ਪੰਜਾਬ ਨੂੰ ਪੰਜਾਬ ਰਹਿਣ ਦਿਉ

ਪੰਜਾਬ ਨੂੰ ਪੰਜਾਬ ਰਹਿਣ ਦਿਉ

ਨਾ ਬਣਾਉ ਕੈਲੀਫ਼ੋਰਨੀਆ! ਪੰਜਾਬ ਨੂੰ ਤੁਸੀ ਪੰਜਾਬ ਰਹਿਣ ਦਿਉ,
ਲੋਕ ਬੜੇ ਹੀ ਦਿਲਾਂ ਦੇ ਚੰਗੇ, ਨਾ ਲੜਾਉ ਤੁਸੀਂ ਜਨਾਬ ਰਹਿਣ ਦਿਉ,
ਭਾਈਚਾਰਾ ਹੈ ਦਿਲਾਂ ਵਿਚ ਵਸਿਆ, ਨਾ ਵਿਖਾਉ ਵਿਦੇਸ਼ੀ ਖ਼ੁਆਬ ਰਹਿਣ ਦਿਉ,
ਇਨਸਾਨੀਅਤ ਮੁਢਲਾ ਧਰਮ ਸਾਡਾ, ਨਾ ਸਿਖਾਉ ਧਰਮਾਂ ਦੇ ਹਿਸਾਬ ਰਹਿਣ ਦਿਉ,

ਗੱਭਰੂ ਫਿਰਨ ਦਿਸ਼ਾ ਤੋਂ ਭਟਕੇ, ਨਾ ਚਲਾਉ ਨਸ਼ਿਆਂ ਦੇ ਦਰਿਆ ਰਹਿਣ ਦਿਉ,
'ਉੱਡਤਾਂ ਵਾਲਿਆ' ਭੋਲੇ, ਮਿਹਨਤੀ ਲੋਕ ਇਥੇ, ਨਾ ਕਰੋ ਮਾਹੌਲ ਖ਼ਰਾਬ ਰਹਿਣ ਦਿਉ।
ਜੀਤ ਹਰਜੀਤ, ਸੰਪਰਕ : 97816-77773