ਮੰਜ਼ਿਲ

ਮੰਜ਼ਿਲ

ਮੰਜ਼ਿਲ

ਸਿਰ ਦੇ ਕੇ ਸਰਦਾਰੀ ਮਿਲਦੀ,

ਜਾਬਰਾਂ ਨਾਲ ਮੱਥਾ ਲਾਉਣਾ।

ਮੰਗਿਆ ਨਹੀਂ ਹਕ਼ ਮਿਲਣੇ,

ਤੇਗ ਤੇ ਪੈਂਦਾ ਹੱਥ ਪਾਉਣਾ।

ਦੁਖ ਸੁਖ ਜੀਵਨ ਦਾ ਹਿਸਾ,

ਜੀਵਨ  ਚ ਪੈਂਦਾ ਹੰਡਾਉਣਾ।

ਮਿਲੇ ਨਾ ਜਿੱਤ ਉਧਾਰੀ,

ਪੈਂਦਾ ਹੈ ਤਨੋ ਜ਼ੋਰ ਲਾਉਣਾ।

ਸੱਪਾਂ ਦੀਆਂ ਸਿਰੀਆਂ ਮਿੱਧ ਕੇ,

ਪੈਂਦਾ ਇਨਸਾਫ਼ ਦਿਵਾਉਣਾ।

ਕੰਡਿਆਂ ਦਾ ਮੂੰਹ ਮੋੜਕੇ,

ਪੈਂਦਾ ਹੈ ਪੈਰ ਟਿਕਾਉਣਾਂ।

ਜ਼ੁਲਮ ਨੂੰ ਰੋਕਣ ਦੇ ਲਈ,

ਪੈਂਦਾ ਹੜਕੰਪ ਮਚਾਉਣਾਂ।

ਰਾਹ ਭਾਵੇਂ ਟੇਡੇ ਮੇਡੇ,

ਉਹਨਾਂ ਨੂੰ ਸੌਖੇ ਬਨਾਉਣਾ।

ਲੱਖਾਂ ਭਾਵੇਂ ਆਉਣ ਔਕੜਾਂ  ,

ਸੰਧੂਆ ਮੰਜਿਲ ਨੂੰ ਪਾਉਣਾਂ।

 

ਗੁਰਵਿੰਦਰ ਸਿੰਘ ਸੰਧੂ

ਹੈਡ ਟੀਚਰ,ਸ.ਐ.ਸ. ਦਦੇਹਰ ਸਾਹਿਬ,

ਬਲਾਕ ਚੋਹਲਾ ਸਾਹਿਬ (ਤਰਨ ਤਾਰਨ)

ਮੋ:9878866768