
ਪੰਜਾਬੀ ਨੇ ਖਰੀਦੀਆਂ ਅਪਣੀ ਪੱਗ ਦੇ ਰੰਗ ਨਾਲ ਦੀਆਂ 20 ਕਾਰਾਂ
Sun 10 Mar, 2019 0
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਲੰਦਨ ਦੇ ਬਿਜਨੇਸਮੈਨ ਪੱਗ ਵਾਲੇ ਰੂਬੇਨ ਸਿੰਘ ਨੇ 50 ਕਰੋੜ ਖਰਚ ਕਰਕੇ 6 ਰਾਲਸ ਰਾਇਸ ਕਾਰਾਂ ਖਰੀਦੀਆਂ...
ਲੰਡਨ : ਲੰਡਨ ਦੇ ਬਿਜਨੇਸਮੈਨ ਪੱਗ ਵਾਲੇ ਰੂਬੇਨ ਸਿੰਘ ਨੇ 50 ਕਰੋੜ ਖਰਚ ਕਰਕੇ 6 ਰਾਲਸ ਰਾਇਸ ਕਾਰਾਂ ਖਰੀਦੀਆਂ ਹਨ। ਉਨ੍ਹਾਂ ਦੇ ਕੋਲ ਹੁਣ 20 ਰਾਲਸ ਰਾਇਸ ਕਾਰਾਂ ਹੋ ਚੁੱਕੀਆਂ ਹਨ। ਇਸ ਦੇ ਪਿੱਛੇ ਦੀ ਕਹਾਣੀ ਜੁੜੀ ਹੈ ਪੱਗ ਦੀ ਇੱਜਤ ਅਤੇ ਸਨਮਾਨ ਨਾਲ। ਦੱਸ ਦਈਏ ਕਿ 2017 ਵਿਚ ਕਿਸੇ ਅੰਗ੍ਰੇਜ਼ ਨੇ ਪੱਗ ਨੂੰ ਲੈ ਕੇ ਰੂਬੇਨ ਦੀ ਬੇਇੱਜ਼ਤੀ ਕੀਤੀ ਸੀ। ਪੱਗ ਦੀ ਤਾਕਤ ਅਤੇ ਸ਼ਾਨ ਦਿਖਾਉਣ ਲਈ ਉਨ੍ਹਾਂ ਨੇ ਉਦੋਂ ਤੋਂ ਅਪਣੀ ਹਰ ਪੱਗ ਦੇ ਰੰਗਾਂ ਦੀਆਂ ਰਾਲਸ ਰਾਇਸ ਕਾਰਾਂ ਖਰੀਦਣੀਆਂ ਸ਼ੁਰੂ ਕਰ ਦਿਤੀਆਂ ਹਨ। ਉਨ੍ਹਾਂ ਦੀ ਕਲੈਕਸ਼ਨ ਵਿਚ ਫੈਂਟਮ, ਕਲਿਨਨ ਅਤੇ ਹੋਰ ਕਾਰਾਂ ਸ਼ਾਮਲ ਹਨ। ਅੰਗ੍ਰੇਜ਼ ਰਾਲਸ ਰਾਇਸ ਨੂੰ ਰਾਜਸ਼ਾਹੀ ਸਵਾਰੀ ਮੰਨਦੇ ਹਨ ਅਤੇ ਰੂਬੇਨ ਸਿੰਘ ਨੇ ਇਨ੍ਹਾਂ ਕਾਰਾਂ ਨੂੰ ਖਰੀਦ ਕੇ ਦੱਸ ਦਿਤਾ ਕਿ ਪੱਗ ਵਾਲਾ ਵੀ ਕਿਸੇ ਤੋਂ ਘੱਟ ਨਹੀਂ ਹੈ। ਅਪਣੇ ਪੱਕੇ ਗਾਹਕ ਦਾ ਸਨਮਾਨ ਕਰਨ ਲਈ ਰਾਲਸ ਰਾਇਸ ਦੇ ਸੀਈਓ ਟਾਟਰਸਟਨ ਅਪਣੇ ਆਪ ਰੂਬੇਨ ਨੂੰ ਇਨ੍ਹਾਂ ਲਗਜ਼ਰੀ ਕਾਰਾਂ ਦੀ ਡਿਲੀਵਰੀ ਦੇਣ ਪਹੁੰਚੇ।
Comments (0)
Facebook Comments (0)