ਤੰਬਾਕੂ ਨੂੰ ਕਹੋ ਨਾਂਹ ਅਤੇ ਜਿੰਦਗੀ ਨੂੰ ਕਹੋ ਹਾਂ" ਤਹਿਤ ਤੰਬਾਕੂਨੋਸ਼ੀ ਦੇ ਖ਼ਿਲਾਫ਼ ਉਲੀਕੀਆਂ ਗਈਆਂ ਵੱਖ ਵੱਖ ਗਤੀਵਿਧੀਆਂ ਸਿਹਤ ਚਿਤਾਵਨੀਆਂ ਦੇ ਬਿਨਾ ਤੰਬਾਕੂ ਵੇਚਣ ਵਾਲਿਆਂ ਅਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਕਟੇ ਚਲਾਨ |

ਤੰਬਾਕੂ ਨੂੰ ਕਹੋ ਨਾਂਹ ਅਤੇ ਜਿੰਦਗੀ ਨੂੰ ਕਹੋ ਹਾਂ" ਤਹਿਤ ਤੰਬਾਕੂਨੋਸ਼ੀ ਦੇ ਖ਼ਿਲਾਫ਼ ਉਲੀਕੀਆਂ ਗਈਆਂ ਵੱਖ ਵੱਖ ਗਤੀਵਿਧੀਆਂ  ਸਿਹਤ ਚਿਤਾਵਨੀਆਂ ਦੇ ਬਿਨਾ ਤੰਬਾਕੂ ਵੇਚਣ ਵਾਲਿਆਂ ਅਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਕਟੇ ਚਲਾਨ |

ਸੀ 7ਨਿਊਜ਼ 

ਮੀਆਂਵਿੰਡ, ਮਾਰਚ 28, 2019

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਤੰਬਾਕੂ ਕੰਟਰੋਲ ਸੈੱਲ ਵਲੋਂ ਸਿਵਲ ਸਰਜਨ ਤਰਨ ਤਾਰਨ ਡਾ. ਨਵਦੀਪ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ, ਸੀ.ਐਚ.ਸੀ ਮੀਆਂਵਿੰਡ ਡਾ. ਜੁਗਲ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਤੰਬਾਕੂਨੋਸ਼ੀ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਅੱਜ ਦਿਨ ਵੀਰਵਾਰ ਨੂੰ ਸਿਹਤ ਚਿਤਾਵਨੀਆਂ ਦੇ ਬਿਨਾ ਤੰਬਾਕੂ ਵੇਚਣ ਵਾਲਿਆਂ ਅਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕਟੇ ਗਏ | ਇਸਦੇ ਨਾਲ ਨਾਲ ਵੱਖ ਵੱਖ ਪਿੰਡ ਵਿੱਚ ਲੋਕਾਂ ਨੂੰ ਤੰਬਾਕੂ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਅਤੇ ਸਕੂਲਾਂ ਦੇ 100 ਗ਼ਜ ਦੇ ਦਾਇਰੇ ਹੇਠ ਏਰੀਆ ਨੂੰ ਯੈਲੋ ਲਾਈਨ ਕੇਮਪੈਨ ਰਾਹੀਂ ਤੰਬਾਕੂ ਮੁਕਤ ਘੋਸ਼ਿਤ ਕੀਤਾ ਗਿਆ |

ਬਲਾਕ ਖਡੂਰ ਸਾਹਿਬ ਤਹਿਤ ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਵਲੋਂ ਇਹ ਕੈਂਪੇਨ ਤੰਬਾਕੂ ਕੰਟਰੋਲ ਸੈੱਲ ਦੇ ਨੋਡਲ ਅਫਸਰ ਡਾ. ਵਿਪਨ ਭਾਟੀਆ ਜੀ ਦੀ ਅਗਵਾਈ ਹੇਠ ਚਲਾਈ ਗਈ ਜਿਸ ਤਹਿਤ ਵੱਖ ਵੱਖ ਪਿੰਡ ਸਰਾਂ ਤਲਵੰਡੀ, ਸਕੀਆਂਵਾਲੀ, ਮੀਆਂਵਿੰਡ, ਏਕਲਗੱਡਾ, ਤਖਤੂਚਕ, ਨਾਗੋਕੇ ਸਹਿਤ ਵੱਖ ਵੱਖ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੋਟਪਾ ਐਕਟ 2003 ਤਹਿਤ ਚਲਾਨ ਕੀਤੇ | ਇਸਦੇ ਨਾਲ ਨਾਲ ਮੀਆਂਵਿੰਡ, ਭਲਾਈਪੁਰ ਅਤੇ ਨਾਗੋਕੇ ਵਿਖੇ ਸਰਕਾਰੀ ਸਕੂਲਾਂ ਦੇ 100 ਗ਼ਜ ਦੇ ਦਾਇਰੇ ਨੂੰ ਪੀਲੀ ਪੱਟੀ ਰਾਹੀਂ ਤੰਬਾਕੂ ਮੁਕਤ ਜ਼ੋਨ ਘੋਸ਼ਿਤ ਕੀਤੇ ਗਏ | ਇਸਦੇ ਨਾਲ ਜਨਤਕ ਥਾਵਾਂ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲੋਕਾਂ ਤੰਬਾਕੂ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਬਾਰੇ ਜਗੁਰਕਤਾ ਸੰਦੇਸ਼ ਭਰੇ ਬੋਰਡ ਵੀ ਲਗਾਏ ਗਏ |