ਅੰਡਰ ਵਾਟਰ ਵਿਲਾ, 1 ਰਾਤ ਰੁਕਣ ਦੀ ਕੀਮਤ 37 ਲੱਖ 13 ਹਜ਼ਾਰ

ਅੰਡਰ ਵਾਟਰ ਵਿਲਾ, 1 ਰਾਤ ਰੁਕਣ ਦੀ ਕੀਮਤ 37 ਲੱਖ 13 ਹਜ਼ਾਰ

ਮਾਲਦੀਵ ਛੁੱਟੀਆਂ ਗੁਜ਼ਾਰਨ ਲਈ ਲੋਕਾਂ ਦੀ ਪਸੰਦੀਦਾ ਥਾਵਾਂ ਵਿਚੋਂ ਇਕ ਹੈ। ਇਹ ਅਪਣੇ ਲਗਜ਼ਰੀ ਹੋਟਲਸ ਅਤੇ ਮਹਿੰਗੇ ਰਿਜ਼ਾਰਟਸ ਲਈ ਵੀ ਜਾਣਿਆ ਜਾਂਦਾ ਹੈ। ਜੇਕਰ ਤੁਹਾਨੂੰ ਵੀ ਅਜਿਹੇ ਲਗਜ਼ਰੀ ਰਿਜ਼ਾਰਟਸ ਪਸੰਦ ਹਨ ਤਾਂ ਛੇਤੀ ਹੀ ਮਾਲਦੀਵ ਤੁਹਾਨੂੰ ਇਕ ਚੰਗਾ ਤੋਹਫਾ ਦੇਣ ਵਾਲਾ ਹੈ। ਮਾਲਦੀਵ ਵਿਚ ਦੁਨੀਆਂ ਦਾ ਪਹਿਲਾ ਅੰਡਰਵਾਟਰ ਵਿਲਾ ਸ਼ੁਰੂ ਹੋਣ ਵਾਲਾ ਹੈ। ਇਹ ਵਿਲਾ ਇਸ ਸਾਲ ਨਵੰਬਰ ਤੋਂ ਸ਼ੁਰੂ ਹੋ ਜਾਵੇਗਾ।

World's first underwater villa

ਇਸ ਹੋਟਲ ਦੇ ਸ਼ੁਰੂ ਹੋਣ ਦੀ ਖਬਰ ਨੇ ਪੂਰੇ ਸੈਰ ਜਗਤ ਵਿਚ ਖਲਬਲੀ ਮਚਾ ਦਿਤੀ ਹੈ। ਖਾਸਕਰ, ਜਿਨ੍ਹਾਂ ਲੋਕਾਂ ਨੂੰ ਪਾਣੀ ਅਤੇ ਅੰਡਰਵਾਟਰ ਐਡਵੈਂਚਰਸ ਪਸੰਦ ਹਨ, ਉਹ ਇਸ ਦੇ ਲਈ ਕਾਫ਼ੀ ਉਤਸ਼ਾਹਿਤ ਹੈ। ਇਹ ਵਿਲਾ ਦੋ ਮੰਜ਼ਿਲ ਦਾ ਹੈ। ਇਸ ਦੀ ਇਕ ਮੰਜ਼ਿਲ ਪਾਣੀ ਦੇ ਉਤੇ ਹੈ ਅਤੇ ਦੂਜੀ ਮੰਜ਼ਿਲ ਪਾਣੀ ਦੇ ਅੰਦਰ ਹੈ। ਪਾਣੀ ਦੇ ਅੰਦਰ ਇਕ ਵੱਡਾ ਜਿਹਾ ਬੈਡਰੂਮ, ਵਾਸ਼ਰੂਮ ਅਤੇ ਲਿਵਿੰਗ ਰੂਮ ਹੈ। 

World's first underwater villaWorld's first underwater villa

ਇਸ ਦੀ ਊਪਰੀ ਮੰਜ਼ਿਲ ਵੀ ਕਾਫ਼ੀ ਲਗਜ਼ੂਰਿਅਸ ਹੋਵੇਗੀ। ਇਥੇ ਰਸੋਈ, ਬਾਰ, ਜਿਮ ਤੋਂ ਇਲਾਵਾ ਕਈ ਸੁਵਿਧਾਵਾਂ ਹੋਣਗੀਆਂ। ਇਥੇ ਮਾਲਦੀਵ ਦੇ ਖੂਬਸੂਰਤ ਸਨਸੈਟ ਦੇਖਣ ਲਈ ਡੈਕ ਵੀ ਹੈ। ਤੁਹਾਡੀ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਇੱਥੇ 24 ਘੰਟੇ ਸਟਾਫ ਮੌਜੂਦ ਰਹੇਗਾ। ਇਸ ਦੀ ਇਕ ਰਾਤ ਦਾ ਕਿਰਾਇਆ 50 ਹਜ਼ਾਰ ਡਾਲਰ ਯਾਨੀ ਲਗਭੱਗ 37 ਲੱਖ 13 ਹਜ਼ਾਰ ਰੁਪਏ ਹੋਵੇਗਾ।