
ਰੋਮਾਨਿਆਂ ਨੇ ਪਿਛਲੇ ਚੈਂਪੀਅਨ ਚੈਕ ਰਾਜ ਨੂੰ ਫ਼ੇਡ ਕੱਪ ਦੇ ਸੈਮੀਫ਼ਾਈਨਲ 'ਚ ਹਰਾਇਆ
Tue 12 Feb, 2019 0
ਰੋਮਾਨਿਆ ਨੇ ਪਿਛਲੇ ਚੈਂਪੀਅਨ ਚੈਕ ਗਣਰਾਜ ਨੂੰ 3.2 ਨਾਲ ਹਰਾ ਕੇ ਪਹਿਲੀ ਵਾਰ ਫ਼ੈਡਰੇਸ਼ਨ ਕੱਪ ਟੈਨਿਸ ਦੇ ਸੈਮੀਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਰੋਮਾਨਿਆ ਦੀ ਐਰਿਨਾ ਕਾਮੇਲਿਆ ਬੇਗੂ ਅਤੇ ਮੋਨਿਕਾ ਨਿਕੁਲੇਸਕੂ ਨੇ ਫ੍ਰੈਂਚ ਓਪਨ ਜੇਤੂ ਬਾਰਬੋਰਾ ਕ੍ਰੇਸਿਕੋਵਾ ਅਤੇ ਕੈਟਰੀਨਾ ਸਿਨਿਆਕੋਵਾ ਨੂੰ 6.7,4.6, 6.4 ਨਾਲ ਹਰਾਇਆ। ਇਸ ਤੋਂ ਪਹਿਲਾ ਦੁਨੀਆਂ ਦੀ ਦੋ ਪਹਿਲਾ ਨੰਬਰ ਇਕ ਖਿਡਾਰੀਆਂ ਦੇ ਮੁਕਾਬਲੇ ਵਿਚ ਸਿਮੋਨਾ ਹਾਲੇਪ ਨੂੰ ਕੈਰੋਲਿਨਾ ਪਿਲਸਕੋਵਾ ਨੂੰ 6.4, 5.7, 6.4 ਨਾਲ ਹਰਾਇਆ ਸੀ।
Comments (0)
Facebook Comments (0)