ਸੱਤ ਸਾਲਾ ਬੱਚੀ ਨਾਲ ਬਲਾਤਕਾਰ ਹੋਣ ਤੋਂ ਬਾਅਦ ਜੈਪੁਰ ਦੇ ਸ਼ਾਸਤਰੀ ਨਗਰ ਖੇਤਰ ਵਿਚ ਤਣਾਅ ਦੀ ਸਥਿਤੀ
Wed 3 Jul, 2019 0ਜੈਪੁਰ :
ਬੀਤੀ ਰਾਤ ਸੱਤ ਸਾਲਾ ਬੱਚੀ ਨਾਲ ਬਲਾਤਕਾਰ ਹੋਣ ਦੀ ਘਟਨਾ ਤੋਂ ਬਾਅਦ ਜੈਪੁਰ ਦੇ ਸ਼ਾਸਤਰੀ ਨਗਰ ਖੇਤਰ ਵਿਚ ਤਣਾਅ ਦੀ ਸਥਿਤੀ ਪੈਦਾ ਹੋ ਗਿਆ ਜਿਸ ਕਾਰਨ 13 ਥਾਣਾ ਖੇਤਰਾਂ ਵਿਚ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿਤਾ ਗਿਆ ਹੈ। ਬਲਾਤਕਾਰ ਦੀ ਇਸ ਘਟਨਾ ਕਾਰਨ ਗੁੱਸੇ ਵਿਚ ਆਏ ਕਈ ਲੋਕਾਂ ਨੇ ਬੀਤੀ ਰਾਤ ਕਾਂਵਟੀਆ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ।
ਪੁਲਿਸ ਨੇ ਦਸਿਆ ਕਿ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੇ ਅਪਣੇ ਘਰ ਦੇ ਬਾਹਰ ਖੇਡ ਰਹੀ ਬੱਚੀ ਨੂੰ ਪਹਿਲਾਂ ਅਗ਼ਵਾ ਕੀਤੀ ਅਤੇ ਬਾਅਦ ਵਿਚ ਸੁਨਸਾਨ ਥਾਂ 'ਤੇ ਲਿਜਾ ਕੇ ਉਸ ਨੂੰ ਮੂੰਹ ਕਾਲਾ ਕੀਤਾ ਅਤੇ ਫਿਰ ਉਸ ਨੂੰ ਉਸ ਦੇ ਘਰ ਦੇ ਨੇੜੇ ਛੱਡ ਕੇ ਫ਼ਰਾਰ ਹੋ ਗਿਆ। ਪੀੜਤ ਕੁੜੀ ਨੂੰ ਸ਼ਾਸਤਰੀ ਨਗਰ ਦੇ ਕਾਂਵਟੀਆ ਹਸਪਤਾਲ ਲਿਆਇਆ ਗਿਆ ਜਿਥੋਂ ਡਾਕਟਰਾਂ ਨੇ ਉਸ ਨੂੰ ਜੇਕੇ ਲੋਨ ਹਸਪਤਾਲ ਲਈ ਰੈਫ਼ਰ ਕਰ ਦਿਤਾ ਜਿਥੇ ਕੁੜੀ ਦੀ ਹਾਲਤ ਸਥਿਰ ਬਣੀ ਹੋਈ ਹੈ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਇਲਾਕੇ ਵਿਚ ਪੈਦਾ ਹੋਏ ਤਣਾਅ ਨੂੰ ਵੇਖਦਿਆਂ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸੂਬੇ ਦੇ ਆਵਾਜਾਈ ਮੰਤਰੀ ਪ੍ਰਤਾਪ ਸਿੰਘ ਖਾਚਹਿਆਵਾਸ ਨੇ ਹਸਪਤਾਲ ਜਾ ਕੇ ਬੱਚੀ ਦਾ ਹਾਲ ਜਾਣਿਆ। ਸਰਕਾਰ ਅਜਿਹੇ ਮਾਮਲਿਆਂ ਨੂੰ ਲੈ ਕੇ ਕਾਫ਼ੀ ਗੰਭੀਰ ਹੈ ਅਤੇ ਮੁਲਜ਼ਮ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਕਿ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰ ਸਕੇ।
Comments (0)
Facebook Comments (0)