ਘਰ ‘ਚ ਦਾਖਲ ਹੋ ਕੇ ਨੌਜਵਾਨ ਦੀ ਕੀਤਾ ਬੇਰਹਿਮੀ ਨਾਲ ਕਤਲ

ਘਰ ‘ਚ ਦਾਖਲ ਹੋ ਕੇ ਨੌਜਵਾਨ ਦੀ ਕੀਤਾ ਬੇਰਹਿਮੀ ਨਾਲ ਕਤਲ
ਘਰ ‘ਚ ਦਾਖਲ ਹੋ ਕੇ ਨੌਜਵਾਨ ਦੀ ਕੀਤਾ ਬੇਰਹਿਮੀ ਨਾਲ ਕਤਲ
ਘਰ ‘ਚ ਦਾਖਲ ਹੋ ਕੇ ਨੌਜਵਾਨ ਦੀ ਕੀਤਾ ਬੇਰਹਿਮੀ ਨਾਲ ਕਤਲ

ਭਿੱਖੀਵਿੰਡ 22 ਜੂਨ (ਹਰਜਿੰਦਰ ਸਿੰਘ ਗੋਲ੍ਹਣ)-

ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇਂ ਪਿੰਡ ਮਾੜੀ ਨੋਆਬਾਦ (ਤਰਨ ਤਾਰਨ) ਵਿਖੇ ਅੱਧੀ ਰਾਤ ਵੇਲੇ ਅੱਧੀ ਦਰਜਨ ਦੇ ਕਰੀਬ ਤੇਜਧਾਰ ਹਥਿਆਰਬੰਦ ਵਿਅਕਤੀਆਂ ਵੱਲੋਂ ਘਰ ਵਿਚ ਦਾਖਲ ਹੋ ਕੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਤਲ ਕੀਤੇ ਗਏ ਨੌਜਵਾਨ ਲਵਪ੍ਰੀਤ ਸਿੰਘ (25) ਦੇ ਪਿਤਾ ਪ੍ਰਗਟ ਸਿੰਘ ਨੇ ਦੱਸਿਆ ਕਿ ਮੇਰੀ ਘਰਵਾਲੀ ਕੁਲਵਿੰਦਰ ਕੌਰ, ਪੁੱਤਰ ਲਵਪ੍ਰੀਤ ਸਿੰਘ ਤੇ ਮੈਂ ਬੀਤੀ ਰਾਤ ਘਰ ਦੇ ਵਿਹੜੇ ਵਿਚ ਸੁੱਤੇ ਪਏ ਸੀ ਤਾਂ ਰਾਤ 12 ਦੇ ਕਰੀਬ ਅੱਧੀ ਦਰਜਨ ਵਿਅਕਤੀ ਕੰਧ ਟੱਪ ਕੇ ਘਰ ਵਿਚ ਦਾਖਲ ਹੋਏ, ਜਿਹਨਾਂ ਨੇ ਮੈਨੂੰ ਤੇ ਮੇਰੀ ਘਰਵਾਲੀ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਤੇ ਮੇਰੇ ਲੜਕੇ ਲਵਪ੍ਰੀਤ ਸਿੰਘ ਤੇਜਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਅਨੇਕਾਂ ਵਾਰ ਕਰਕੇ ਕਤਲ ਕਰ ਦਿੱਤਾ। ਮ੍ਰਿਤਕ ਲਵਪ੍ਰੀਤ ਸਿੰਘ ਦੀ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਮੇਰਾ ਵੱਡਾ ਲੜਕਾ ਜਸਵੀਰ ਸਿੰਘ ਕਰਨਾਟਕਾ ਦੀ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦਾ ਹੈ, ਜਿਸ ਦੀ ਘਰਵਾਲੀ ਮਨਿੰਦਰ ਕੌਰ ਛੁੱਟੀਆਂ ਹੋਣ ਕਾਰਨ ਪੇਕੇ ਗਈ ਸੀ ਤੇ ਛੋਟਾ ਲੜਕਾ ਮ੍ਰਿਤਕ ਲਵਪ੍ਰੀਤ ਸਿੰਘ ਦਾ ਆਪਣੀ ਪਤਨੀ ਸੁਖਵੰਤ ਕੌਰ ਨਾਲ ਅਦਾਲਤ ਵਿਚ ਕੇਸ ਚੱਲ ਰਿਹਾ ਸੀ। ਕਤਲ ਦੀ ਜਾਣਕਾਰੀ ਮਿਲਦਿਆਂ ਘਟਨਾ ਸਥਾਨ ਪਹੰੁਚੇਂ ਸਬ ਡਵੀਜਨ ਭਿੱਖੀਵਿੰਡ ਦੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਤੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਮਨਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਜਾਇਜਾ ਲੈਂਦਿਆਂ ਪਰਿਵਾਰ ਪਾਸੋਂ ਜਾਣਕਾਰੀ ਹਾਸਲ ਕੀਤੀ ਤੇ ਤਰਨ ਤਾਰਨ ਤੋਂ ਪਹੰਚੇਂ ਫਿੰਗਰ ਪਿ੍ਰੰਟ ਮਾਹਿਰ ਏ.ਐਸ.ਆਈ ਸ਼ਸ਼ੀ ਪ੍ਰੈਸ਼ਰ, ਐਚ.ਸੀ ਮਨਜੀਤ ਸਿੰਘ ਵੱਲੋਂ ਘਰ ਦੀ ਕੰਧ ਤੇ ਗੇਟ ਤੋਂ ਫਿੰਗਰ ਪਿ੍ਰੰਟ ਲਏ ਗਏ। ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨਾਲ ਗੱਲ ਕਰਨ ‘ਤੇ ਉਹਨਾਂ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ‘ਤੇ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਫੜਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।