ਨਾ ਮੈਂ ਕਦੇ...?
Tue 16 Apr, 2019 0ਨਾ ਮੈਂ ਕੁੱਝ ਹੱਸ ਕੇ ਸਿਖਿਆ ਹੈ,
ਨਾ ਮੈਂ ਕੁੱਝ ਰੋ ਕੇ ਸਿਖਿਆ ਹੈ,
ਮੈਂ ਤਾਂ ਜੋ ਕੁੱਝ ਸਿਖਿਆ ਹੈ,
ਜਾਂ ਤੇਰਾ ਹੋ ਕੇ ਸਿਖਿਆ ਹੈ,
ਜਾਂ ਤੈਨੂੰ ਖੋ ਕੇ ਸਿਖਿਆ ਹੈ।
ਤੇਰਾ ਹੋਣਾ ਫਿਰ ਤੈਨੂੰ ਖੋਣਾ,
ਇਹ ਮੇਰੇ ਲਈ ਵਰਦਾਨ ਹੋਇਆ,
ਕੀ ਹੋਇਆ ਤੂੰ ਰਸਤਾ ਬਦਲਿਆ,
ਮੈਂ ਤੇਰੇ ਕਰ ਕੇ ਮਹਾਨ ਹੋਇਆ,
ਨਹੀਂ ਭੁਲਿਆ ਮੈਂ ਉਹ ਕਦਮ ਕਦੇ ਵੀ,
ਜੋ ਕਦੇ ਮੇਰੀ ਪੈੜ ਵਿਚ ਟਿਕਿਆ ਹੈ,
ਨਾ ਮੈਂ ਕੁੱਝ ਹੱਸ ਕੇ ਸਿਖਿਆ ਹੈ,
ਨਾ ਮੈਂ ਕੁੱਝ ਰੋ ਕੇ ਸਿਖਿਆ ਹੈ,
ਮੈਂ ਤਾਂ ਜੋ ਕੁੱਝ ਸਿਖਿਆ ਹੈ,
ਜਾਂ ਤੇਰਾ ਹੋ ਕੇ ਸਿਖਿਆ ਹੈ,
ਜਾਂ ਤੈਨੂੰ ਖੋ ਕੇ ਸਿਖਿਆ ਹੈ।
ਅੱਜ 'ਸੁਰਿੰਦਰ' ਦਿਲ ਤੋਂ ਰੋਇਆ,
ਉਹ ਕਿਹੜੀ ਕਲਮੂਹੀ ਘੜੀ ਸੀ,
ਜਿਹਨੇ ਸੱਭ ਕੁੱਝ ਖੋਇਆ,
ਮਨ ਘੜੀ ਤੇ ਆ ਕੇ ਖੜ ਜਾਂਦਾ,
ਜਿਹਨੇ ਸੱਭ ਕੁੱਝ ਮਿਥਿਆ ਹੈ,
ਨਾ ਮੈਂ ਕੁੱਝ ਹੱਸ ਕੇ ਸਿਖਿਆ ਹੈ,
ਨਾ ਮੈਂ ਕੁੱਝ ਰੋ ਕੇ ਸਿਖਿਆ ਹੈ,
ਮੈਂ ਤਾਂ ਜੋ ਕੁੱਝ ਸਿਖਿਆ ਹੈ,
ਜਾਂ ਤੇਰਾ ਹੋ ਕੇ ਸਿਖਿਆ ਹੈ,
ਜਾਂ ਤੈਨੂੰ ਖੋ ਕੇ ਸਿਖਿਆ ਹੈ।
-ਸੁਰਿੰਦਰ 'ਮਾਣੂੰਕੇ ਗਿੱਲ',
ਸੰਪਰਕ : 88723-21000
Comments (0)
Facebook Comments (0)