ਇੱਕ ਹੋਰ ਮਾਮਲੇ ਚੋਂ ਬਰੀ ਹੋਏ ਜਥੇਦਾਰ ਹਵਾਰਾ
Fri 22 Nov, 2019 0ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੋ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਸਜ਼ਾ ਅਧੀਨ ਤੇਹਾੜ ਜੇਲ੍ਹ ਵਿੱਚ ਬੰਦ ਹਨ ਨੂੰ ਲੁਧਿਆਣਾ ਵਿਖੇ ਚੱਲ ਰਹੇ ਆਰ ਡੀ ਐਕਸ ਬਰਾਮਦਗੀ ਦੇ ਕੇਸ ਵਿੱਚੋ ਅਦਾਲਤ ਨੇ ਬਰੀ ਕਰ ਕਰ ਦਿੱਤਾ ਹੈ। ਜਗਤਾਰ ਸਿੰਘ ਹਵਾਰਾ ਉੱਪਰ ਸਾਲ 1995 ਵਿੱਚ ਲੁਧਿਆਣਾ ਵਿਖੇ ਆਰ ਡੀ ਐਕਸ ਬਰਾਮਦਗੀ ਦੇ ਮਾਮਲੇ ਤਹਿਤ 134 ਨੰਬਰ ਪਰਚਾ ਦਰਜ ਕੀਤਾ ਗਿਆ ਸੀ। ਜਿਸਦੀ ਸੁਣਵਾਈ ਲਗਾਤਾਰ ਲੁਧਿਆਣਾ ਦੀ ਅਦਾਲਤ ਵਿੱਚ ਚੱਲਦੀ ਰਹੀ ਅਤੇ ਅੱਜ ਹਵਾਰਾ ਖਿਲਾਫ ਕੋਈ ਸਬੂਤ ਨਾ ਮਿਲਣ ਤੋਂ ਬਾਅਦ ਅਡੀਸ਼ਨਲ ਸ਼ੈਸ਼ਨ ਜੱਜ ਅਰੁਨਵੀਰ ਵਸ਼ਿਸ਼ਟ ਦੀ ਅਦਾਲਤ ਵੱਲੋਂ ਹਵਾਰਾ ਨੂੰ ਇਸ ਕੇਸ ਵਿੱਚੋ ਬਰੀ ਕਰ ਦਿੱਤਾ ਹੈ। 1995 ਵਿੱਚ ਲੁਧਿਆਣਾ ਕੁੰਦਨਪੁਰੀ ਇਲਾਕੇ ਵਿੱਚੋ 5 ਕਿਲੋ ਆਰ ਡੀ ਐਕਸ ਅਤੇ ਇੱਕ ਏ ਕੇ 56 ਸਮੇਤ ਹੋਰ ਧਮਾਕੇ ਵਾਲੀ ਸਮੱਗਰੀ ਬਰਾਮਦ ਹੋਈ ਸੀ। ਜਿਸ ਵਿੱਚ ਪੁਲਿਸ ਨੇ ਜਗਤਾਰ ਸਿੰਘ ਹਵਾਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਹਵਾਰਾ ਦੇ ਵਕੀਲ਼ ਜਸਪਾਲ ਸਿੰਘ ਨੇ ਦੱਸਿਆ ਕਿ ਹਵਾਰਾਂ ਉਪਰ ਲੁਧਿਆਣਾ ਅਦਾਲਤ ਵਿੱਚ ਦੋ ਕੇਸ ਚੱਲਦੇ ਸਨ ਜਿਹਨਾਂ ਵਿੱਚੋ ਇੱਕ ਦਾ ਫੈਸਲਾ ਹਵਾਰਾ ਦੇ ਹੱਕ ਵਿੱਚ ਆਇਆ ਹੈ ਜਦੋ ਕਿ ਦੂਸਰੇ ਕੇਸ ਦਾ ਫੈਸਲੇ ਵੀ ਭਲਕੇ ਆ ਜਾਵੇਗਾ।
Comments (0)
Facebook Comments (0)