ਬਿਜਲੀ ਘਰ ਬਰਹਮਪੁਰਾ ਵਿਖੇ ਸਿਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ। 

ਬਿਜਲੀ ਘਰ ਬਰਹਮਪੁਰਾ ਵਿਖੇ ਸਿਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ। 

ਚੋਹਲਾ ਸਾਹਿਬ ,4   ਅਪਰੈਲ

ਹਰ ਸਾਲ ਦੀ ਤਰਾਂ ਇਸ ਵਾਰ ਵੀ ਐਸ, ਡੀ, ਓ  ਸਰਹਾਲੀ ਅਤੇ ,ਬਿਜਲੀ ਘਰ ਬ੍ਰਹਮਪੁਰਾ ਦੇ ਸਮੂਹ ਸਟਾਫ਼ ਵੱਲੋਂ  ਸਰਬੱਤ ਦੇ ਭਲੇ ਲਈ, ਬਿਜਲੀ ਘਰ ਬ੍ਰਹਮਪੁਰਾ ਵਿਖੇ ਸ੍ਰੀ  ਸੁਖਮਨੀ  ਸਾਹਿਬ ਜੀ ਦੇ ਪਾਠ ਦੇ  ਭੋਗ ਪਾਏ ਗਏ। ਇਸ ਸਮੇਂ ਕੀਰਤਨੀ ਜਥੇ ਵੱਲੌੌ ਇਲਾਹੀ ਬਾਣੀ ਦਾ ਸਬਦ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਮਹਾਰਾਜ ਨਾਲ ਜੋੜਿਆ।  ਅੰਤ ਵਿਚ ਜਸਵੰਤ ਸਿੰਘ ਜੇਈ ਬਰਹਮਪੁਰਾ ਨੇ ਪਹੁੰਚੇ ਹੋਏ ਸਮੂੰਹ ਬਿਜਲੀ ਮੁਲਾਜਮਾਂ ਅਤੇ ਇਲਾਕਾ ਨਿਵਾਸੀਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਮਦਨ ਮੋਹਣ ਐਸ, ਐਸ, ਈ,  ਤਰਨ ਤਾਰਨ,  ਹਰਜੀਤ ਸਿੰਘ ਐਸ. ਡੀ. ਓ. ਸਰਹਾਲੀ, ਜਸਵੰਤ ਸਿੰਘ ਜੇਈ, ਸਿੰਦਾ ਸਿੰਘ ਜੇਈ,  ਗੁਰਮੀਤ ਸਿੰਘ ਜੇਈ, ਬਲਵਿੰਦਰ ਸਿੰਘ ਕੱਲਾ ਜੇਈ, ਰਣਬੀਰ ਸਿੰਘ ਐਸ. ਐਸ. ਏ.,  ਕੁਲਵਿੰਦਰ ਸਿੰਘ ਐਸ. ਐਸ. ਏ., ਬਲਵਿੰਦਰ ਸਿੰਘ ਐਸ. ਐਸ. ਏ, ਮੰਗਲ ਸਿੰਘ ਲਾਇਨਮੈਨ, ਪੂਰਨ ਸਿੰਘ ਲਾਇਨਮੈਨ, ਕਸ਼ਮੀਰ ਸਿੰਘ ਲਾਇਨਮੈਨ, ਚਰਨਜੀਤ ਸਿੰਘ ਲਾਇਨਮੈਨ, ਜਰਨੈਲ ਸਿੰਘ ਲਾਇਨਮੈਨ, ਹਰਜਿੰਦਰ ਸਿੰਘ ਲਾਇਨਮੈਨ, ਸੋਨੂੰ ਭਲਵਾਨ ਬਰਹਮਪੁਰ,ਰਾਜਬੀਰ ਸਿੰਘ, ਜਗਰੂਪ ਸਿੰਘ, ਅਤੇ ਸਮੂੰਹ ਸਟਾਫ ਆਦ ਹਾਜਰ ਸਨ।