
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਸ਼ੀਰਵਾਦ ਲੈਕੇ ਕਰਾਂਗੇ ਨਵੇਂ 'ਅਕਾਲੀ ਦਲ ਦਾ ਆਗਾਜ਼: ਜਥੇਦਾਰ ਬ੍ਰਹਮਪੁਰਾ
Wed 5 Dec, 2018 0
ਜਥੇਦਾਰ ਬ੍ਰਹਮਪੁਰਾ 'ਹੋਏ ਭਾਵੁਕ ਕਿਹਾ ਸਭ ਕੁੱਝ ਬਰਦਾਸ਼ਤ ਪਰ 'ਅਕਾਲੀ ਸਰਕਾਰ ਸਮੇਂ ਹੋਈ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕਰਾਂਗੇ ਬਰਦਾਸ਼ਤ: ਜਥੇਦਾਰ ਬ੍ਰਹਮਪੁਰਾ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਸ਼ੀਰਵਾਦ ਲੈਕੇ ਕਰਾਂਗੇ ਨਵੇਂ 'ਅਕਾਲੀ ਦਲ ਦਾ ਆਗਾਜ਼: ਜਥੇਦਾਰ ਬ੍ਰਹਮਪੁਰਾ
ਤਰਨ ਤਾਰਨ 5 ਦਸੰਬਰ 2018: ਸ਼੍ਰੋਮਣੀ ਅਕਾਲੀ ਦਲ ਤੋਂ ਅੱਡ ਹੋਏ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ ਅੱਜ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਖਡੂਰ ਸਾਹਿਬ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ,16 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਸ਼ੀਰਵਾਦ ਲੈਕੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਆਗਾਜ਼ ਕਰਨ ਦਾ ਕੀਤਾ ਐਲਾਨ ਅਤੇ ਮੌਜੂਦਾ ਅਕਾਲੀ ਦਲ ਪ੍ਰਾਈਵੇਟ ਲਿਮਟਿਡ ਕੰਪਨੀ ਜੀਜੇ ਸਾਲੇ ਨੂੰ ਵੀ ਜੰਮ ਕੇ ਆਪਣੇ ਨਿਸ਼ਾਨੇ ਤੇ ਲਿਆ।
ਉਨ੍ਹਾਂ ਕਿਹਾ ਕਿ " ਮੇਰਾ 60 ਸਾਲ ਦਾ ਰਾਜਨੀਤਕ ਤਜਰਬਾ ਹੈ ਅਤੇ ਇਸ ਲੰਮੇ ਸਮੇਂ ਦੌਰਾਨ ਮੈਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਹਨੀਂ ਮੰਦੀ ਹਾਲਤ ਹੋਈ ਕਦੇ ਨਹੀਂ ਵੇਖੀਂ ਅਤੇ ਇਸ ਪਾਰਟੀ ਨੂੰ ਨੁਕਸਾਨ ਕਰਨ ਵਾਲੇ ਸਿਰਫ਼ ਤਾਂ ਸਿਰਫ਼ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਹੀ ਜ਼ਿੰਮੇਵਾਰ ਹਨ ਜਿਨ੍ਹਾਂ ਲੋਕਾਂ ਵਿਚ ਇਸ ਪਵਿੱਤਰ ਅਕਾਲੀ ਦਲ ਦਾ ਅਕਸ ਖ਼ਰਾਬ ਕੀਤਾ ਅਤੇ ਜੋ ਬਜਰ ਗੁਨਾਹ ਇਹਨਾਂ ਅਕਾਲੀ ਸਰਕਾਰ ਸਮੇਂ ਕੀਤਾ ਉਹ ਬਰਦਾਸ਼ਤ ਕਰਨਯੋਗ ਨਹੀਂ ਹੈ ਜਿਸ ਵਿਚ ਇਹਨਾਂ ਆਪਣਾ ਸਿਆਸੀ ਲਾਹਾ ਖੱਟਣ ਖਾਤਰ ਸਿੱਖ ਪੰਥ, ਕੌਮ ਅਤੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਹੈ, ਜੋ ਸਮਾਂ ਆਉਣ ਤੇ ਲੋਕਾਂ ਵਲੋਂ ਇਹਨਾਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਜਥੇਦਾਰ ਬ੍ਰਹਮਪੁਰਾ ਆਪਣੇ ਸੰਬੋਧਨ ਦੌਰਾਨ ਭਾਵੁਕ ਵੀ ਹੋ ਗੲੇ ਉਨ੍ਹਾਂ ਕਿਹਾ ਕਿ " ਮੈਨੂੰ ਸ਼੍ਰੋਮਣੀ ਅਕਾਲੀ ਦਲ 'ਚ ਕੰਮ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਕੋਈ ਦਿਕੱਤ ਅਤੇ ਪ੍ਰੇਸ਼ਾਨੀ ਨਹੀਂ ਸੀ, ਮੇਰੇ ਕੋਲ ਰਾਜਭਾਗ ਸੀ, ਹਰ ਜਗ੍ਹਾ ਤੇ ਇਜ਼ਤ, ਸਲੂਟ ਵਜਦੇ ਸਨ ਅਤੇ ਚੰਗਾ ਵਤੀਰਾ ਹੁੰਦਾ ਸੀ ਪਰ ਜਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਥ ਵਿਰੋਧੀ ਸਿਰਸੇ ਵਾਲੇ ਪਖੰਡੀ ਸਾਧ ਨਾਲ ਰਲ ਕੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਤਾਂ ਮੇਰੇ ਕੋਲੋਂ ਰਿਹਾ ਨਹੀਂ ਗਿਆ ਅਤੇ ਹੁਣ ਇਸ ਪਰਿਵਾਰ ਨੂੰ ਲਾਂਭੇ ਕਰਨ ਦਾ ਵਕਤ ਆ ਗਿਆ ਹੈ ਜਿਸ ਲੲੀ ਹੁਣ ਇਹ ਵਿਰੋਧ ਹੋਰ ਵੱਡੇ ਪੱਧਰ ਤੇ ਕੀਤਾ ਜਾਵੇਗਾ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਲੲੀ ਸ਼ਰਧਾ, ਪਿਆਰ ਅਤੇ ਸਤਿਕਾਰ ਰੱਖਣ ਵਾਲਿਆਂ ਉਹ ਹਰ ਇਕ ਸ਼ਖ਼ਸ ਨੂੰ ਪੰਥ ਦੋਖੀਆਂ ਅਤੇ ਗ਼ਦਾਰਾਂ ਦਾ ਸਾਥ ਨਾ ਦੇਣ ਦੀ ਅਪੀਲ ਕੀਤੀ ਤਾਂ ਜੋ ਸਿੱਖ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਹੋ ਸਕੇ।
ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਉਹ ਹਰ ਇਕ ਉਪਰਾਲਾ ਕੀਤਾ ਜਾਵੇਗਾ ਜਿਸ ਨਾਲ ਸਿੱਖ ਪੰਥ ਦੀ ਚੜ੍ਹਦੀਕਲਾ ਹੋ ਸਕੇ ਅਤੇ ਉਨ੍ਹਾਂ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਵੱਲੋਂ ਨਵੇਂ ਅਕਾਲੀ ਦਲ ਬਣਾਉਣ ਦੇ ਫੈਸਲੇ ਨੂੰ ਪੰਜਾਬ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿਚ ਵੀ ਵੱਸਦੇ ਪੰਜਾਬੀਆਂ ਨੇ ਖੁਲਕੇ ਸਮਰਥਨ ਕੀਤਾ ਹੈ ਅਤੇ ਜ਼ਲਦ ਹੀ ਇਸ ਅਕਾਲੀ ਦਲ ਪੁਰਾਣੇ 1920 ਵਾਲੇ ਸਵਿਧਾਨ ਵਾਂਗੂ ਚਲਾਇਆ ਜਾਵੇਗਾ ਅਤੇ ਜੋ ਵੀ ਇਸ ਤਬਦੀਲੀ ਕਰਨੀ ਬਣਦੀ ਹੈ ਉਹ ਕੀਤੀ ਜਾਵੇਗੀ। ਉਨ੍ਹਾਂ ਟਕਸਾਲੀ ਅਕਾਲੀ ਆਗੂਆਂ ਵੱਲੋਂ ਇਸ ਲੲੇ ਗਏ ਸ਼ਲਾਘਾਯੋਗ ਫੈਸਲੇ ਦਾ ਸਵਾਗਤ ਕੀਤਾ।
ਇਸ ਮੌਕੇ ਚੇਅਰਮੈਨ ਗੁਰਸੇਵਕ ਸਿੰਘ ਸੇ਼ਕ, ਚੇਅਰਮੈਨ ਸਤਿੰਦਰਪਾਲ ਸਿੰਘ ਮੱਲਮੋਹਰੀ, ਗੁਰਿੰਦਰ ਸਿੰਘ ਟੋਨੀ, ਓਐਸਡੀ ਦਮਨਜੀਤ ਸਿੰਘ, ਅੰਗਰੇਜ਼ ਸਿੰਘ ਸਰਪੰਚ ਅਲਾਵਲਪੁਰ, ਕਸ਼ਮੀਰ ਸਿੰਘ ਸੰਘਾ, ਪੂਰਨ ਸਿੰਘ, ਨਰਿੰਦਰ ਸਿੰਘ ਪੰਚ, ਪਿਆਰਾ ਸਿੰਘ ਦੁਗਲਵਾਲਾ, ਕੁਲਦੀਪ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਮੈਂਬਰ ਪੰਚਾਇਤ, ਸਰਦਾਰਾ ਸਿੰਘ ਮੈਂਬਰ ਪੰਚਾਇਤ, ਸਵਿੰਦਰ ਸਿੰਘ ਨੰਬਰਦਾਰ, ਅਨੋਖ ਸਿੰਘ ਸਾਬਕਾ ਸਰਪੰਚ, ਗੁਰਮਿੰਦਰ ਸਿੰਘ ਨੰਬਰਦਾਰ ਮੱਲਮੋਹਰੀ, ਕਸ਼ਮੀਰ ਸਿੰਘ ਮੱਲਮੋਹਰੀ, ਕੈਪਟਨ ਸਰਬਜੀਤ ਸਿੰਘ ਮੱਲਮੋਹਰੀ, ਪਰਸਨ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਗੋਪੀ, ਬਲਜਿੰਦਰ ਸਿੰਘ ਸਰਪੰਚ ਨੌਰੰਗਾਬਾਦ, ਬਲਕਾਰ ਸਿੰਘ ਮੈਂਬਰ ਪੰਚਾਇਤ ਨੌਰੰਗਾਬਾਦ, ਲਖਵਿੰਦਰ ਸਿੰਘ ਮੈਂਬਰ ਪੰਚਾਇਤ ਨੌਰੰਗਾਬਾਦ, ਬਾਬਾ ਸਤਨਾਮ ਸਿੰਘ ਮੈਂਬਰ ਨੌਰੰਗਾਬਾਦ, ਸਤਪਾਲ ਸਿੰਘ ਮੈਂਬਰ ਨੌਰੰਗਾਬਾਦ, ਸੁਖਦੇਵ ਸਿੰਘ ਮੈਂਬਰ ਨੌਰੰਗਾਬਾਦ, ਰਾਮ ਸਿੰਘ ਨੌਰੰਗਾਬਾਦ, ਮੋਹਨ ਸਿੰਘ ਨੌਰੰਗਾਬਾਦ, ਬਲਬੀਰ ਸਿੰਘ ਨੌਰੰਗਾਬਾਦ, ਅਮਨਦੀਪ ਸਿੰਘ, ਪੂਰਨ ਸਿੰਘ, ਬਿੱਲਾ ਨੌਰੰਗਾਬਾਦ, ਹਰਜਿੰਦਰ ਸਿੰਘ ਸੇਕਚੱਕ, ਗੁਰਪ੍ਰੀਤ ਸਿੰਘ ਪੱਪਾ, ਅਜਾਇਬ ਸਿੰਘ, ਗੁਰਦਿਆਲ ਸਿੰਘ ਪੱਤਰਵਾਲੇ, ਬਲਵਿੰਦਰ ਸਿੰਘ, ਲੱਖਾ ਸਿੰਘ, ਸੁਖਦੇਵ ਸਿੰਘ ਸਰਪੰਚ, ਜਥੇਦਾਰ ਪ੍ਰਤਾਪ ਸਿੰਘ, ਗੁਰਸਾਹਿਬ ਸਿੰਘ, ਕੁਲਵਿੰਦਰ ਸਿੰਘ, ਹੀਰਾ ਸਿੰਘ, ਸ਼ਮਸ਼ੇਰ ਸਿੰਘ, ਉਪਕਾਰ ਸਿੰਘ, ਗੁਰਭੇਜ ਸਿੰਘ, ਚਰਨਜੀਤ ਸਿੰਘ ਦੇਉਂ ਆਦਿ ਹਾਜ਼ਰ ਸਨ।
Comments (0)
Facebook Comments (0)