ਭਾਰਤੀ ਫਿਲਮਾਂ ਦੀ CD ਰੱਖਣ ਵਾਲੇ ਘਰਾਂ 'ਚ ਛਾਪੇਮਾਰੀ ਕਰਵਾ ਰਹੇ ਨੇ ਇਮਰਾਨ ਖਾਨ
Sat 17 Aug, 2019 0ਮੁੰਬਈ (ਬਿਊਰੋ) — ਜੰਮੂ-ਕਸ਼ਮੀਰ ਤੋਂ ਮੋਦੀ ਸਰਕਾਰ ਦੇ ਧਾਰਾ 370 ਹਟਾਉਣ ਤੋਂ ਬਾਅਦ ਹੀ ਪਾਕਿਸਤਾਨ ਦੀ ਇਮਰਾਨ ਸਰਕਾਰ ਬੌਖਲਾਈ ਹੋਈ ਹੈ। ਟ੍ਰੇਨ-ਬੱਸ ਸਰਵਿਸ ਬੰਦ ਕਰਨ, ਭਾਰਤੀ ਫਿਲਮਾਂ, ਐਕਟਰ ਤੇ ਵਿਗਿਆਪਨਾਂ 'ਤੇ ਰੋਕ ਲਾਉਣ ਤੋਂ ਬਾਅਦ ਹੁਣ ਇਮਰਾਨ ਖਾਨ ਨੇ ਇਕ ਨਵਾਂ ਫਰਮਾਨ ਜ਼ਾਰੀ ਕੀਤਾ ਹੈ। ਇਸ ਵਾਰ ਪਾਕਿਸਤਾਨ ਸਰਕਾਰ ਨੇ ਦੇਸ਼ 'ਚ ਭਾਰਤੀ ਫਿਲਮਾਂ ਦੀਆਂ ਸੀਡੀਜ਼ (ਸੀ. ਡੀ.) ਦੀ ਵਿਕਰੀ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੈ। ਖਬਰਾਂ ਮੁਤਾਬਕ, ਇਮਰਾਨ ਖਾਨ ਦੇ ਵਿਸ਼ੇਸ਼ ਸਲਾਹਕਾਰ ਫਿਰਦੌਸ ਆਸ਼ਿਕ ਜਵਾਨ ਨੇ ਦੱਸਿਆ, ''ਅਸੀਂ ਭਾਰਤੀ ਵਿਗਿਆਪਨਾਂ 'ਤੇ ਰੋਕ ਲਾ ਦਿੱਤੀ ਹੈ ਅਤੇ ਭਾਰਤੀ ਫਿਲਮਾਂ ਜ਼ਬਤ ਕਰਨ ਲਈ ਸੀ. ਡੀ. ਦੀਆਂ ਦੁਕਾਨਾਂ ਖਿਲਾਫ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।''
ਇਸਲਾਮਾਬਾਦ 'ਚ ਸ਼ੁਰੂ ਹੋਈ ਮੁਹਿੰਮ
ਫਿਰਦੌਸ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਸੰਘ ਰਾਜਥਾਨੀ ਇਸਲਾਮਾਬਾਦ 'ਚ ਭਾਰਤੀ ਫਿਲਮਾਂ ਖਿਲਾਫ ਪਹਿਲਾ ਹੀ ਮੁਹਿੰਮ ਸ਼ੁਰੂ ਕਰ ਚੁੱਕਾ ਹੈ ਅਤੇ ਸੂਬੇ ਦੀ ਸਰਕਾਰ ਨਾਲ ਮਿਲ ਕੇ ਇਸ ਨੂੰ ਜਲਦ ਹੀ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਵੀ ਚਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ, ''ਅੱਜ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਇਸਲਾਮਾਬਾਦ 'ਚ ਸੀ. ਡੀ. ਦੀਆਂ ਕੁਝ ਦੁਕਾਨਾਂ 'ਤੇ ਛਾਪਾ ਮਾਰਿਆ ਅਤੇ ਭਾਰਤੀ ਫਿਲਮਾਂ ਜ਼ਬਤ ਕੀਤੀਆਂ।''
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 'ਪਾਕਿਸਤਾਨ ਇਲੈਕਟਰੋਨਿਕ ਮੀਡੀਆ ਰੇਗੁਲੇਟਰੀ ਅਥਾਰਟੀ' ਨੇ ਭਾਰਤੀ ਕਲਾਕਾਰਾਂ ਵਾਲੇ ਅਤੇ ਭਾਰਤੀ ਉਤਪਾਦਾਂ ਦੇ ਵਿਗਿਆਪਨਾਂ ਦੇ ਪ੍ਰਸਾਰਣ 'ਤੇ ਰੋਕ ਲਾਈ ਸੀ। 'ਇਲੈਕਟਰੋਨਿਕ ਮੀਡੀਆ ਰੇਗੁਲੇਟਰੀ ਅਥਾਰਟੀ' ਨੇ ਇਹ ਘੋਸ਼ਣਾ ਬੁੱਧਵਾਰ ਇਕ ਪੱਤਰ ਜ਼ਾਰੀ ਕਰਕੇ ਕੀਤੀ ਸੀ।
Comments (0)
Facebook Comments (0)