
ਬਠਿੰਡਾ ਕੇਂਦਰੀ ਜੇਲ ਤੋਂ 31 ਕੈਦੀਆਂ ਨੂੰ ਉਨਾਂ ਦੇ ਚੰਗੇ ਚਾਲ-ਚਲਣ ਲਈ ਕੀਤਾ ਰਿਹਾਅ
Thu 16 Aug, 2018 0
ਬਠਿੰਡਾ, 15 ਅਗਸਤ 2018
ਅੱਜ ਅਜ਼ਾਦੀ ਦਿਹਾੜੇ ਦੇ ਮੌਕੇ 31 ਕੈਦੀਆਂ ਨੂੰ ਉਨਾਂ ਦੇ ਚੰਗੇ ਚਾਲ-ਚਲਣ ਲਈ ਰਿਹਾਅ ਕੀਤਾ ਗਿਆ। ਇਨਾਂ ਕੈਦੀਆਂ ਨੂੰ ਬਠਿੰਡਾ ਕੇਂਦਰੀ ਜੇਲ ਤੋਂ ਰਿਹਾਅ ਕਰਦਿਆਂ ਮਾਨਯੋਗ ਜੇਲ ਅਤੇ ਸਹਿਕਾਰਤਾ ਮੰਤਰੀ ਪੰਜਾਬ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਧਾਰ ਘਰ ਵਿੱਚੋਂ ਕੈਦੀ ਇੱਜ਼ਤਦਾਰ ਅਤੇ ਜਿੰਮੇਵਾਰ ਬਣਕੇ ਨਿਕਲਣ ਤਾਂ ਜੋ ਉਹ ਸਮਾਜ ਵਿੱਚ ਆਪਣੀ ਇੱਜ਼ਤ ਮੁੜ ਬਣਾ ਸਕਣ। ਉਨਾਂ ਦੱਸਿਆ ਕਿ ਅੱਜ ਅਜ਼ਾਦੀ ਦੇ ਦਿਹਾੜੇ ਦੇ ਸ਼ੁਭ ਮੌਕੇ 'ਤੇ ਕੈਦੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਆਪਣਾ ਜੀਵਨ ਮੁੜ ਖੁਸ਼ੀਆਂ ਨਾਲ ਜੀਅ ਸਕਣ।
ਇਸ ਮੌਕੇ ਸ਼੍ਰੀ ਰੰਧਾਵਾ ਨੇ ਮਹਿਲਾ ਬੈਰਕ ਦਾ ਵੀ ਦੌਰਾ ਕੀਤਾ ਜਿੱਥੇ ਮਹਿਲਾ ਕੈਦੀਆਂ ਵਲੋਂ ਬਣਾਈਆਂ ਗਈਆਂ ਵੱਖ-ਵੱਖ ਆਇਟਮਾਂ ਦੀ ਪ੍ਰਦਰਸ਼ਨੀ ਲਗਾਈ ਗਈ। ਮਹਿਲਾ ਕੈਦੀਆਂ ਵਲੋਂ ਬੈਗ, ਪਰਸ, ਗੁੱਡੀ-ਪਟੋਲੇ ਆਦਿ ਬਣਾਏ ਗਏ ਜਿਨਾਂ ਦੀ ਸ਼੍ਰੀ ਰੰਧਾਵਾ ਨੇ ਪ੍ਰਸ਼ੰਸਾ ਕੀਤੀ। ਇਸ ਤੋਂ ਇਲਾਵਾ ਜੇਲ ਵਿੱਚ ਪੌਦੇ ਲਗਾਕੇ ਮੰਤਰੀ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੌਦਾ ਲਗਾੳ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ।
ਇਸ ਮੌਕੇ ਉੱਘੇ ਹਾਸ-ਰਸ ਕਲਾਕਾਰ ਸ਼੍ਰੀ ਗੁਰਪzzੀਤ ਸਿੰਘ ਘੁੱਗੀ ਨੇ ਆਪਣੀ ਕਲਾ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ। ਉਨਾਂ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਧਾਰ ਘਰ ਵਿੱਚ ਕੈਦੀਆਂ ਨੂੰ ਵੱਧ ਤੋਂ ਵੱਧ ਸਮਾਜਿਕ ਕੰਮਾਂ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਰਿਹਾਈ ਤੋਂ ਬਾਅਦ ਉਹ ਆਸਾਨੀ ਨਾਲ ਸਮਾਜ ਦਾ ਹਿੱਸਾ ਬਣ ਸਕਣ।
Comments (0)
Facebook Comments (0)