" ਨਜ਼ਰ ਅੰਦਰ "
Mon 1 Jan, 2018 0ਸਿਰਫ਼ ਲਾਸ਼ ਹੀ ਨਹੀ ਦੱਬੀ ਜਾਂਦੀ
ਬਹੁਤ ਕੁਝ ਦੱਬਿਆ ਜਾਂਦਾ ਹੈ ਕਬਰ ਅੰਦਰ
ਕਾਰੋਬਾਰ ਬਣਿਆ ਧੀ ਦਾ ਪੰਜ ਜਣਿਆ ਹੱਥੋਂ ਰੁਲਣਾ
ਕਿੰਨਾਂ ਦਰਦ ਸਮੋਇਆ ਸੀ ਇੱਕ ਖ਼ਬਰ ਅੰਦਰ
ਉਨ੍ਹੇ ਜ਼ੁਲਮ ਦੀ ਇੰਤਹਾ ਹੀ ਕਰ ਦਿੱਤੀ
ਮੈਂ ਤਾਂ ਖੁਦ ਨੂੰ ਰੱਖਿਆ ਸੀ ਬੜਾ ਸਬਰ ਅੰਦਰ
ਜੋ ਨਹੀ ਹੋ ਸਕਦਾ ਕਿਸੇ ਕੀਮਤ ਤੇ
ਕਿੰਨਾ ਕੁਝ ਰੱਖਦਾ ਹੈ ਆਦਮੀ ਨਜ਼ਰ ਅੰਦਰ
ਸ਼ੱਕ ਦੇ ਦਾਇਰੇ 'ਚ ਹੈ ਮਾਣ ਸਨਮਾਨ ਕਰਨ ਵਾਲਾ
ਕੁਝ ਨਾ ਕੁਝ ਤਾਂ ਮਕਸਦ ਹੋਏਗਾ ਕਦਰ ਅੰਦਰ
ਉਸਨੇ ਹੀ ਤੋੜਿਆ ਵਿਸ਼ਵਾਸ ਤੇ ਨਾਲੇ ਖ਼ਾਬ ਸਾਡਾ
ਜੋ ਰਹਿੰਦਾ ਹੈ ਦਿਲ ਦੀ ਹਰ ਸੱਧਰ ਅੰਦਰ
ਲੋਕ ਨਹੀ ਭੁੱਲਦੇ ਦੁਸ਼ਮਣੀ ਕਿਸੇ ਕੀਮਤ ਤੇ
ਬੇਸ਼ਕ ਲੱਖ ਫਸੇ ਹੋਣ ਭੰਵਰ ਅੰਦਰ
ਸਵਿੰਦਰ ਸਿੰਘ ਭੱਟੀ
9872989193
Comments (0)
Facebook Comments (0)