'ਦਾਜ' ਨੂੰ ਤੋਹਫਾ ਦੱਸਣ ਵਾਲਿਆਂ 'ਤੇ ਭੜਕੀ ਪਰਿਣੀਤੀ ਨੇ ਕਹੀਆਂ ਇਹ ਗੱਲਾਂ

'ਦਾਜ' ਨੂੰ ਤੋਹਫਾ ਦੱਸਣ ਵਾਲਿਆਂ 'ਤੇ ਭੜਕੀ ਪਰਿਣੀਤੀ ਨੇ ਕਹੀਆਂ ਇਹ ਗੱਲਾਂ

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਫਿਲਮ 'ਜਬਰੀਆ ਜੋੜੀ' ਜਲਦ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਐਕਟਰ ਸਿਧਾਰਥ ਮਲਹੋਤਰਾ ਮੁੱਖ ਭੂਮਿਕਾ 'ਚ ਦਿਖਾਈ ਦੇਣਗੇ। ਇਨ੍ਹੀਂ ਦਿਨੀਂ ਇਹ ਜੋੜੀ ਫਿਲਮ ਦੀ ਪ੍ਰਮੋਸ਼ਨ 'ਚ ਬਿਜ਼ੀ ਹੈ। ਫਿਲਮ 'ਜਬਰੀਆ ਜੋੜੀ' ਪਕੜਵਾ ਵਿਆਹ 'ਤੇ ਆਧਾਰਿਤ ਹੈ, ਜਿਸ 'ਚ ਦਾਜ ਵਰਗੇ ਵਿਸ਼ੇ ਨੂੰ ਵੀ ਦਿਖਾਇਆ ਗਿਆ ਹੈ। ਇਸੇ ਵਿਚਕਾਰ ਅਦਾਕਾਰਾ ਪਰਿਣੀਤੀ ਚੋਪੜਾ ਨੇ ਦਾਜ ਨੂੰ ਲੈ ਕੇ ਵੱਡੀ ਗੱਲ ਬੋਲੀ ਹੈ।


ਇਕ ਇੰਟਰਵਿਊ ਦੌਰਾਨ ਪਰਿਣੀਤੀ ਚੋਪੜਾ ਨੇ ਕਿਹਾ,''ਉਹ ਹੈਰਾਨ ਹੋ ਜਾਂਦੀ ਹੈ ਜਦੋਂ ਭਾਰਤੀ ਪਰਿਵਾਰ ਦਾਜ ਨੂੰ ਤੋਹਫਾ ਦੱਸਦੇ ਹਨ।'' ਉਨ੍ਹਾਂ ਨੇ ਕਿਹਾ,''ਸਾਰਿਆਂ ਨੂੰ ਪਤਾ ਹੈ ਕਿ ਦਾਜ ਲੈਣਾ ਗੈਰਕਾਨੂਨੀ ਹੈ ਪਰ ਇਹ ਰਿਵਾਜ਼ ਅਜੇ ਵੀ ਜਾਰੀ ਹੈ। ਅਜਿਹੇ 'ਚ ਮੈਨੂੰ ਗੁੱਸਾ ਤਾਂ ਉਦੋਂ ਆਉਂਦਾ ਹੈ ਜਦੋਂ ਲੋਕ ਇਸ ਨੂੰ ਵਧੀਆ ਬਣਾਉਣ ਲਈ ਤੋਹਫਾ ਦੱਸਣ ਲੱਗਦੇ ਹਨ। ਦਾਜ ਦਾ ਮਤਲਬ ਕਿਸੇ ਲੜਕੀ ਦੀ ਖਰੀਦਣ ਅਤੇ ਵੇਚਣ ਦੀ ਕੀਮਤ ਲਗਾਉਣਾ ਹੈ।''


ਪਰਿਣੀਤੀ ਚੋਪੜਾ ਨੇ ਅੱਗੇ ਕਿਹਾ,''ਅਸੀਂ ਖੁਦ ਨੂੰ ਆਧੁਨਿਕ ਕਹਿੰਦੇ ਹਾਂ ਪਰ ਫਿਰ ਅਸੀਂ ਕੀ ਕਰ ਰਹੇ ਹਾਂ ? ਸਭ ਤੋਂ ਵਧੀਆ ਦਿਖਾਈ ਦੇਣ ਲਈ ਅਸੀਂ ਲੜਕੀ ਦੇ ਪਰਿਵਾਰ ਵਾਲਿਆਂ ਕੋਲੋਂ ਰੁਪਏ ਤੇ ਮੰਹਗੀਆਂ ਚੀਜ਼ਾਂ ਦੀ ਮੰਗ ਕਰਦੇ ਹਾਂ। ਸਾਡੇ ਦੇਸ਼ ਦਾ ਇਹ ਨਜ਼ਾਰਾ ਮੰਦਭਾਗਾ ਹੈ।'' ਇਸ ਤੋਂ ਇਲਾਵਾ ਪਰਿਣੀਤੀ ਚੋਪੜਾ ਨੇ ਦਾਜ ਨੂੰ ਲੈ ਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ। ਦੱਸ ਦੇਈਏ ਕਿ ਫਿਲਮ 'ਜਬਰੀਆ ਜੋੜੀ' 2 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।