਉ ਨਹੀਂ ਤਾਂ ਇਕ ਪੁੜੀ ਜਾਂ ਇਕ ਖ਼ੁਰਾਕ ਨਾਲ ਰੋਗ ਮਾਰਨ ਦਾ ਦਾਅਵਾ ਕਰਨ ਵਾਲੇ ਡਾਕਟਰ ਵਧੇਰੇ ਬੈਠੇ ਨੇ, ਜੋ ਅਪਣੀ ਜੇਬ ਗਰਮ ਕਰ ਕੇ ਛੇਤੀ-ਛੇਤੀ ਲਭਦੇ ਵੀ ਨਹੀਂ।

ਜਦ ਤੁਹਾਡਾ ਇਮੀਨਿਉਟੀ ਸਿਸਟਮ ਠੀਕ ਹੋ ਗਿਆ ਤਾਂ ਰੋਗ ਖ਼ੁਦ ਹੀ ਨਹੀਂ ਲਗਣਗੇ। ਉਂਗਲ ਜਿੰਨੀ ਮੋਟੀ ਹਰੀ ਗਿਲੋ ਦੀ ਵੇਲ ਵਿਚੋਂ ਪਾੜ ਕੇ ਛੋਟੇ-ਛੋਟੇ ਟੁਕੜੇ ਕਰ ਲਉ। ਇਹ ਟੁਕੜੇ 10-10 ਕਿਲੋ ਪਾਣੀ ਵਿਚ ਹਲਕੀ-ਹਲਕੀ ਅੱਗ ਉਤੇ ਰੱਖ ਦਿਉ। ਚੰਗੀ ਤਰ੍ਹਾਂ ਉਬਾਲਾ ਦਿੰਦੇ ਰਹੋ 3-4 ਘੰਟੇ ਬਾਅਦ ਹੀ ਆਲੂ ਉਬਾਲਣ ਦੀ ਵਿਧੀ ਵਾਂਗ ਨਰਮ-ਨਰਮ ਹੋ ਜਾਵੇਗੀ। ਫਿਰ ਠੰਢਾ ਹੋਣ ਤੇ ਇਸ ਨੂੰ ਚੰਗੀ ਤਰ੍ਹਾਂ ਮਸਲ ਦਿਉ। ਜਦ ਇਸ ਦਾ ਸਾਰਾ ਰਸ ਤੇ ਲੇਸ ਪਾਣੀ ਵਿਚ ਚਲੇ ਜਾਣ ਤਾਂ ਗਿਲੋ ਦਾ ਸੁੱਕਾ ਭਾਗ ਕੱਢ ਦਿਉ ਤੇ ਪਾਣੀ ਛਾਣ ਲਉ। ਉਸ ਪਾਣੀ ਨੂੰ ਫਿਰ ਤੇ ਅੱਗ ਤੇ ਗਰਮ ਕਰੋ।

ਜਦ ਸਾਰਾ ਪਾਣੀ ਸੁੱਕ ਜਾਵੇ ਤਾਂ ਕੜਾਹ ਵਾਂਗ ਗਾੜ੍ਹਾ ਹੋ ਜਾਵੇਗਾ। ਇਸ ਨੂੰ ਠੰਢਾ ਕਰ ਕੇ ਉਸ ਦੀਆਂ ਛੋਲਿਆਂ ਦੇ ਅਕਾਰ ਦੀਆਂ ਗੋਲੀਆਂ ਵੱਟ ਲਉ। 1-1 ਗੋਲੀ ਸਵੇਰੇ-ਸ਼ਾਮ ਵਰਤੋ। ਜੋੜਾਂ ਦਾ ਦਰਦ, ਜ਼ੁਕਾਮ ਜੋ ਵਾਰ-ਵਾਰ ਹੁੰਦਾ ਹੈ, ਯੂਰਿਕ ਐਸਿਡ, ਬੁਖ਼ਾਰ ਹਮੇਸ਼ਾ ਹੱਡਾਂ ਵਿਚ ਰਹੇ, ਕਈ ਰੋਗਾਂ ਦਾ ਨਾਸ ਕਰਦੀ ਹੈ। ਇਹ ਅੰਮ੍ਰਿਤ ਗੋਲੀ, ਜੇ ਬਿਮਾਰੀ ਨਹੀਂ ਹੈ, ਤਾਂ ਵੀ ਵਰਤੋ, ਰੋਗ ਮੁਕਤ ਰਹੋ। ਵੱਡੇ-ਵੱਡੇ ਲਾਲ ਸੁਰਖ਼ ਅਨਾਰਾਂ ਨੂੰ ਕੱਟ ਕੇ ਚਾਰ ਭਾਗ ਕਰ ਕੇ ਛਾਂ ਵਿਚ ਸੁਕਾ ਲਉ। ਫਿਰ ਸੁੱਕਣ ਤੇ ਸਾਰਾ ਅਨਾਰ ਤੇ ਬੀਜਾਂ ਦਾ ਚੂਰਨ ਬਣਾਉ। ਇਸ ਵਿਚ ਆਮਲੇ ਦਾ ਰਸ ਪਾ ਕੇ ਸੁਕਾ ਲਉ।

ਇਹ ਪਾਊਡਰ 1-1 ਚਮਚ ਸਵੇਰੇ ਸ਼ਾਮ ਲੈਣ ਨਾਲ ਚਿਹਰਾ ਲਾਲ ਸੁਰਖ਼ ਤੇ ਸ੍ਰੀਰ ਚੰਗਾ ਹੋਵੇਗਾ। ਵੀਟ ਗਰਾਮ ਦਾ ਤਾਜ਼ਾ ਜੂਸ ਘਰ ਬਣਾ ਕੇ ਵਰਤੋ। ਰਾਤ ਨੂੰ ਕਣਕ ਪਾਣੀ ਵਿਚ ਭਿਉਂ ਦਿਉ। ਹਰ ਰੋਜ਼ ਇਕ ਗਮਲੇ ਵਿਚ ਇਸੇ ਵਿਧੀ ਨਾਲ ਪਾਉਂਦੇ ਜਾਉ ਅਰਥਾਤ ਭਿਉਂ ਕੇ ਰਖੀ ਕਣਕ 7 ਗਮਲੇ ਲੈ ਕੇ ਰੋਜ਼ ਬੀਜਦੇ ਜਾਉ। ਜਦ 4-5 ਉਂਗਲ ਹੋ ਜਾਵੇ ਤਾਂ ਜੜ੍ਹ ਸਮੇਤ ਧੋ ਕੇ ਸਾਫ਼ ਕਰ ਕੇ ਕੁੰਡੀ ਵਿਚ ਕੁੱਟ ਕੇ ਇਹ ਰਸ ਰੋਜ਼ ਪੀਣਾ ਹੈ ਲਗਾਤਾਰ ਹਰ ਬਿਮਾਰੀ ਲਈ ਸੰਜੀਵਨੀ ਹੈ। ਕੈਂਸਰ ਰੋਗੀ ਲਈ ਰਾਮਬਾਣ ਹੈ।                        ਸੰਪਰਕ : 98726-10005