ਡੀ.ਏ.ਵੀ ਸਕੂਲ ਭਿੱਖੀਵਿੰਡ ਨੇ ਵਿਸ਼ਵ ਯੋਗ ਦਿਵਸ ਮਨਾਇਆ

ਡੀ.ਏ.ਵੀ ਸਕੂਲ ਭਿੱਖੀਵਿੰਡ ਨੇ ਵਿਸ਼ਵ ਯੋਗ ਦਿਵਸ ਮਨਾਇਆ

ਭਿੱਖੀਵਿੰਡ 22 ਜੂਨ (ਹਰਜਿੰਦਰ ਸਿੰਘ ਗੋਲ੍ਹਣ)-

ਗੁਰੂ ਨਾਨਕ ਦੇਵ ਡੀ.ਏ.ਵੀ ਪਬਲਿਕ ਸਕੂਲ਼ ਭਿੱਖੀਵਿੰਡ ਵੱਲੋਂ ਸਮਾਜਸੇਵੀ ਐਨ.ਜੀ.ੳ ਪ੍ਰਭਸ਼ਰਨ ਫਾਊਡੇਸ਼ਨ ਤੇ ਨਹਿਰੂ ਯੁਵਾ ਕੇਂਦਰ ਤਰਨ ਤਾਰਨ ਦੇ ਸਹਿਯੋਗ ਨਾਲ “ਵਿਸ਼ਵ ਯੋਗ ਦਿਵਸ” ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸਕੂਲ ਵਿਦਿਆਰਥੀਆਂ, ਟੀਚਰਾਂ, ਨੌਜਵਾਨਾਂ, ਸਮਾਜਸੇਵੀ ਵਿਅਕਤੀਆਂ, ਯੋਗ ਕਲੱਬ ਮੈਂਬਰਾ ਨੇ ਭਾਗ ਲਿਆ, ਜਿਸ ਵਿਚ ਡਾ:ਗੁਰਮੇਜ ਸਿੰਘ ਵੀਰਮ ਤੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਆਗੂ ਕੇਵਲ ਕ੍ਰਿਸ਼ਨ ਅਰੋੜਾ ਵੱਲੋਂ ਵੱਖ-ਵੱਖ ਯੋਗ ਆਸਨ ਕਰਵਾਏ ਗਏ। ਸਕੂਲ ਪ੍ਰਬੰਧਕਾਂ ਨੇ ਯੋਗ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਸਮਾਜਸੇਵੀ ਵਿਅਕੀਆਂ ਤੇ ਨੌਜਵਾਨਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪ੍ਰਭਸ਼ਰਨ ਫਾਊਡੇਸ਼ਨ ਪ੍ਰਧਾਨ ਗੁਰਸ਼ਰਨ ਸਿੰਘ, ਮਾਸਟਰ ਗੁਰਦੇਵ ਸਿੰਘ ਨਾਰਲੀ, ਮਾਸਟਰ ਅਮਨਦੀਪ ਸਿੰਘ ਰਿੰਕੂ, ਨਰਬੀਰ ਸਿੰਘ ਸੁੱਗਾ, ਕੁਲਦੀਪ ਸਿੰਘ, ਰੇਸ਼ਮ ਸਿੰਘ, ਜਗਮੀਤ ਸਿੰਘ, ਜਸਗੁਰਪ੍ਰੀਤ ਸਿੰਘ, ਜਸਮੀਤ ਸਿੰਘ, ਜਰਮਨਜੀਤ ਸਿੰਘ, ਗੁਰਭੇਜ ਸਿੰਘ, ਵਲੰਟੀਅਰ ਸੰਦੀਪ ਮਸੀਹ, ਸੋਰਵ ਕੱਕੜ ਆਦਿ ਵੱਡੀ ਗਿਣਤੀ ਵਿਚ ਨੌਜਵਾਨ, ਸਥਾਨਕ ਲੋਕ ਹਾਜਰ ਸਨ।