ਹੁਣ ਜਲਦ ਹੀ ਵਟਸਅੱਪ ਯੂਜਰਜ਼ ਨੂੰ ਖੁਸ਼ਖ਼ਬਰੀ

ਹੁਣ ਜਲਦ ਹੀ ਵਟਸਅੱਪ ਯੂਜਰਜ਼ ਨੂੰ ਖੁਸ਼ਖ਼ਬਰੀ

ਨਵੀਂ ਦਿੱਲੀ:

ਹੁਣ ਜਲਦ ਹੀ ਵਟਸਅੱਪ ਯੂਜਰਜ਼ ਨੂੰ ਖੁਸ਼ਖ਼ਬਰੀ ਮਿਲਣ ਵਾਲੀ ਹੈ। ਫੇਸਬੁੱਕ ਦੀ ਮਾਲਕੀ ਹੱਕ ਵਾਲੇ ਵਟਸਅੱਪ ਨੇ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੇਮੈਂਟ ਨਾਲ ਸੰਬੰਧਤ ਡਾਟਾ ਭਰਤੀ ਵਿਚ ਸਟੋਰ ਕਰਨ ਦੀ ਵਿਵਸਥਾ ਕਰ ਲਈ ਹੈ। ਇਸ ਨਾਲ ਉਸ ਲਈ ਭਾਰਤ ਵਿਚ ਡਿਜੀਟਲ ਪੇਮੈਂਟ ਸਰਵਿਸ ਸ਼ੁਰੂ ਕਰਨ ਦੀ ਰੁਕਾਵਟ ਦੂਰ ਹੋ ਗਈ ਹੈ। ਇਹ ਆਰਬੀਆਈ ਦੀ ਵੱਡੀ ਜਿੱਤ ਹੈ, ਜੋ ਇਸ ਗੱਲ ਉੱਤੇ ਅਡਿੱਗ ਰਿਹਾ ਕਿ ਗਲੋਬਲ ਕੰਪਨੀਆਂ ਨੂੰ ਭਾਰਤੀ ਗਾਹਕਾਂ ਦਾ ਡਾਟਾ ਦੇਸ਼ ‘ਚ ਹੀ ਰੱਖਣਾ ਹੋਵੇਗਾ।

ਸੂਤਰਾਂ ਮੁਤਾਬਿਕ, ਵਟਸਅੱਪ ਯੂਨੀਫਇਡ ਪੇਮੈਂਟਸ ਇੰਟਰਫੇਸ (ਯੂਪੀਆਈ) ‘ਤੇ ਆਧਾਰਿਤ ਪੇਮੇਂਟ ਸਰਵਿਸ ਨੂੰ ਸਭ ਤੋਂ ਪਹਿਲਾਂ ਆਈਸੀਆਈਸੀਆਈ ਬੈਂਕ ਨਾਲ ਸ਼ੁਰੂ ਕਰੇਗਾ। ਇਸ ਮਗਰੋਂ ਵਟਸਅੱਪ ਦੀ ਪੇਮੈਂਟ ਸਰਵਿਸ ਐਕਸਿਸ ਬੈਂਕ, ਐਚਡੀਐਫ਼ਸੀ ਬੈਂਕ ਤੇ ਐਸਬੀਆਈ ਨਾਲ ਵੀ ਜੁੜ ਸਕਦੀ ਹੈ।

ਵਟਸਅੱਪ ਵੱਲੋਂ ਡਾਟਾ ਲੋਕਲ ਸਟੋਰ ਕਰਨ ‘ਤੇ ਕੰਮ ਪੂਰਾ ਹੋ ਚੁੱਕਾ ਹੈ। ਹੁਣ ਆਡੀਟਰ ਇਸ ‘ਤੇ ਆਰਬੀਆਈ ਨੂੰ ਰਿਪੋਰਟ ਦੇਣਗੇ, ਜਿਸ ਮਗਰੋਂ ਕੰਪਨੀ ਪੇਮੈਂਟ ਸਰਵਿਸ ਲਾਈਵ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਵਟਸਅੱਪ ਨੇ ਪੇਮੈਂਟ ਸਰਵਿਸ ਦਾ ਪਾਇਲਟ ਪ੍ਰਾਜੈਕਟ ਇਕ ਸਾਲ ਪਹਿਲਾਂ ਲਾਂਚ ਕੀਤਾ ਸੀ।

ਉਸ ਤੋਂ ਬਾਅਦ ਕੰਪਨੀ ਡਾਟਾ ਲੋਕਲ ਸਟੋਰ ਕਰਨ ਤੋਂ ਲੈ ਕੇ, ਫ਼ਰਜ਼ੀ ਖ਼ਬਰਾਂ ਤੇ ਫੇਸਬੁੱਕ ਪ੍ਰਾਈਵੇਸੀ ਸੰਬੰਧੀ ਵਿਵਾਦਾਂ ਵਚ ਘਿਰੀ ਰਹੀ। ਉਸ ਨੇ ਪਿਛਲੇ ਸਾਲ ਆਈਸੀਆਈਸੀਆਈ ਬੈਂਕ ਨਾਲ ਮਿਲ ਕੇ ਪੇਮੈਂਟ ਫ਼ੀਚਰ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਬੀਟਾ ਸਰਵਿਸ ਤੱਕ ਹੀ ਸੀਮਤ ਰਹੀ। ਹੁਣ ਸੂਤਰਾਂ ਦਾ ਕਹਿਣਾ ਹੈ ਕਿ ਡਾਟਾ ਭਾਰਤ ਵਿਚ ਸਟੋਰ ਕਰਨ ਦੀ ਵਿਵਸਥਾ ਕਰਨ ਨਾਲ ਵਟਸਅੱਪ ਦੀ ਵੱਡੀ ਚਿੰਤਾ ਦੂਰ ਹੋ ਗਈ ਹੈ ਤੇ ਇਸ ਲਈ ਪੇਮੈਂਟ ਸਰਵਿਸ ਸ਼ੁਰੂ ਹੋ ਸਕਦੀ ਹੈ। ਇਸ ਦਾ ਮੁਕਾਬਲਾ ਪੇਟੀਐਮ, ਗੂਗਲ ਪੇ ਵਰਗੇ ਦਿੱਗਜਾਂ ਨਾਲ ਹੋਵੇਗਾ।