
ਦੋ ਮਹਾਸਾਗਰ ਜੋ ਮਿਲ ਕੇ ਵੀ ਨਹੀਂ ਮਿਲਦੇ
Sat 2 Jun, 2018 0ਕੁਝ ਲੋਕਾਂ ਨੂੰ ਘੁੰਮਣ-ਫਿਰਨ ਦਾ ਬਹੁਤ ਸ਼ੌਕ ਹੁੰਦਾ ਹੈ। ਉਨ੍ਹਾਂ ਨੂੰ ਖੂਬਸੂਰਤ ਪਹਾੜ, ਝੀਲਾਂ, ਹਰਿਆਲੀ ਅਤੇ ਸਮੁੰਦਰ ਨਾਲ ਘਿਰੀਆਂ ਥਾਵਾਂ 'ਤੇ ਜਾਣਾ ਬਹੁਤ ਪਸੰਦ ਹੁੰਦਾ ਹੈ। ਹਰ ਥਾਂ ਦੀ ਆਪਣੀ ਹੀ ਖਾਸੀਅਤ ਹੁੰਦੀ ਹੈ। ਅੱਜ World ocean day ਦੇ ਮੌਕੇ 'ਤੇ ਅਸੀਂ ਤੁਹਾਨੂੰ ਦੋ ਅਜਿਹੇ ਮਹਾਸਾਗਰਾਂ ਬੇਰ ਦੱਸਣ ਜਾ ਰਹੇ ਹਾਂ। ਜਿਨ੍ਹਾਂ ਨੂੰ ਇਕ ਨਜ਼ਰ 'ਚ ਦੇਖੀਏ ਤਾਂ ਉਹ ਆਪਸ 'ਚ ਮਿਲਦੇ ਦਿਖਾਈ ਦਿੰਦੇ ਹਨ।
ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ। ਇਹ ਦੋਵੇਂ ਮਹਾਸਾਗਰ ਇਕ-ਦੂਜੇ ਨਾਲ ਕਦੀ ਨਹੀਂ ਮਿਲਦੇ। ਇਨ੍ਹਾਂ ਦੀਆਂ ਸੀਮਾਵਾਂ ਤਾਂ ਆਪਸ 'ਚ ਮਿਲਦੀਆਂ ਨਜ਼ਰ ਆਉਂਦੀਆਂ ਹਨ ਪਰ ਇਨ੍ਹਾਂ ਦਾ ਪਾਣੀ ਕਦੀ ਵੀ ਆਪਸ 'ਚ ਨਹੀਂ ਮਿਲਦਾ।
ਇਨ੍ਹਾਂ ਦੋਵਾਂ ਦਾ ਪਾਣੀ ਵੱਖਰਾ-ਵੱਖਰਾ ਹੈ। ਇਕ ਦਾ ਪਾਣੀ ਹਲਕਾ ਨੀਲਾ ਅਤੇ ਦੂਜੇ ਦਾ ਡਾਰਕ ਨੀਲਾ ਹੈ। ਇਹ ਦੋਵੇਂ ਆਪਸ 'ਚ ਮਿਲਦੇ ਹਨ ਤਾਂ ਇਨ੍ਹਾਂ ਦੀ ਝੱਗ ਨਾਲ ਇਕ ਦੀਵਾਰ ਜਿਹੀ ਬਣ ਜਾਂਦੀ ਹੈ। ਇਨ੍ਹਾਂ ਦੇ ਮਿਲਣ 'ਤੇ ਦੋ ਰੰਗਾਂ ਦਾ ਪਾਣੀ ਅਤੇ ਝੱਗ ਦੀ ਦੀਵਾਰ ਨੂੰ ਦੇਖਣਾ ਕਿਸੇ ਅਜੂਬੇ ਤੋਂ ਘੱਟ ਨਹੀਂ ਲੱਗਦਾ।
Comments (0)
Facebook Comments (0)