ਦਸ ਲੱਖ==ਮਿੰਨੀ ਕਹਾਣੀ --ਸੁਖਵਿੰਦਰ ਸਿੰਘ ਖਾਰੇ ਵਾਲੇ ਦੀ ਕਲਮ ਤੋ

ਦਸ ਲੱਖ==ਮਿੰਨੀ ਕਹਾਣੀ --ਸੁਖਵਿੰਦਰ ਸਿੰਘ ਖਾਰੇ ਵਾਲੇ ਦੀ ਕਲਮ ਤੋ

ਦਸ ਲੱਖ)==ਮਿੰਨੀ ਕਹਾਣੀ 

 

ਲਿਆਕਤ ਅਲੀ ਚੰਗਾ ਕਾਰੋਬਾਰੀ ਤੇ ਵਿਉਪਾਰੀ ਵਿਆਕਤੀ ਸੀ ।ਉਹ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਕਲਕੱਤੇ ਗਿਆ ਸੀ ।ਜਦੋ ਉਸ ਨੂੰ ਦਿਲੀ ਦੰਗਿਆ ਬਾਰੇ ਖਬਰ ਮਿਲੀ ।ਉਹ ਟਰੇਨ ਫੜ ਕੇ ਤੀਸਰੇ ਦਿਨ ਘਰ ਪਹੁੰਚਿਆ ।ਉਸ ਦੇ ਇਕਲੌਤੇ ਪੁਤਰ ਮਕਸੂਦ ਅਨਸਾਰੀ ਤੇ ਜਾਨ ਤੋ ਪਿਆਰੀ ਬੀਵੀ ਫੱਤੋ ਦੰਗਾਕਾਰੀਆ ਦੀ ਭੇਟ ਚੜ੍ਹ ਗਏ ਸਨ । ਇਕ ਬਾਰਾ ਸਾਲ ਦੀ ਬੱਚੀ ਨੇ ਸਰਦਾਰ ਕਰਮ ਸਿੰਘ ਦੇ ਘਰ  ਲੁਕ ਕੇ ਜਾਨ ਬਚਾਈ ਸੀ ।

-----------ਲਿਆਕਤ ਅਲੀ ਦਾ ਸੰਸਾਰ ਉਜੜ ਗਿਆ ਸੀ ।ਉਸ ਦਾ ਸੱਤਾ ਬਾਦਸ਼ਾਹੀਆ ਦਾ ਖਜ਼ਾਨਾ ਲੁਟਿਆ ਗਿਆ ਸੀ ।ਉਸ ਦੀਆ ਅੱਖਾ ਤੇ ਦਿਮਾਗ ਪੱਥਰ ਹੋ ਚੁੱਕੇ ਸਨ । ਉਹ ਕਰੇ ਤੇ ਕੀ ਕਰੇ, ਜਾਵੇ ਤੇ ਕਿਧਰ ਭੱਜ ਜਾਵੇ, ਉਸ ਨੂੰ ਕੁਝ ਵੀ ਸੁਝ ਨਹੀ ਰਿਹਾ ਸੀ । ਉਸ ਦਾ ਜੀ ਕਰਦਾ ਕੱਧਾ ਨਾਲ ਸਿਰ ਮਾਰ, ਮਾਰ ਕੇ ਮਰ ਜਾਵੇ । ਰਿਸ਼ਤੇਦਾਰ ਤੇ ਆਡੀ ਗੁਵਾਡੀ ਬਥੇਰਾ ਹੌਸਲਾ ਦੇ ਰਹੇ ਸਨ ।ਪਰੰਤੂ ਉਸ ਦਾ ਮਨ ਧੀਰਜ ਨਹੀ ਫੜ ਰਿਹਾ ਸੀ ।

----------------ਜਦੋ ਸਰਦਾਰ ਕਰਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਖੀ ਸੁਣਾਈ ਕੇ ਕਿਵੇ ਉਸ ਸਮੇ ਦੇ ਹਾਕਮਾ ਨੇ ਉਸ ਦਾ ਸਾਰਾ ਪਰਿਵਾਰ ਸ਼ਹੀਦ ਕਰ ਦਿੱਤਾ ਸੀ । ਪ੍ਰੰਤੂ ਉਸ ਨੇ ਹੌਂਸਲਾ ਨਹੀ ਛੱਡਿਆ ਸੀ ।ਸਗੋ ਚੜਦੀ ਕਲਾ ਵਿਚ ਰਹਿ ਕੇ ਜਬਰ ਜੁਲਮ ਦਾ ਟਾਕਰਾ ਕਰਨ ਲਈ ਜੱਦੋ ਯਹਿਦ ਕਰਦੇ ਰਹੇ ।

ਫੇਰ ਕਾਮਰੇਡ ਦਰਸ਼ਨ ਸਿੰਘ ਨੇ ਵੀ ਦੱਸਿਆ ਕਿ ਚੀਨ ਦੇ ਮਹਾਨ ਯੋਧੇ ਮਾਉ ਜੇ ਤੁਗ ਦਾ ਪਰਿਵਾਰ ਦੋ ਵਾਰ ਉਸ ਸਮੇ ਦੇ ਹਾਕਮਾ ਨੇ ਸ਼ਹੀਦ ਕਰ ਦਿੱਤਾ ਸੀ । ਉਸ ਯੋਧੇ ਵੀ ਹੌਸਲਾ ਨਹੀ ਛੱਡਿਆ, ਸਗੋ ਜੰਗ ਜਿੱਤ ਕੇ ਚੀਨ ਵਿਚ ਇਨਕਲਾਬ ਲਿਆਂਦਾ ਤੇ ਚੀਨ ਦਾ ਰਾਸ਼ਟਰੀ ਪਤੀ ਬਣਿਆ ।ਉਸ ਨੇ ਤੀਜਾ ਵਿਆਹ ਕਰਵਾ ਕੇ ਫੇਰ ਪਰਿਵਾਰ ਪੈਦਾ ਕੀਤਾ ।ਇਹ ਕਹਾਣੀਆ ਸੁਣ ਕੇ ਕੁਝ ਸਮੇ ਲਈ ਉਸ ਦਾ ਮਨ ਥੋੜ੍ਹੀ ਜਿਹੀ ਧੀਰਜ ਫੜ ਲੈਦਾ ।

ਪਰੰਤੂ ਉਹ ਸੋਚਦਾ ਸਰਕਾਰ ਤੇ ਪ੍ਰਸ਼ਾਸਨ ਜਨਤਾ ਨੂੰ ਅਮਨ ਚੈਨ ,ਸ਼ਾਂਤੀ ਤੇ ਨਿਆ ਦਿੰਦੀ ਹੁੰਦੀ ਹੈ ,ਜਾਨ ਮਾਲ ਦੀ ਰੱਖਿਆ ਕਰਦੀ ਹੁੰਦੀ ਹੈ ।ਪਰੰਤੂ ਇਥੇ ਤੇ ਖੁਦ ਹਾਕਮ ਤੇ ਪ੍ਰਸ਼ਾਸਨ ਘੱਟ ਗਿਣਤੀਆ ਨੂੰ ਮਾਰ ਰਹੇ ਹਨ । ਉਹਨਾ ਦੀ ਜਾਨ ਵੀ ਤੇ ਮਾਲ ਅੱਗ ਦੀ ਭੇਟ ਚਾੜਿਆ ਜਾ ਰਿਹਾ ਹੈ ।ਕਦੇ ਵਾਰੀ ਸਿੱਖਾ ਦੀ ਕਦੇ ਮੁਸਲਮਾਨਾ ਦੀ ਆ ਜਾਦੀ ਹੈ।ਪੁਲੀਸ ਤੇ ਸਰਕਾਰ ਚਾਰ ਦਿਨ ਦੀ ਖੁਲ ਦੇ ਕੇ ਤਮਾਸ਼ਾ ਵੇਖਦੀ ਰਹਿੰਦੀ ਹੈ ।ਉਹ ਨਿਆ ਲੈਣ ਲਈ ਕਿਹੜੇ ਮਹਿਕਮੇ ਦਾ ਦਰਵਾਜ਼ਾ ਖੜਕਾਵੇ , ਕਿਸ ਦੇ ਕੋਲ ਨਿਆ ਦੀ ਗੁਹਾਰ ਲਗਾਵੇ ।

----------ਕੁਝ ਦਿਨਾ ਬਾਅਦ ਲੋਕਾ ਨੂੰ ਸੱਦ ਕੇ ਸਰਕਾਰ ਵਲੋ ਦਸ ਲੱਖ ਰੁਪਏ ਦੇ ਚੈੱਕ  ਦਿੱਤੇ ਜਾ ਰਹੇ ਸਨ । ਹਾਕਮ ਨਾਲ ਫੋਟੋਆ ਖਿਚਾਅ ਕੇ ਅਖਬਾਰਾ ਦੀਆ ਸ਼ੁਰਖੀਆ ਬਟੋਰ ਰਹੇ ਸਨ । ਜਦੋ ਲਿਆਕਤ ਅਲੀ ਨੂੰ ਚੈੱਕ ਦਿੱਤਾ ਗਿਆ, ਉਸ ਨੂੰ ਇਸ ਤਰ੍ਹਾ ਲੱਗਾ ਜਿਵੇ ਉਸ ਦੇ ਅੱਲੇ ਜਖਮਾ ਤੇ ਲੂਣ ਭੁਕ ਦਿੱਤਾ ਗਿਆ ਹੋਵੇ ।ਉਸ ਦੀਆ ਚੀਕਾ ਨਿਕਲ ਗਈਆ, ਉਸ ਨੇ ਭੁਬਾ ਮਾਰਦਿਆ ਆਖਿਆ, ਉਏ ਜਾਲਮ ਹਾਕਮੋ" ਤੁਸੀ ਆਪਣੇ ਪੁੱਤਰ ਮੇਰੇ ਸਾਹਮਣੇ ਲਿਆਉ ਮੈ ਗੋਲੀ ਮਾਰਾਂਗਾ ।ਫੇਰ ਤੁਸੀ ਮੇਰੇ ਤੋ ਵੀਹ ਲੱਖ ਲੈ ਲਿਉ ।ਇਤਨੀ ਗੱਲ ਕਰਦਿਆ ਉੇਸ  ਦੇ ਸੀਨੇ ਵਿੱਚ ਜੋਰ ਦੀ ਦਰਦ ਹੋਈ ਤੇ ਚੱਕਰ ਖਾ ਕੇ ਡਿੱਗ ਪਿਆ, ਦਮ ਤੋੜ ਗਿਆ ।ਜਮੀਨ ਤੇ ਪਿਆ ਦਸ ਲੱਖ ਦਾ ਚੈੱਕ ਹਾਕਮਾ ਦਾ ਮੂੰਹ ਚੜਾ ਰਿਹਾ ਸੀ ।