ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਕਾਮਾ ਗਾਟਾ ਮਾਰੂ ਵਲੋਂ ਪੁਤਲੇ ਫੂਕੇ ਗਏ।
Fri 5 Jul, 2024 0ਚੋਹਲਾ ਸਾਹਿਬ 5 ਜੁਲਾਈ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲਾ ਤਰਨ ਤਾਰਨ ਦੋ ਜੋਨ ਬਾਬਾ ਗੁਰਦਿਤ ਸਿੰਘ ਕਾਮਾ ਗਾਟਾ ਮਾਰੂ ਦੇ ਜੋਨ ਪ੍ਰਧਾਨ ਕੁਲਵੰਤ ਸਿੰਘ ਢੋਟੀਆਂ ਤੇ ਸਕੱਤਰ ਗਿਆਨ ਸਿੰਘ ਚੋਹਲਾ ਖੁਰਦ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਜਿਲਾ ਤਰਨ ਤਾਰਨ ਦੇ ਪਿੰਡ ਤਲਵੰਡੀ ਸ਼ੋਭਾ ਸਿੰਘ ਵਿਖੇ ਪੰਚਾਇਤੀ ਜਮੀਨ ਤੇ ਜਬਰੀ ਕਬਜ਼ਾ ਕਰਾਇਆ ਜਾ ਰਿਹਾ ਹੈ। ਜੋ ਕਿ ਬਹੁਤ ਨਿੰਦਨ ਯੋਗ ਹੈ। ਆਗੂਆਂ ਨੇ ਕਿਹਾ ਇੱਕ ਪਾਸੇ ਤਾਂ ਸਰਕਾਰ ਕਿਸਾਨਾਂ ਦੀ ਮਜ਼ਦੂਰਾਂ ਦੀ ਆਮ ਵਰਗ ਦੀ ਹਮਾਇਤ ਦਾ ਦਿਖਾਵਾ ਕਰ ਰਹੀ ਹੈ ਤੇ ਦੂਸਰੇ ਪਾਸੇ ਸਰਕਾਰ ਆਪਣੇ ਨਜਦਿਤਕੀ ਬੰਦਿਆਂ ਨੂੰ ਫਾਇਦਾ ਪਹੁੰਚਾਉਣ ਲਈ ਪਿੰਡਾਂ ਦੀਆਂ ਪੰਚਾਇਤੀ ਜਮੀਨਾਂ ਤੇ ਜਬਰੀ ਕਬਜ਼ਾ ਕਰਾ ਰਹੀ ਹੈ ਜੋ ਕਿ ਬਹੁਤ ਨਿੰਦਣ ਯੋਗ ਹੈ। ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਨੇ ਦੱਸਿਆ ਕਿ ਕਿ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਲੋਕ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਤੁਹਾਡੀ ਪਾਰਟੀ ਦਾ ਬਾਈਕਾਟ ਕਰਨਗੇ । ਤੇ ਜੈ ਇਸ ਜਬਰ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਔਰ ਤਿੱਖਾ ਕੀਤਾ ਜਾਵੇਗਾ ਤੇ ਇਸ ਦਾ ਜਿੰਮੇਵਾਰ ਸਰਕਾਰ ਦੇ ਇਹ ਮੰਤਰੀ ਹੋਣਗੇ।ਇਸ ਮੌਕੇ ਅੰਗਰੇਜ਼ ਸਿੰਘ ਢੋਟੀਆਂ,ਦਲਬਾਲ ਸਿੰਘ ਢੋਟੀਆਂ, ਰਣਜੀਤ ਸਿੰਘ ਢੋਟੀਆਂ,ਸਰਬਜੀਤ ਸਿੰਘ ਢੋਟੀਆਂ, ਸਰਦੂਲ ਸਿੰਘ ਢੋਟੀਆਂ,ਬਲਜੀਤ ਸਿੰਘ ਢੋਟੀਆਂ, ਦੀਪ ਡੁਗਰੀ ਦਲਬਾਗ ਸਿੰਘ ਗੁਰਪ੍ਰੀਤ ਸਿੰਘ ਪੂਰਨ ਸਿੰਘ ਰਣਜੀਤ ਸਿੰਘ ਢੋਟੀਆਂ,ਗੁਲਵਿੰਦਰ ਸਿੰਘ ਚੋਹਲਾ ਖੁਰਦ,ਦਲਜੀਤ ਸਿੰਘ ਚੋਹਲਾ ਖੁਰਦ, ਪਰਗਟ ਸਿੰਘ ਚੋਹਲਾ ਖੁਰਦ ਆਦਿ ਆਗੂ ਮਜੂਦ ਸਨ ।
Comments (0)
Facebook Comments (0)