
ਕੈਲਗਰੀ-ਫਾਲਕੋਨਰਿਜ ਦੇ ਵਿਧਾਇਕ ਪਰਮੀਤ ਸਿੰਘ ਬੋਪਾਰਾਏ ਵਲੋਂ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ।
Sat 13 Jul, 2024 0
ਚੋਹਲਾ ਸਾਹਿਬ 13 ਜੁਲਾਈ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ ) ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਇਹਨੀਂ ਦਿਨੀਂ ਕਨੇਡਾ ਵਿਚ ਗੁਰਮਤਿ ਪ੍ਰਚਾਰ ਫੇਰੀ ਚਲ ਰਹੀ ਹੈ। ਪੰਜਾਬ ਵਿਚ ਸਾਲ 2023 ਦੇ ਹੜ੍ਹਾਂ ਦੌਰਾਨ ਨਿਭਾਈਆਂ ਸੇਵਾਵਾਂ ਬਦਲੇ ਕਨੇਡਾ ਦੇ ਵੱਖ ਵੱਖ ਸ਼ਹਿਰਾਂ, ਸਿੱਖ ਸੰਸਥਾਵਾਂ ਅਤੇ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ। ਅੱਜ ਕੈਲਗਰੀ-ਫਾਲਕੋਨਰਿਜ ਦੇ ਵਿਧਾਇਕ ਸ।ਪਰਮੀਤ ਸਿੰਘ ਬੋਪਾਰਾਏ ਜੀ ਨੇ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਤ ਕੀਤਾ। ਪਰਮੀਤ ਸਿੰਘ ਬੋਪਾਰਾਏ ਜੀ ਪਹਿਲਾਂ ਦਸਮੇਸ਼ ਕਲਚਰ ਸੈਂਟਰ ਦੇ ਪ੍ਰਧਾਨ ਅਤੇ ਖਾਲਸਾ ਸਕੂਲ ਕੈਲਗਰੀ ਦੇ ਚੇਅਰਮੈਨ ਵਜੋਂ ਸੇਵਾ ਨਿਭਾਅ ਚੁੱਕੇ ਹਨ। ਉਹ ਵਿਧਾਇਕ ਹੋਣ ਦੇ ਨਾਲ-ਨਾਲ ਇਕ ਉੱਘੇ ਸਮਾਜ ਸੇਵਕ ਵੀ ਹਨ। ਉਹਨਾਂ ਨੇ ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਨੂੰ ਕੈਲਗਰੀ ਦੀ ਸੰਗਤ ਵਲੋਂ “ਜੀ ਆਇਆਂ” ਆਖਿਆ ਅਤੇ ਬਾਬਾ ਜੀ ਵਲੋਂ ਸਾਲ 2023 ਦੇ ਹੜ੍ਹਾਂ ਦੌਰਾਨ ਕੀਤੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਉਹਨਾਂ ਨਾਲ ਗੁਰਪ੍ਰੀਤ ਸਿੰਘ ਰੰਧਾਵਾ, ਪਰਮਿੰਦਰ ਸਿੰਘ ,ਗੁਰਜੋਤ ਸਿੰਘ, ਜਗਜੀਤ ਸਿੰਘ ਜੱਗਾ, ਮੇਹਰ ਸਿੰਘ ਬ੍ਰੈਹਮਟਨ,ਨਿਸ਼ਾਨ ਸਿੰਘ ਬ੍ਰੈਹਮਟਨ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।
Comments (0)
Facebook Comments (0)