
ਅਰਬਾਂ ਰੁਪਏ ਕਮਾ ਰਿਹਾ ਇਹ 8 ਸਾਲ ਦਾ ਪਠਾਣ ਬੱਚਾ
Mon 22 Jul, 2019 0
ਪਾਕਿਸਤਾਨ-
ਸੋਸ਼ਲ ਮੀਡੀਆ ਤੇ ਇੱਕ ਛੋਟਾ ਜਿਹਾ ਬੱਚਾ ਛਾਪ ਰਿਹਾ ਹੈ ਕਰੋੜਾਂ ਰੁਪਏ, ਸੋਸ਼ਲ ਮੀਡੀਆ ਅਜਿਹਾ ਸਾਧਨ ਹੈ ਜਿਹੜਾ ਰਾਤੋ ਰਾਤ ਕਿਸੇ ਨੂੰ ਵੀ ਸਟਾਰ ਬਣਾ ਦਿੰਦਾ ਹੈ। ਅਸੀਂ ਉਸ ਪਠਾਣ ਬੱਚੇ ਦੀ ਗੱਲ ਕਰ ਰਹੇ ਹਾਂ ਜਿਹੜਾ ਸੋਸ਼ਲ ਮੀਡੀਆ ਤੇ ਏਨਾਂ ਫੇਮਸ ਹੋਇਆ। ਉਹ ਵੀ ਆਪਣੀਆਂ ਪਿਆਰੀਆਂ ਤੇ ਮਿੱਠੀਆਂ ਗੱਲਾਂ ਕਾਰਨ। ਅੱਜ ਉਸਦੇ ਕਈ ਫੈਨਜ਼ ਹਨ ਇਸ ਬੱਚੇ ਨੂੰ ਇੱਕ ਤੋਂ ਬਾਅਦ ਇੱਕ ਵਿਗਿਆਪਨ ਮਿਲ ਰਹੇ ਹਨ ਤੇ ਹੁਣ ਇਹ ਬੱਚਾ ਬੱਸ ਪੈਸਿਆਂ 'ਚ ਹੀ ਖੇਡ ਰਿਹਾ ਹੈ।
ਦੱਸ ਦਈਏ ਕਿ ਇਸ ਬੱਚੇ ਦਾ ਅਸਲ ਨਾਮ ਅਹਿਮਦ ਸ਼ਾਹ ਹੈ। ਇਹ ਡੇਰਾ ਇਸਮਾਈਲ ਖਾਨ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਇਸਦੀ ਉਮਰ ਮਹਿਜ਼ 8 ਸਾਲ ਹੈ। ਇਹ ਬੱਚਾ ਸੋਸ਼ਲ ਮੀਡੀਆ ਦਾ ਸਟਾਰ ਹੈ ਤੇ ਲੋਕ ਇਸ ਬੱਚੇ ਦੇ ਮਾਸੂਮ ਤੇ ਪਿਆਰੇ ਅੰਦਾਜ਼ ਦੇ ਕਾਇਲ ਹਨ। ਇਸ ਬੱਚੇ ਦੇ ਫੇਸਬੁੱਕ ਤੇ 3 ਲੱਖ ਤੋਂ ਵੱਧ ਫਾਲੋਵਰਸ ਹਨ ਹਰ ਕੋਈ ਇਸ ਬੱਚੇ ਦੀ ਕਿਊਟ ਜਿਹੀ ਸ਼ਕਲ ਅਤੇ ਮੋਟੀਆਂ ਗੱਲ੍ਹਾਂ ਦੀ ਹੀ ਗੱਲ ਕਰਦਾ ਫਿਰ ਰਿਹਾ ਹੈ।
ਇਸਦੀ ਇੱਕ ਪੀਛੇ ਦੇਖੋ ਵਾਲੀ ਵੀਡੀਓ ਸੀ ਜਿਸ ਤੋਂ ਕਿ ਇਹ ਬੱਚਾ ਲੋਕਾਂ ਦੀਆਂ ਨਿਗਾਹਾਂ ਵਿਚ ਆਇਆ ਸੀ। ਇਸ ਵਜ੍ਹਾ ਕਰਕੇ ਹੀ ਇਸ ਬੱਚੇ ਨੂੰ ਇੱਕ ਤੋਂ ਬਾਅਦ ਇੱਕ ਐਡ ਮਿਲ ਰਹੀ ਹੈ ਅਤੇ ਹੁਣ ਇਹ ਬੱਚਾ ਪਾਕਿਸਤਾਨ ਦੇ ਨਾਲ ਨਾਲ ਸਾਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ ਹੈ ਅਤੇ ਫੈਨਜ਼ ਦੇ ਨਾਲ ਨਾਲ ਖੂਬ ਪੈਸੇ ਕਮਾ ਰਿਹਾ ਹੈ।
Comments (0)
Facebook Comments (0)