ਸਪਨਾ ਚੌਧਰੀ ਖਿਲਾਫ ਟਿੱਪਣੀ ਕਰਨ ਦੇ ਮਾਮਲੇ 'ਚ ਦਿਗਵਿਜੇ ਨੇ ਮੰਗੀ ਮੁਆਫੀ

ਸਪਨਾ ਚੌਧਰੀ ਖਿਲਾਫ ਟਿੱਪਣੀ ਕਰਨ ਦੇ ਮਾਮਲੇ 'ਚ ਦਿਗਵਿਜੇ ਨੇ ਮੰਗੀ ਮੁਆਫੀ

ਚੰਡੀਗੜ੍ਹ(ਬੰਸਲ)-ਸਪਨਾ ਚੌਧਰੀ ਖਿਲਾਫ ਟਿੱਪਣੀ ਨੂੰ ਲੈ ਕੇਦਿਗਵਿਜੇ ਚੌਟਾਲਾ ਨੇ ਸੂਬਾ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਮੁਆਫੀ ਮੰਗ ਲਈ ਹੈ। ਸਪਨਾ ਜਦੋਂ ਭਾਜਪਾ 'ਚ ਸ਼ਾਮਲ ਹੋਈ, ਉਦੋਂ ਦਿਗਵਿਜੇ ਨੇ ਇਹ ਟਿੱਪਣੀ ਕੀਤੀ ਸੀ। ਦਿਗਵਿਜੇ ਵਕੀਲਾਂ ਦੇ ਨਾਲ ਪੰਚਕੂਲਾ ਸਥਿਤ ਮਹਿਲਾ ਕਮਿਸ਼ਨ ਦੇ ਦਫਤਰ 'ਚ ਪੇਸ਼ ਹੋਏ, ਜਿੱਥੇ ਕਮਿਸ਼ਨ ਦੀ ਪ੍ਰਧਾਨ ਸਾਹਮਣੇ ਉਨ੍ਹਾਂ ਨੇ ਆਪਣਾ ਪੱਖ ਰੱਖਿਆ। ਦਿਗਵਿਜੇ ਦੇ ਤਰਕ 'ਤੇ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਕਮਿਸ਼ਨ ਨੇ ਕੇਸ ਬੰਦ ਕਰ ਦਿੱਤਾ ਹੈ।

ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਉਪ ਚੇਅਰਮੈਨ ਪ੍ਰੀਤੀ ਭਾਰਦਵਾਜ ਨੇ ਕਿਹਾ ਸੀ, 'ਦਿਗਵਿਜੈ ਨੂੰ ਨੋਟਿਸ ਜ਼ਾਰੀ ਕਰਕੇ ਪੂਰੇ ਮਾਮਲੇ 'ਚ 3 ਦਿਨ 'ਚ ਸਪਸ਼ਟੀਕਰਨ ਦੇਣ ਨੂੰ ਕਿਹਾ ਗਿਆ ਹੈ।' ਪ੍ਰੀਤੀ ਭਾਰਦਵਾਜਦਾ ਕਹਿਣਾ ਸੀ ਕਿ ਇਸ ਤਰ੍ਹਾਂ ਦਾ ਬਿਆਨ ਦੇ ਕੇ ਦਿਗਵਿਜੈ ਚੌਟਾਲਾ ਨੇ ਮਹਿਲਾਵਾਂ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ। ਆਯੋਗ ਨੇ ਆਪਣੇ ਨੋਟਿਸ 'ਚ ਸਾਫ ਕੀਤਾ ਸੀ ਕਿ ਜੇਕਰ ਦਿਗਵਿਜੈ ਚੌਟਾਲਾ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਤਾਂ ਆਯੋਗ ਇਕਤਰਫਾ ਕਾਰਵਾਈ ਕਰੇਗਾ।