
ਖੋਖਲਾ ਜਿਹਾ ਹੋ ਗਿਆ ਏ ਜਿਹਨ ਮੇਰਾ-------ਸਰਬਜੀਤ ਕੌਰ ਹਾਜੀਪੁਰ
Thu 13 Jun, 2019 0
ਖੋਖਲਾ ਜਿਹਾ ਹੋ ਗਿਆ ਏ ਜਿਹਨ ਮੇਰਾ-------ਸਰਬਜੀਤ ਕੌਰ ਹਾਜੀਪੁਰ
ਖੋਖਲਾ ਜਿਹਾ ਹੋ ਗਿਆ ਏ ਜਿਹਨ ਮੇਰਾ
ਸੋਚਾਂ ਦੀ ਛੱਲ ਨਾ ਕੋਈ ਉਡਾਰੀ ਮਾਰਦੀ ਏ. .
ਮੇਰੇ ਹੀ ਸ਼ਬਦ ਮੈਨੂੰ ਮਿਹਣੇ ਮਾਰਦੇ ਨੇ
ਕਲਮ ਵੀ ਮੇਰੀ ਮੈਨੂੰ ਫਟਕਾਰਦੀ ਏ. . . .
ਸੋਕਾ ਪੈ ਗਿਆ ਏ ਸਿਆਹੀ ਦੀ ਦਵਾਤ ਚ
ਨਾ ਬੰਦ ਪਈ ਕਿਤਾਬ ਅਵਾਜ਼ਾਂ ਮਾਰਦੀ ਏ. .
ਕੋਰੇ ਕਾਗਜ਼ਾਂ ਦੇ ਉੱਤੇ ਕਿੰਝ ਲਿਖੇ ਕਲਮ
ਚੁੱਪ ਨੇ ਲਫਜ ਨਾ ਸਤਰ ਕੋਈ ਹੁੰਗਾਰਦੀ ਏ. .
ਮੇਰੀ ਕਲਮ ਨੂੰ ਮੇਰੀ ਹੀ ਨਜਰ ਲੱਗ ਗਈ ਏ
ਮੇਰੀ ਹੀ ਰਚਨਾ ਮੈਨੂੰ ਹੀ ਨਿਕਾਰਦੀ ਏ. . .
ਖੋਖਲਾ ਜਿਹਾ ਹੋ ਗਿਆ ਏ ਜਿਹਨ ਮੇਰਾ
ਸੋਚਾਂ ਦੀ ਛੱਲ ਨਾ ਕੋਈ ਉਡਾਰੀ ਮਾਰਦੀ ਏ!!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
Comments (0)
Facebook Comments (0)