ਕਿਸਾਨ ਅਤੇ ਤਰਕਸ਼ੀਲ ਆਗੂ ਮਹਿਲ ਸਿੰਘ ਨੂੰ ਵੱਖ ਵੱਖ ਸ਼ਖਸ਼ੀਅਤਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ ।
Thu 18 Nov, 2021 0ਚੋਹਲਾ ਸਾਹਿਬ 18 ਨਵੰਬਰ (ਰਮਨ ਚੱਡਾ,ਤੇਜਿੰਦਰ ਸਿੰਘ ਖਾਲਸਾ,ਹਰਪ੍ਰੀਤ ਸਿਘੰ)
ੳੁੱਘੇ ਸਮਾਜ ਸੇਵੀ,ਤਰਕਸ਼ੀਲ ਅਤੇ ਕਿਸਾਨ ਆਗੂ ਮਰਹੂਮ ਮਹਿਲ ਸਿੰਘ ਚੋਹਲਾ ਸਾਹਿਬ ਨਮਿਤ ਸ਼ਰਧਾਂਜਲੀ ਸਮਾਗਮ ਸਥਾਨਕ ਗੁਰਦੁਆਰਾ ਭਾਈ ਅਦਲੀ ਸਾਹਿਬ ਦੇ ਦੀਵਾਨ ਹਾਲ ਵਿਖੇ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਧਾਰਮਿਕ,ਸਮਾਜਿਕ,ਰਾਜਨੀਤਿਕ ਅਤੇ ਕਿਸਾਨ ਜਥੇਬੰਦੀਆ ਦੇ ਆਗੂਆਂ ਅਤੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਇਸ ਸਮੇਂ ਬੋਲਦਿਆਂ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੂਬਾ ਸਕੱਤਰ ਜਥੇ:ਸਤਨਾਮ ਸਿੰਘ ਸੱਤਾ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਅਤੇ ਪਰਿਵਾਰ ਨੂੰ ਮਹਿਲ ਸਿੰਘ ਦੇ ਸਦੀਵੀ ਵਿਛੋੜੇ ਕਾਰਨ ਜੋ ਘਾਟਾ ਪਿਆ ਹੈ ਉਹ ਪੂਰਾ ਨਹੀਂ ਕੀਤਾ ਜਾ ਸਕਦਾ।ਆਪ ਆਗੂ ਮਨਜਿੰਦਰ ਸਿੰਘ ਲਾਲਪੁਰਾ ਨੇ ਵਿਛੜੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਹ ਅਤੇ ਉਹਨਾਂ ਦੀ ਪਾਰਟੀ ਪਰਿਵਾਰ ਨਾਲ ਹਮੇਸ਼ਾਂ ਦੁੱਖ ਸੁੱਖ ਵਿੱਚ ਸ਼ਰੀਕ ਹੋਣਗੇ।ਤਰਕਸ਼ੀਲ ਆਗੂ ਮਾਸਟਰ ਦਲਬੀਰ ਸਿੰਘ ਅਤੇ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਪਰਵਾਨਾ ਨੇ ਮਹਿਲ ਸਿੰਘ ਦੇ ਨਾਲ ਬਿਤਾਏ ਹੋਏ ਪਲਾਂ ਬਾਰੇ ਸੰਗਤ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਅਤੇ ਉਹਨਾਂ ਦੀਆਂ ਜੀਵਨ ਭਰ ਦੀਆਂ ਸਰਗਰਮੀਆਂ ਨੂੰ ਯਾਦ ਕਰਦਿਆਂ ਉਹਨਾਂ ਦੇ ਅਧੂਰੇ ਕਾਰਜ ਪੂਰੇ ਕਰਨ ਲਈ ਜਦੋ ਜਹਿਦ ਜਾਰੀ ਰੱਖਣ ਦਾ ਅਹਿਦ ਲਿਆ।ਇਸ ਸਮੇਂ ਸੁਖਵਿੰਦਰ ਸਿੰਘ ਖਾਰਾ, ਅਵਤਾਰ ਸਿੰਘ ਗਿੱਲ ਪ੍ਰਧਾਨ ਤਰਕਸ਼ੀਲ ਸੁਸਾਇਟੀ ਨੇ ਵੀ ਆਪਣੇ ਰੰਗਲੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਨੇ ਮੌਜੂਦਾ ਕਿਸਾਨ ਅੰਦੋਲਨ ਦੌਰਾਨ ਮਹਿਲ ਸਿੰਘ ਵੱਲੋਂ ਪਾਏ ਨਿੱਗਰ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਕਿ ਸਰੀਰਕ ਬਿਮਾਰੀ ਦੇ ਬਾਵਜੂਦ ਵੀ ਮਹਿਲ ੰਿਸੰਘ ਨੇ ਬਹੁਤ ਲੰਮਾ ਸਮਾਂ ਦਿੱਲੀ ਦੇ ਸਿੰਘੂ ਬਾਰਡਰ ਤੇ ਹਾਜ਼ਰੀ ਭਰੀ ਅਤੇ ਇਸੇ ਦੌਰਾਨ ਹੀ ਕਰੋਨਾ ਦੀ ਨਾਮੁਰਾਦ ਬਿਮਾਰੀ ਦੀ ਲਪੇਟ ਵਿੱਚ ਆਉਣ ਕਾਰਨ ਉਹਨਾਂ ਨੂੰ ਵਾਪਸ ਪਿੰਡ ਆਉਣਾ ਪਿਆ ਅਤੇ ਅੰਤ ਉਹ ਬਿਮਾਰੀ ਨਾਲ ਜੱਦੋ ਜਹਿਦ ਕਰਦਿਆਂ ਜਿੰਦਗੀ ਦੀ ਬਾਜੀ ਹਾਰ ਗਏ।ਇਸ ਸਮੇਂ ਸ੍ਰ: ਸਵਰਨ ਸਿੰਘ ਸਰਪੰਚ ਧੂੰਦਾ ਨੇ ਵੀ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਸਮੇਂ ਹੋਰਨਾਂ ਤੋਂ ਇਲਾਵਾ ਕਾਰ ਸੇਵਾ ਬਾਬਾ ਸ਼ਹੀਦਾਂ ਦੇ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ,ਟਹਿਲ ਸਿੰਘ ਭਰਾ,ਡੀ.ਆਰ.ਤਰਲੋਚਨ ਸਿੰਘ,ਚੈਅ:ਕੁਲਵੰਤ ਸਿੰਘ,ਅਕਾਲੀ ਆਗੂ ਸਵਿੰਦਰ ਸਿੰਘ ਕਾਕਾ ਪ੍ਰਧਾਨ,ਮਾਸਟਰ ਗੁਰਨਾਮ ਸਿੰਘ,ਭਾਈ ਮਾਹਨ ਸਿੰਘ ਗ੍ਰੰਥੀ ਗੁਰਦੁਆਰਾ ਬੰਗਲਾ ਸਿੰਘ ਦਿੱਲੀ,ਲੈਕਚਰਾਰ ਕਸ਼ਮੀਰ ਸਿੰਘ,ਪ੍ਰਧਾਨ ਗੁਰਦੇਵ ਸਿੰਘ,ਪ੍ਰਧਾਨ ਦਿਲਬਰ ਸਿੰਘ,ਹਰਭਜਨ ਸਿੰਘ ਧੁੰਨ,ਸਤਨਾਮ ਸਿੰਘ ਕਰਮੂੰਵਾਲਾ,ਡਾ:ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ,ਮਨਜਿੰਦਰ ਸਿੰਘ ਲਾਟੀ ਪ੍ਰਧਾਨ ਬੀ.ਸੀ.ਸੈੱਲ,ਚੈਅ:ਰਵਿੰਦਰ ਸਿੰਘ ਸ਼ੈਟੀਂ,ਚੈਂਚਲ ਸਿੰਘ,ਬਾਬਾ ਬਲਕਾਰ ਸਿੰਘ ਯੂ.ਕੇ.ਵਾਲੇ ਪੁੱਤਰ ਬਾਬਾ ਨਿਰਮਲ ਸਿੰਘ,ਜਤਿੰਦਰ ਸਿੰਘ ਪਿੰਕਾ,ਰਾਕੇਸ਼ ਕੁਮਾਰ ਨਈਅਰ ਪੱਤਰਕਾਰ,ਬਾਬਾ ਪ੍ਰਗਟ ਸਿੰਘ ਲੂੰਆਂ ਸਾਹਿਬ ਵਾਲੇ ਆਦਿ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਸਮੇਂ ਸਟੇਜ਼ ਸਕੱਤਰ ਦੀ ਭੂਮਿਕਾ ਗੁਰਦੇਵ ਸਿੰਘ ਨੇ ਬਾਖੂਬੀ ਨਿਭਾਈ।ਇਸ ਸਮੇਂ ਅਵਤਾਰ ਸਿੰਘ ਰੈਂਮਡ ਵਾਲਿਆਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
Comments (0)
Facebook Comments (0)