
ਜਿੰਦਗੀ ਤੇ ਭਾਰੇ ਹਾਲਾਤ------ਪ੍ਰੀਤ ਰਾਮਗੜ੍ਹੀਆ
Thu 28 Mar, 2019 0
ਜਿੰਦਗੀ ਤੇ ਭਾਰੇ ਹਾਲਾਤ------ਪ੍ਰੀਤ ਰਾਮਗੜ੍ਹੀਆ
ਹਾਰ ਜਾਂਦੀ ਹੈ ਨੀਂਦ ਅਕਸਰ
ਕੁਝ ਅਣਛੂਹੇ ਜਜ਼ਬਾਤਾਂ ਕਰਕੇ
ਕੁਝ ਮਰ ਚੁੱਕੇ ਅਹਿਸਾਸਾਂ ਕਰਕੇ
ਕੁਝ ਜਿੰਮੇਵਾਰੀਆਂ ਜਗਾਉਂਦੀਆਂ ਨੇ
ਕੁਝ ਪੂਰੇ ਨਾ ਹੋਏ ਸੁਪਨਿਆਂ ਦੇ
ਵਾਰ - ਵਾਰ ਆਉਂਦੇ ਖਿਆਲਾਤਾਂ ਕਰਕੇ....
ਕਾਲੀ ਹਨੇਰੀ ਰਾਤ ਜਦ ਆਵੇ
ਮੇਲ ਹੋਵੇ ਤਨਹਾਈ ਵਿਚ
ਗੰਢਾਂ ਉਲਝੀਆਂ ਜਿੰਦਗੀ ਦੀਆਂ
ਖੋਲ੍ਹ ਦਿਆਂ ਬੀਤੇ ਪਹਿਰ ਤੇ ਰਾਤ
ਕਰਮਾਂ ਤੇ ਆ ਕੇ ਗੱਲ ਮੁਕਦੀ
ਦੇ ਕੇ ਤਸੱਲੀ ਦਿਲ ਕਮਲੇ ਨੂੰ
ਰਾਹ ਜਿੰਦਗੀ ਫੇਰ ਤੁਰ ਪੈਂਦੀ...
ਅਜੀਬ ਜਿਹੀ ਕਸ਼ਮਕਸ਼ ਲੈ ਤੁਰੇ ਜਿੰਦਗੀ
ਗਰੀਬੀ ਹੱਥ ਨਾ ਜਦ ਛੱਡਦੀ
ਹੱਥ ਫੜੇ ਨਾ ਕੋਈ ਇਸ ਦਰਦੀ
ਕਦ ਹੁੰਦੀ ਕਦਰ ਇਨਸਾਨਾਂ ਦੀ
ਇਕ ਦੂਜੇ ਨਾਲ ਬੱਝੇ ਜਰੂਰਤਾਂ ਮਾਰੇ
ਕਦਰ ਤਾਂ ਚੰਗੇ ਹਾਲਾਤਾਂ ਦੀ...
ਇਕ ਤਸਵੀਰ ਜਿਹੀ ਸਾਹਮਣੇ ਆਈ
" ਪ੍ਰੀਤ " ਸੋਚ ਲੱਗੀ ਦੇਣ ਦੁਹਾਈ
ਕਿਉਂ ਕਦਰ ਨਾ ਪੈਂਦੀ ਮਿਹਨਤਾਂ ਦੀ
ਕਿਉਂ ਰਾਤ ਫਿਕਰਾਂ ਵਿਚ ਜਾਂਦੀ
ਕਿਉਂ ਪੈਂਦੇ ਭਾਰੇ ਜਿੰਦਗੀ `ਤੇ
ਇਨਸਾਨ ਦੇ ਹਾਲਾਤ ਮਾੜੇ
ਪ੍ਰੀਤ ਰਾਮਗੜ੍ਹੀਆ
ਲੁਧਿਆਣਾ , ਪੰਜਾਬ
ਮੋਬਾਇਲ : +918427174139
E-mail : Lyricistpreet@gmail.com
Comments (0)
Facebook Comments (0)