ਪਿੰਡ ਭੈਲ ਵਿਖੇ ਘਰ ਘਰ ਜਾਕੇ ਸਿਹਤ ਮੁਲਾਜਮਾਂ ਵੱਲੋਂ ਡੇਂਗੂ ਦੇ ਖ਼ਾਤਮੇ ਲਈ ਫੌਗਿੰਗ ਕੀਤੀ।
Fri 8 Dec, 2023 0ਚੋਹਲਾ ਸਾਹਿਬ 8 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਅਤੇ ਜਿਲਾ ਐਪੀਡੀਮੋਲੋਜਿਸਟ ਡਾਕਟਰ ਸਿਮਰਨ ਕੌਰ ਅਤੇ ਡਾਕਟਰ ਅਮਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾਕਟਰ ਨਵਦੀਪ ਕੌਰ ਬੁੱਟਰ ਦੀ ਯੋਗ ਅਗਵਾਈ ਹੇਠ ਸਿਹਤ ਕਰਮੀਆਂ ਵੱਲੋਂ ਪਿੰਡ ਭੈਲ ਦੇ ਘਰ ਘਰ ਜਾਕੇ ਭਿਆਨਕ ਬਿਮਾਰੀ ਡੇਂਗੂ ਦੇ ਖ਼ਾਤਮੇ ਲਈ ਫੌਗਿੰਗ ਕੀਤੀ ਗਈ ਹੈ।ਇਸ ਸਮੇਂ ਹੈਲਥ ਵਰਕਰ ਅਮਨਪ੍ਰੀਤ ਸਿੰਘ ਭੈਲ ਅਤੇ ਅਮਨਦੀਪ ਸਿੰਘ ਧੰੂਦਾ ਵੱਲੋਂ ਸਾਂਝੇ ਰੂਪ ਵਿੱਚ ਜਾਣਕਾਰੀ ਦਿੱਤੀ ਕਿ ਡੇਂਗੂ ਇੱਕ ਭਿਆਨਕ ਬਿਮਾਰੀ ਹੈ ਜਿਸ ਕਾਰਨ ਕੀਮਤੀ ਜਾਨਾ ਵੀ ਚਲੇ ਜਾਂਦੀਆਂ ਹਨ।ਉਹਨਾਂ ਦੱਸਿਆ ਕਿ ਸਾਨੂੰ ਆਪਣੀਆਂ ਛੱਤਾਂ ਤੇ ਪਏ ਟੁੱਟੇ ਗਮਲਿਆਂ,ਟੁੱਟੇ ਟਾਇਰਾਂ ਆਦਿ ਵਿੱਚ ਪਾਣੀ ਇੱਕਠਾ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਅਤੇ ਸਾਡੇ ਆਲੇ ਦੁਆਲੇ ਵੀ ਸਾਫ ਸਫਾਈ ਰੱਖਣੀ ਚਾਹੀਦੀ ਹੈ ਕਿਉ਼ਕਿ ਗੰਦਗੀ ਵਿੱਚ ਡੇਗੂ ਫੈਲਾਉਣ ਵਾਲਾ ਮੱਛਰ ਦਾ ਲਾਰਵਾ ਪੈਦਾ ਹੁੰਦਾ ਹੈ।ਇਸ ਸਮੇਂ ਐਸ ਆਈ ਦੀਨ ਦਿਆਲ ਅਤੇ ਹੈਲਥ ਵਰਕਰ ਅਮਨਦੀਪ ਸਿੰਘ ਫਤਿਹਾਬਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਟੋਇਆਂ ਵਿੱਚ ਖੜੇ ਉੱਪਰ ਕਾਲੇ ਤੇਲ ਦਾ ਛੜਕਾਓ ਕਰਨਾ ਚਾਹੀਦਾ ਹੈ ਜਿਸ ਨਾਲ ਮੱਛਰ ਪੈਦਾ ਕਰਨ ਵਾਲਾ ਲਾਰਵਾ ਖ਼ਤਮ ਹੋ ਜਾਂਦਾ ਹੈ।ਉਹਨਾਂ ਕਿਹਾ ਕਿ ਸਾਨੂੰ ਰਾਤ ਸਮੇਂ ਮੱਛਰ ਭਜਾਉਣ ਵਾਲੇ ਤੇਲ ਅਤੇ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪੂਰਾ ਤਨ ਢੱਕਕੇ ਸੌਣ ਵਾਲੇ ਕਪੜੇ ਪਹਿਨਣੇ ਚਾਹੀਦੇ ਹਨ।ਉਹਨਾਂ ਕਿਹਾ ਕਿ ਜੇਕਰ ਸਾਨੂੰ ਤੇਜ ਸਿਰ ਦਰਦ,ਤੇਜ਼ ਬੁਖਾਰ ਹੈ ਤਾਂ ਤੁਰੰਤ ਆਪਣੇ ਨਜਦੀਕੀ ਸਿਹਤ ਕੇਂਦਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾਵੇ ਸਕੇ।
Comments (0)
Facebook Comments (0)