ਪੰਜਾਬ ਸਰਕਾਰ ਸੂਬੇ ਵਿੱਚ ਝੋਨਾ ਨਾੜ• ਨੂੰ ਸਾੜਣ ਦੀਆਂ ਗਤਿਵਿਧੀਆਂ ਨੂੰ ਸਖ਼ਤੀ ਨਾਲ ਰੋਕਣ ਲਈ  ਵਚਨਬੱਧ

ਪੰਜਾਬ ਸਰਕਾਰ ਸੂਬੇ ਵਿੱਚ ਝੋਨਾ ਨਾੜ• ਨੂੰ ਸਾੜਣ ਦੀਆਂ ਗਤਿਵਿਧੀਆਂ ਨੂੰ ਸਖ਼ਤੀ ਨਾਲ ਰੋਕਣ ਲਈ  ਵਚਨਬੱਧ

ਚੰਡੀਗੜ, 02 ਅਕਤੂਬਰ 2018:

 ਪੰਜਾਬ ਸਰਕਾਰ ਸੂਬੇ ਵਿੱਚ ਝੋਨਾ ਨਾੜ• ਨੂੰ ਸਾੜਣ ਦੀਆਂ ਗਤਿਵਿਧੀਆਂ ਨੂੰ ਸਖ਼ਤੀ ਨਾਲ ਰੋਕਣ ਲਈ  ਵਚਨਬੱਧ ਹੈ। ਇਸ ਸਬੰਧੀ ਇੱਕ ਉੱਚ ਪੱਧਰੀ ਮੀਟਿੰਗ ਅੱਜ ਮੁੱਖ ਸਕੱਤਰ, ਪੰਜਾਬ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਸੂਬੇ ਦੇ ਸੀਨੀਅਰ ਪ੍ਰਸ਼ਾਸਨਿਕ ਸਕੱਤਰਾਂ ਨੂੰ ਨਜ਼ਰਸਾਨੀ ਕਰਨ ਲਈ  ਜ਼ਿਲ•ੇ ਅਲਾਟ ਕੀਤੇ ਜਾਣਗੇ ਤਾਂ ਜੋ ਉਹ  ਝੋਨੇ ਦੀ ਰਹਿੰਦ-ਖੂਹੰਦ ਨੂੰ ਸਾੜੇ ਜਾਣ 'ਤੇ  ਲਗਾਈ ਗਈ ਰੋਕ ਨੂੰ ਅਮਲੀ ਰੂਪ  ਵਿੱਚ ਯਕੀਨੀ ਬਣਾ ਸਕਣ।
ਪੰਜਾਬ ਦੇ ਮੁੱਖ ਸਕੱਤਰ ਨੇ ਸਾਰੇ ਅਧਿਕਾਰੀਆਂ ਨੂੰ ਸੂਬੇ ਵਿੱਚ ਝੋਨਾ-ਨਾੜ• ਨੂੰ ਸਾੜੇ ਜਾਣ ਤੋਂ ਰੋਕਣ ਲਈ ਹਰ ਸੰਭਵ ਉਪਰਾਲਾ ਕਰਨ ਲਈ ਕਿਹਾ। ਇਸ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਸੂਬੇ ਵਿੱਚ ਸੈਟੇਲਾਈਟ ਰਾਹੀ ਰਹਿੰਦ-ਖੂਹੰਦ ਨੂੰ ਫੂਕਣ ਦੀਆਂ ਘਟਨਾਵਾਂ ਨੂੰ ਰਿਕਾਰਡ ਕਰਨ ਅਤੇ ਇਨ•ਾਂ ਮਾਮਲਿਆਂ ਸਬੰਧੀ, ਸਬੰਧਿਤ ਪ੍ਰਸ਼ਾਸਨਿਕ ਸਕੱਤਰਾਂ, ਡੀ.ਸੀ ਅਤੇ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਲਈ ਕਿਹਾ ਹੈ। ਇਸ ਉਪਰਾਲੇ ਨੂੰ ਹੋਰ ਕਾਰਗਰ ਬਨਾਉਣ ਲਈ ਰਹਿੰਦ-ਖੂਹੰਦ  ਨੂੰ ਸਾੜਣ ਨਾਲ ਸਬੰਧਿਤ ਮਾਮਲਿਆਂ ਵਿੱਚ ਲੋਕਾਂ ਨੂੰ 24 ਘੰਟੇ ਸ਼ਿਕਾਇਤਾਂ ਦਰਜ ਕਰਵਾਉਣ ਦੀ ਸੁਵਿਧਾ ਵੀ ਦਿੱਤੀ ਗਈ ਹੈ। 
ਇਸ ਦੌਰਾਨ ਨਾੜ• ਨੂੰ ਫੂਕਣ ਦੇ ਮਾਰੂ ਪ੍ਰਭਾਵਾਂ ਤੋਂ ਕਿਸਾਨਾਂ ਨੂੰ  ਜਾਗਰੁਕ ਕਰਵਾਉਣ ਲਈ ਸੂਬੇ ਦੇ ਸਾਰੇ ਯੂਥ ਕਲੱਬਾਂ ਨੂੰ ਹਰਕਤ ਵਿੱਚ ਲਿਆਂਦਾ ਜਾਵੇਗਾ ਅਤੇ ਸਕੂਲਾਂ ਵਿੱਚ ਵੀ ਪੈਂਫਲੈਟ ਵੰਡਕੇ ਬੱਚਿਆਂ ਨੂੰ ਇਸ ਤੋਂ ਹੋਣ ਵਾਲੇ ਵਾਤਾਵਰਣ ਪ੍ਰਦੂਸ਼ਣ ਤੇ ਬਿਮਾਰੀਆਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਅੱਗੇ ਇਸ ਮਾਮਲੇ ਸਬੰਧੀ ਉਹਨਾਂ ਦੇ ਮਾਪਿਆਂ ਨੂੰ  ਵੀ ਜਾਗਰੂਕ ਕੀਤਾ ਜਾਵੇਗਾ। ਜਿੰਨਾਂ ਕਿਸਾਨਾਂ ਨੇ ਪਿਛਲੇ ਸਾਲਾਂ ਦੌਰਾਨ ਨਾੜ• ਨਹੀਂ ਸਾੜੀ ਉਹਨਾਂ ਨੂੰ ਹੋਰਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਨਾੜ• ਨਾ ਸਾੜੇ ਜਾਣ ਸਬੰਧੀ ਪ੍ਰੇਰਿਤ ਕੀਤੇ ਜਾਣ ਲਈ ਕਿਹਾ ਜਾਵੇਗਾ।