
ਨੈਸ਼ਨਲ ਹਾਈਵੇ ‘ਅੰਮ੍ਰਿਤਸਰ-ਖੇਮਕਰਨ’ ਦੀ ਚੌੜਾਈ ਘੱਟ ਕਰਨ ਨਾਲ ਲੋਕਾਂ ‘ਚ ਰੋਸ ਦੀ ਲਹਿਰ ਸੀਗਲ ਕੰਪਨੀ ਨੇ ਅੰਮ੍ਰਿਤਸਰ ਨੂੰ 90 ਤੇ ਖੇਮਕਰਨ ਨੂੰ 60 ਫੁੱਟ ਕੀਤਾ
Sat 9 Feb, 2019 0
ਕੰਪਨੀ ਦੇ ਜਾਂਚ ਅਧਿਕਾਰੀ ਜਤਿੰਦਰ ਸਿੰਘ ਨੇ ਲਿਆ ਜਾਇਜਾ
ਭਿੱਖੀਵਿੰਡ 8 ਫਰਵਰੀ (ਹਰਜਿੰਦਰ ਸਿੰਘ ਗੋਲ੍ਹਣ)-ਅੰਮ੍ਰਿਤਸਰ-ਖੇਮਕਰਨ ਮੁੱਖ ਮਾਰਗ
(ਨੈਸ਼ਨਲ ਹਾਈਵੇ 354) ਨੂੰ ਬਣਾਈ ਰਹੀ ਪ੍ਰਾਈਵੇਟ “ਸੀਗਲ ਕੰਪਨੀ” ਵੱਲੋਂ ਕਸਬਾ
ਭਿੱਖੀਵਿੰਡ ਬਾਜਾਰ ਵਿਚ ਅੰਮ੍ਰਿਤਸਰ ਮਾਰਗ ਨੂੰ 90 ਫੁੱਟ ਕੀਤਾ ਗਿਆ, ਉਥੇ ਖੇਮਕਰਨ
ਮਾਰਗ ਦੀ ਚੋੜਾਈ ਘਟਾ ਕੇ 60 ਫੁੱਟ ਕਰਨ ਨਾਲ ਭਿੱਖੀਵਿੰਡ ਵਾਸੀਆਂ ਵਿਚ ਰੋਸ ਦੀ ਲਹਿਰ
ਵੱਧਦੀ ਜਾ ਰਹੀ ਹੈ। ਅੰਮ੍ਰਿਤਸਰ-ਖੇਮਕਰਨ ਮੁੱਖ ਮਾਰਗ ਬਣਾਉਣ ‘ਚ ਕੰਪਨੀ ਵੱਲੋਂ ਪਾਈਆਂ
ਜਾ ਰਹੀਆਂ ਖਾਮੀਆਂ ਨੂੰ ਲੈ ਕੇ ਸਮਾਜਸੇਵੀ ਲੋਕਾਂ ਤੇ ਕਸਬਾ ਵਾਸੀਆਨ ਵੱਲੋਂ ਡਿਪਟੀ
ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਸਮੇਤ ਆਦਿ ਅਧਿਕਾਰੀਆਂ ਨੂੰ ਜਾਣੂ
ਕਰਵਾਉਣ ‘ਤੇ ਕੰਪਨੀ ਵੱਲੋਂ ਭੇਜੇ ਗਏ ਜਾਂਚ ਅਧਿਕਾਰੀ ਜਤਿੰਦਰ ਸਿੰਘ ਵੱਲੋਂ ਨਗਰ
ਪੰਚਾਇਤ ਭਿੱਖੀਵਿੰਡ ਦੇ ਕਾਰਜ ਸਾਧਕ ਅਫਸਰ ਰਾਜੇਸ਼ ਖੋਖਰ, ਨਗਰ ਪੰਚਾਇਤ ਭਿੱਖੀਵਿੰਡ
ਪ੍ਰਧਾਨ ਕ੍ਰਿਸ਼ਨਪਾਲ ਜੱਜ, ਐਮ.ਸੀ ਪ੍ਰਦੀਪ ਖੰਨਾ, ਕਾਮਰੇਡ ਸੁਖਦੇਵ ਸਿੰਘ ਕਾਲਾ,
ਐਮ.ਸੀ ਪਲਵਿੰਦਰ ਸਿੰਘ ਪਹਿਲਵਾਨ ਸਮੇਤ ਆਦਿ ਸ਼ਹਿਰ ਦੇ ਮੋਹਤਬਾਰ ਵਿਅਕਤੀਆਂ ਤੇ ਆਮ
ਲੋਕਾਂ ਦੀਆਂ ਨਵੇਂ ਬਣ ਰਹੇ ਨੈਸ਼ਨਲ ਹਾਈਵੇ ਦੀ ਚੌੜਾਈ ਘਟਾਉਣ ਸੰਬੰਧੀ ਦਲੀਲਾਂ ਨੂੰ
ਸੁਣਿਆ ਗਿਆ। ਪ੍ਰਧਾਨ ਕ੍ਰਿਸ਼ਨਪਾਲ ਜੱਜ ਨੇ ਜਾਂਚ ਅਧਿਕਾਰੀ ਜਤਿੰਦਰ ਸਿੰੰਘ ਨੂੰ ਪੂਰਨ
ਰੂਪ ਵਿਚ ਸਹਿਯੋਗ ਦੇਣ ਦੀ ਗੱਲ ਕਰਦਿਆਂ ਕਿਹਾ ਅੰਮ੍ਰਿਤਸਰ ਮਾਰਗ ਦੀ ਤਰ੍ਹਾਂ
ਭਿੱਖੀਵਿੰਡ ਚੌਕ ਤੋਂ ਖੇਮਕਰਨ ਮਾਰਗ ਨੂੰ ਵੀ 88-90 ਫੁੱਟ ਚੋੜਾ ਕੀਤਾ ਜਾਵੇ ਤਾਂ ਜੋ
ਕਸਬਾ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ। ਉਹਨਾਂ ਕਿਹਾ ਕਿ
ਨੈਸ਼ਨਲ ਹਾਈਵੇ ਦੀ ਚੋੜਾਈ ਨੂੰ ਘੱਟ ਕਰਨਾ ਕਾਨੂੰਨ ਦੀ ਉਲੰਘਣਾ ਹੈ, ਜਿਸ ਲਈ ਕੰਪਨੀ
ਮੁੱਖ ਤੌਰ ‘ਤੇ ਜਿੰਮੇਵਾਰ ਹੈ। ਦੱਸਣਯੋਗ ਹੈ ਕਿ ਜਾਂਚ ਅਧਿਕਾਰੀ ਜਤਿੰਦਰ ਸਿੰਘ ਨਾਲ
ਆਏ ਛੋਟੇ ਦਰਜੇ ਦਾ ਅਧਿਕਾਰੀ ਸਹੀ ਜਵਾਬ ਦੇਣ ਦੀ ਬਜਾਏ ਲੋਕਾਂ ਨਾਲ ਬਹਿਸਦਾ ਨਜਰ ਆਇਆ।
ਜਾਂਚ-ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਹੋਵੇਗੀ : ਜਾਂਚ ਅਧਿਕਾਰੀ ਜਤਿੰਦਰ ਸਿੰਘ
ਸੀਗਲ ਕੰਪਨੀ ਵੱਲੋਂ ਭੇਜੇ ਗਏ ਜਾਂਚ ਅਧਿਕਾਰੀ ਜਤਿੰਦਰ ਸਿੰਘ ਨੂੰ ਭਿੱਖੀਵਿੰਡ ਚੌਂਕ
ਤੋਂ ਖੇਮਕਰਨ ਮਾਰਗ ਦੀ ਚੌੜਾਈ 90 ਫੁੱਟ ਤੋਂ ਘੱਟ ਕਰਕੇ 60 ਫੁੱਟ ਕਰਨ ਸੰਬੰਧੀ ਪੁੱਛੇ
ਜਾਣ ‘ਤੇ ਉਹਨਾਂ ਨੇ ਕਿਹਾ ਕਿ ਇਸ ਦੀ ਬਾਰੀਕੀ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ
ਜਾਵੇਗੀ।
“ਨੈਸ਼ਨਲ ਅਥਾਰਟੀ ਆਫ ਇੰਡੀਆ” ਕੰਪਨੀ ਵੱਲੋਂ ਕੀਤੇ ਜਾ ਰਹੇ ਕੰਮ ਦੀ ਕਰੇ ਉੱਚ ਪੱਧਰੀ
ਜਾਂਚ : ਕਾਮਰੇਡ ਕਾਲਾ
ਸੀ.ਪੀ.ਆਈ ਆਗੂ ਕਾਮਰੇਡ ਸੁਖਦੇਵ ਸਿੰਘ ਕਾਲਾ ਨੇ ਕਿਹਾ ਕਿ ਕੰਪਨੀ ਵੱਲੋਂ ਸਹੀ ਤਰੀਕੇ
ਨਾਲ ਕੰਮ ਨਹੀ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਕੰਪਨੀ ਵੱਲੋਂ ਜੋ ਆਰ.ੳ.ਡਬਲਿਊ
ਲਿਖਿਆ ਗਿਆ ਹੈ, ਦਾ ਮਤਲਬ ਦੁਕਾਨਦਾਰਾਂ ਵੱਲੋਂ ਸੜਕ ‘ਤੇ ਕਬਜੇ ਕੀਤੇ ਹੋਏ ਹਨ, ਪਰ
ਕੰਪਨੀ ਕਬਜੇ ਛੁਡਾਉਣ ਦੀ ਬਜਾਏ ਸੜਕ ਦੀ ਚੌੜਾਈ ਘੱਟ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾ
ਰਹੀ ਹੈ। ਕਾਮਰੇਡ ਸੁਖਦੇਵ ਸਿੰਘ ਕਾਲਾ ਨੇ “ਨੈਸ਼ਨਲ ਅਥਾਰਟੀ ਆਫ ਇੰਡੀਆ” ਤੇ ਡਿਪਟੀ
ਕਮਿਸ਼ਨਰ ਕੋਲੋਂ ਪੁਰਜੋਰ ਮੰਗ ਕੀਤੀ ਕਿ ਕੰਪਨੀ ਵੱਲੋਂ ਕਰਵਾਏ ਜਾ ਰਹੇ ਕੰਮ ਦੀ ਉੱਚ
ਪੱਧਰੀ ਜਾਂਚ ਕਰਕੇ ਨੈਸ਼ਨਲ ਹਾਈਵੇ ਦੀ ਚੌੜਾਈ ਨੂੰ ਇਕ ਸਮਾਨ ਕੀਤਾ ਜਾਵੇ ਤਾਂ ਜੋ
ਟਰੈਫਿਕ ਸਮੱਸਿਆ ਸੁਚਾਰੂ ਢੰਗ ਨਾਲ ਚੱਲ ਸਕੇ ਤੇ ਲੋਕ ਮੁਸ਼ਕਿਲਾਂ ਤੋਂ ਬਚ ਸਕਣ।
Comments (0)
Facebook Comments (0)