ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਰਕਾਰ ਵੱਲੋ ਆਈਆ ਗ੍ਰਾਟਾਂ ਦੇਣ ਲਈ ਪਹੁੰਚੇ ਕੇਵਲ ਚੋਹਲਾ

ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਰਕਾਰ ਵੱਲੋ ਆਈਆ ਗ੍ਰਾਟਾਂ ਦੇਣ ਲਈ ਪਹੁੰਚੇ ਕੇਵਲ ਚੋਹਲਾ

ਚੋਹਲਾ ਸਾਹਿਬ 29 ਫਰਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ) 
ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਹਲਕੇ ਵਿੱਚ ਪਿੰਡਾਂ ਵਿੱਚ ਸਰਕਾਰ ਵੱਲੋਂ ਆਈਆਂ ਗ੍ਰਾਂਟਾਂ ਦੇਣ ਪਹੁੰਚੇ ਇਸੇ ਤਰ੍ਹਾਂ ਹਲਕਾ ਖਡੂਰ ਸਾਹਿਬ ਦੇ ਕਸਬਾ ਚੋਹਲਾ ਸਾਹਿਬ ਵਿਖੇ ਆਪ ਆਗੂ ਕੇਵਲ ਚੋਹਲਾ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਸੈਂਕੜੇ ਲੋਕ ਇਕੱਠੇ ਹੋਏ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਚੋਹਲਾ ਸਾਹਿਬ ਨੂੰ 54 ਲੱਖ ਰੁਪਏ ਛੱਪੜਾਂ ਦੀ ਸਾਫ਼ ਸਫ਼ਾਈ ਤੇ ਪਾਣੀ ਦਾ ਨਿਕਾਸ ਕਰਾਉਣ ਲਈ ਕਿਹਾ। ਉਹਨਾਂ ਇਹ ਵੀ ਕਿਹਾ ਕਿ 44 ਕੰਮ ਸਰਕਾਰੀ  ਜੋਂ ਤੁਹਾਡੇ ਘਰ ਬੈਠਿਆਂ ਹੀ ਹੋਣਗੇ ਤੁਸੀਂ 1076 ਤੇ ਫੂਨ ਕਰੋਂ ਤੁਹਾਡੇ ਘਰ ਸਰਕਾਰੀ ਮੁਲਾਜ਼ਮ ਆ ਕੇ ਕੰਮ ਕਰੇਗਾ ਉਹਨਾਂ ਇਹ ਵੀ ਕਿਹਾ ਕਿ ਅਸੀਂ ਪਹਿਲੀਆਂ ਸਰਕਾਰਾਂ ਵਾਂਗ ਆਪਣੇ ਘਰ ਬੁਲਾ ਕੇ ਕਿਸੇ ਇੱਕ ਮੋਹਤਬਰ ਵਿਆਕਤੀ ਨੂੰ ਗ੍ਰਾਂਟ ਨਹੀਂ ਦੇਵਾਂਗਾ ਮੈਂ ਤੁਹਾਡੇ ਘਰ ਆ ਕੇ ਗ੍ਰਾਂਟਾਂ ਦੇਵਾਂਗਾ ਤੇ ਆ ਕੇ ਹਿਸਾਬ ਵੀ ਲਵਾਂਗਾ  ਉਹਨਾਂ ਕਿਹਾ ਕਿ ਅਸੀਂ ਤੁਹਾਡੇ ਤੋਂ ਪੰਜ ਸਾਲ ਮੰਗੇ ਸੀ ਅਜੇ ਤੇ ਸਾਨੂੰ ਦੋ ਸਾਲ ਪੂਰੇ ਨਹੀਂ ਹੋਏ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਅਸੀਂ ਤੁਹਾਡੇ ਤੋਂ ਕੰਮਾਂ ਦੇ ਅਧਾਰ ਤੇ ਵੋਟਾਂ ਲਵਾਂਗੇ ਸਾਨੂੰ ਟਾਈਮ ਦਿਓ ਜਲਦੀ ਬਾਜੀ ਨਾ ਕਰੋ ਸਾਡੇ ਨਾਲ ਚਾਰ ਸਾਲ ਤੋਂ ਬਾਅਦ ਵਿੱਚ ਦੱਸਣਾ ਕਿ ਤੁਹਾਡਾ ਕਿਹੜਾ ਕੰਮ ਰਹਿ ਗਿਆ ਹੈ। ਇਸ ਮੋਕੇ ਕੇਵਲ ਚੋਹਲਾ ,ਕਰਨ ਸਿੰਘ ਪੀ ਏਂ ,ਨਿਸ਼ਾਨ ਸਿੰਘ ,ਸਿਮਰਨ ਸਿੰਘ ,ਕੁਲਵੰਤ ਸਿੰਘ ਦਫਤਰ ਇਨਚਾਰਜ ,ਅਮਰਿੰਦਰ ਸਿੰਘ ਐਮੀ ,ਜਗਦੀਸ਼ ਸਿੰਘ ਜੀਣਾ ,ਕੁਲਬੀਰ ਸਿੰਘ ਨੰਬਰਦਾਰ ,ਨਿਰਭੈ ਸਿੰਘ ,ਸਰਬਜੀਤ ਸਿੰਘ ਸਾਬੀ ,ਚੈਅਰਮੈਨ ਦਇਆ ਸਿੰਘ   ,ਗੁਰਲਾਲ ਸਿੰਘ ,ਸੁਖਬੀਰ ਸਿੰਘ ਪੰਨੂ,ਅੰਗਰੇਜ਼ ਸਿੰਘ,ਕਵਲ ਬਿੱਲਾ ,ਪ੍ਰਦੀਪ ਢਿੱਲੋਂ ,ਪਲਵਿੰਦਰ ਸਿੰਘ ਪਿੱਦੋ,ਬਲਦੇਵ ਸਿੰਘ ਬੈਨੀ,ਕਰਮਜੀਤ ਸਿੰਘ ਲਾਲੀ ,ਮਨੀ ਠੇਕੇਦਾਰ ਆਦਿ ਹਾਜ਼ਰ ਸਨ ।