ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਇਹਨਾਂ ਦੀ ਸਾਫ ਸਫਾਈ ਜਰੂਰੀ : ਡਾ: ਬਬੂਰੀਆ
Thu 7 Apr, 2022 0ਚੋਹਲਾ ਸਾਹਿਬ 7 ਅਪ੍ਰੈਲ (ਹਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾ ਰੇਨੂੰ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਅੱਜ ਡੈਂਟਲ ਡਾਕਟਰ ਸੰਦੀਪ ਬਬੂਰੀਆ ਵੱਲੋਂ ਦੰਦਾਂ ਦੀਆਂ ਬਿਮਾਰੀਆਂ `ਤੇ ਉਹਨਾਂ ਦੀ ਰੋਕਥਾਮ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੈਂਟਲ ਡਾਕਟਰ ਸੰਦੀਪ ਬਬੂਰੀਆ ਨੇ ਦੱਸਿਆ ਕਿ ਇਥੋਂ ਨਜ਼ਦੀਕੀ ਪਿੰਡ ਮਰਹਾਣਾ ਵਿਖੇ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ `ਵਰਲਡ ਹੈਲਥ ਓਰਲ ਵੀਕ` ਤਹਿਤ ਪ੍ਰੋਗਰਾਮ ਕਰਵਾਇਆ ਗਿਆ ਹੈ ਜਿਸ ਵਿੱਚ ਵੱਖ ਵੱਖ ਕਲਾਸਾਂ ਦੇ ਬੱਚਿਆਂ ਨੂੰ ਦੱਸਿਆ ਕਿ ਸਾਨੂੰ ਰੋਜ਼ਾਨਾ ਸਵੇਰੇ ਬਰਸ਼ ਜਰੂਰ ਕਰਨਾ ਚਾਹੀਦਾ ਹੈ ਫਿਰ ਕੁਝ ਖਾਣਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਜੇਕਰ ਤੁਹਾਡੇ ਦੰਦਾਂ ਵਿਚੋਂ ਖੂਨ ਨਿਕਲਦਾ ਹੈ ਜਾਂ ਮਸੂੜੇ ਫੁੱਲੇ ਹਨ ਤਾਂ ਤੁਰੰਤ ਡੈਂਟਲ ਡਾਕਟਰ ਨਾਲ ਸੰਪਰਕ ਕਰੋ ਅਤੇ ਇਸਦਾ ਇਲਾਜ ਕਰਵਾਓ।ਉਹਨਾਂ ਕਿਹਾ ਕਿ ਦੰਦਾਂ ਦੀ ਸਾਫ ਸਫਾਈ ਬਹੁਤ ਜਰੂਰੀ ਹੈ ਕਿਉਂਕਿ ਦੰਦਾਂ ਨਾਲ ਹੀ ਅਸੀਂ ਭੋਜਨ ਅਤੇ ਹੋਰ ਖਾਣ ਵਾਲੀਆਂ ਚੀਜਾਂ ਚਬਾਉਣੀਆਂ ਹੁੰਦੀਆਂ ਹਨ ਜੇਕਰ ਇਹ ਤੰਦਰੁਸਤ ਰਹਿਣਗੇ ਤਾਂ ਹੀ ਅਸੀਂ ਅਸਾਨੀ ਨਾਲ ਕੁਝ ਖਾ ਸਕਾਂਗੇ।
Comments (0)
Facebook Comments (0)