ਗੁੜਤੀ ਦੇਣ ਦੀ ਬਜਾਏ ਨਵਜੰਮੇ ਬੱਚੇ ਨੂੰ ਸਭ ਤੋਂ ਪਹਿਲਾ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ- ਸਿਵਲ ਸਰਜਨ
Fri 2 Aug, 2019 0ਤਰਨ ਤਾਰਨ, 1 ਅਗਸਤ 2019:
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰਾਸ਼ਟਰੀ ਸਤਨਪਾਨ ਹਫਤਾ (ਮਾਂ ਦੇ ਦੁੱਧ ਦੀ ਮਹੱਤਤਾ) 1 ਅਗਸਤ ਤੋ 07 ਅਗਸਤ ਤੱਕ ਮਨਾਇਆ ਜਾ ਰਿਹਾ ਹੈ। ਇਸ ਹਫਤੇ ਦੀ ਸ਼ੁਰੂਆਤ ਅੱਜ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਦਫਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਕੀਤੀ ਗਈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਇੰਦਰਮੋਹਨ ਗੁਪਤਾ, ਡਾ. ਗੁਰਪ੍ਰੀਤ ਪੰਨੂੰ, ਡਾ. ਨੀਰਜਾ ਬੱਚਿਆ ਦੇ ਮਾਹਿਰ , ਸ੍ਰੀ ਸੁਖਦੇਵ ਸਿੰਘ ਰੰਧਾਵਾ , ਸ੍ਰੀਮਤੀ ਕਲਵੰਤ ਕੌਰ ਨਰਸਿੰਗ ਸਿਸਟਰ, ਗੁਰਪ੍ਰੀਤ ਕੌਰ ਐਲ. ਐਚ. ਵੀ., ਪਰਮਜੀਤ ਕੌਰ ਐਲ. ਐਚ. ਵੀ., ਸ੍ਰੀਮਤੀ ਨੀਰੂ ਧਵਨ ਐਲ. ਐਚ. ਵੀ., ਪ੍ਰਦੀਪ ਕੌਰ ਏ. ਐਨ. ਐਮ., ਸੁਖਵਿੰਦਰ ਕੋਰ ਏ. ਐਨ. ਐਮ., ਆਦਿ ਹਾਜਰ ਸਨ ।
ਇਸ ਮੋਕੇ ‘ਤੇ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਂ ਦਾ ਪਹਿਲਾ ਬੋਲਾ ਦੁੱਧ ਬੱਚੇ ਦੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ।ਗੁੜਤੀ ਦੇਣ ਦੀ ਬਜਾਏ ਨਵਜੰਮੇ ਬੱਚੇ ਨੂੰ ਸਭ ਤੋਂ ਪਹਿਲਾ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ। ਇਸ ਦੌਰਾਨ ਡਾ. ਇੰਦਰ ਮੋਹਨ ਗੁਪਤਾ ਨੇ ਵੀ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ।
ਇਸ ਮੌਕੇ ਸੰਬੋਧਨ ਕਰਦਿਆ ਡਾ. ਨੀਰਜਾ ਨੇ ਮਾ ਦੇ ਦੁੱਧ ਬਾਰੇ ਵਿਸਥਾਰ ਸਿਹਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਜੇਰੀਅਨ (ਅਪ੍ਰੇਸ਼ਨ) ਨਾਲ ਪੈਦਾ ਹੋਏ ਬੱਚਿਆਂ ਦੀਆ ਮਾਂਵਾ ਨੂੰ ਵੀ ਜਨਮ ਤੋਂ ਤਰੁੰਤ ਬਾਅਦ ਬਿਨ੍ਹਾ ਦੇਰੀ ਕੀਤੇ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਅਤੇ ਇੱਕ ਛਾਤੀ ਜਿੰਨੇ ਚਿਰ ਪੂਰੀ ਤਰਾ ਖਾਲੀ ਨਾ ਹੋ ਜਾਵੇ ਉਸ ਪਾਸੇ ਤੋ ਹੀ ਦੁੱਧ ਪਿਲਾਉਣਾ ਚਾਹੀਦਾ ਹੈ,ਇਸ ਬਾਅਦ ਹੀ ਦੂਜੀ ਛਾਤੀ ਵਿਚੋ ਬੱਚੇ ਨੰੁ ਦੁੱਧ ਪਿਲਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ 6 ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ । 6 ਮਹੀਨੇ ਤੋ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਆਡਾ, ਕੇਲਾ, ਆਲੂ ਆਦਿ ਫੇਹ ਕੇ ਦੇਣਾ ਚਾਹੀਦਾ ਹੈ ।
ਇਸ ਉਪਰੰਤ ਸ੍ਰੀ ਸੁਖਦੇਵ ਸਿੰਘ ਰੰਧਾਵਾ ਜਿਲ੍ਹਾ ਮਾਸ ਮੀਡੀਆ ਅਫਸਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੱਚੇ ਨੂੰ 6 ਮਹੀਨੇ ਤੋਂ ਬਾਅਦ ਓਪਰੀ ਖੁਰਾਕ ਦੇ ਨਾਲ-ਨਾਲ ਦੋ ਸਾਲ ਤੱਕ ਮਾਂ ਦਾ ਦੁੱਧ ਦੇਣਾ ਚਾਹੀਦਾ ਹੈ ਅਤੇ ਘਰ ਵਿੱਚ ਬਣੀਆ ਸਬਜ਼ੀਆ ਦਾਲ ਆਦਿ ਦਾ ਮਿਰਚ ਮਸਾਲਾ ਪਾਉਣ ਤੋਂ ਪਹਿਲਾ ਦਾਲ ਸਬਜੀ ਦਾ ਪਾਣੀ ਅਤੇ ਦਾਲ ਸਬਜੀ ਫੇਹ ਕੇ ਦੇਣੀ ਚਾਹੀਦੀ ਹੈ।
--------------
Comments (0)
Facebook Comments (0)