ਪਿੰਡਾਂ ਵਿਚ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਮਿਲਣ ਲੱਗਾ ਵੱਡਾ ਹੰੁਗਾਰਾ

ਪਿੰਡਾਂ ਵਿਚ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਮਿਲਣ ਲੱਗਾ ਵੱਡਾ ਹੰੁਗਾਰਾ

ਭਿੱਖੀਵਿੰਡ :

(ਹਰਜਿੰਦਰ ਸਿੰਘ ਗੋਲ੍ਹਣ )

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਇਕ ਵਿਸ਼ੇਸ਼ ਮੀਟਿੰਗ ਪਿੰਡ ਲੱਧੂ ਵਿਖੇ ਤਰਸੇਮ ਸਿੰਘ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਦੌਰਾਨ ਪਹੰੁਚੇਂ ਪੰਜਾਬ ਏਕਤਾ ਪਾਰਟੀ ਦੇ ਕਿਸਾਨ ਵਿੰਗ ਦੇ ਕੌਮੀ ਜਨਰਲ ਸਕੱਤਰ ਹਰਦਿਆਲ ਸਿੰਘ ਘਰਿਆਲਾ ਨੇ ਬੋਲਦਿਆਂ ਕਿਹਾ ਕਿ ਦੇਸ਼ ਭਾਰਤ ਨੂੰ ਆਜਾਦ ਹੋਇਆ ਭਾਂਵੇ 70 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਸਮੇਂ-ਸਮੇਂ ਦੀਆਂ ਹਕੂਮਤਾਂ ਨੇ ਅੱਜ ਨੂੰ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ, ਕਿਉਂਕਿ ਸਰਕਾਰਾਂ ਨੇ ਆਟਾ-ਦਾਲ, ਮੁਫਤ ਬਿਜਲੀ ਸਹੂਲਤਾਂ ਦੇ ਨਾਮ ‘ਤੇ ਲੋਕਾਂ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ ਹੈ, ਜਦੋਂ ਰੋਜਗਾਰ ਮੰਗਦੇ ਬੇਰੋਜਗਾਰ ਨੌਜਵਾਨਾਂ ਤੇ ਧੀਆਂ ਨੂੰ ਸਰਕਾਰਾਂ ਵੱਲੋਂ ਡਾਂਗਾ ਨਾਲ ਪੁਲਿਸ ਕੋਲੋਂ ਕੁਟਵਾਇਆ ਜਾਂਦਾ ਹੈ। ਉਹਨਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਮਨੁੱਖੀ ਅਧਿਕਾਰਾਂ ਖਾਤਰ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਦਾ ਮੁੱਲ਼ ਪਾਉਣ ਲਈ ਉਹਨਾਂ ਦੀ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬੀਬੀ ਖਾਲੜਾ ਲੋਕ ਸਭਾ ਵਿਚ ਪਹੰੁਚ ਕੇ ਜਿਥੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨਗੇ, ਉਥੇ ਨੌਜਵਾਨਾਂ ਨੂੰ ਰੋਜਗਾਰ ਦਿਵਾਉਣ, ਭ੍ਰਿਸ਼ਟਾਚਾਰੀ, ਰਿਸ਼ਤਵਖੋਰੀ, ਮਾਰੂ ਨਸ਼ਿਆਂ ਦੇ ਮੁੱਦੇ ਨੂੰ ਵੀ ਸੰਸਦ ਵਿਚ ਚੁੱਕਣਗੇ। ਇਸ ਮੌਕੇ ਬਲਾਕ ਪ੍ਰਧਾਨ ਹਰਪਾਲ ਸਿੰਘ ਘਰਿਆਲਾ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਸੋਨਾ ਸਿੰਘ, ਡਾ:ਦਲਜੀਤ ਸਿੰਘ, ਜਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਦਿਉਲ, ਯੂਥ ਵਿੰਗ ਦੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਭੰਡਾਲ, ਜਿਲ੍ਹਾ ਯੂਥ ਪ੍ਰਧਾਨ ਬਲਜੀਤ ਸਿੰਘ ਸੁਰਸਿੰਘ, ਹਰਤੇਜ ਸਿੰਘ ਕਾਜੀਚੱਕ, ਨਿਰਲੇਪ ਸਿੰਘ ਗਿੱਲ ਕਾਜੀਚੱਕ, ਮਿੰਟੂ ਮਾੜੀਮੇਘਾ, ਸੁਰਜੀਤ ਸਿੰਘ ਭੂਰਾ, ਅਰਸ਼ਬੀਰ ਸਿੰਘ ਨਾਰਲੀ, ਨਰਬੀਰ ਸਿੰਘ ਸੁੱਗਾ, ਚਮਕੌਰ ਸਿੰਘ ਬੈਂਕਾ, ਨੰਬਰਦਾਰ ਅਮਰਜੀਤ ਸਿੰਘ ਕੱਚਾਪੱਕਾ, ਰਜਿੰਦਰ ਸਿੰਘ ਪੂਹਲਾ, ਕੰਵਲਜੀਤ ਸਿੰਘ  ਭਿੱਖੀਵਿੰਡ, ਗੁਰਬਿੰਦਰ ਸਿੰਘ ਭੁੱਚਰ, ਗੁਰਸੇਵਕ ਸਿੰਘ ਆਸਲ, ਹਰਪਾਲ ਸਿੰਘ ਘਰਿਆਲਾ, ਸੁਖਦੇਵ ਸਿੰਘ ਮਾੜੀਮੇਘਾ, ਮਹਿਲ ਸਿੰਘ ਦਿਆਲਪੁਰਾ, ਸਰਵਨ ਸਿੰਘ ਦਿਆਲਪੁਰਾ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।