ਰਾਜਸਥਾਨ ਤੋਂ ਪਰਤੇ ਯਾਤਰੀਆਂ ਨੂੰ ਸਿਹਤ ਮੁਲਾਜ਼ਮਾਂ ਨੇ ਕੀਤਾ ਇਕਾਂਤਵਾਸ

ਰਾਜਸਥਾਨ ਤੋਂ ਪਰਤੇ ਯਾਤਰੀਆਂ ਨੂੰ ਸਿਹਤ ਮੁਲਾਜ਼ਮਾਂ ਨੇ ਕੀਤਾ ਇਕਾਂਤਵਾਸ

ਰਾਕੇੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 4 ਮਈ 2020 


ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਹੈਲਥ ਇੰਸਪੈਕਟਰ ਬਿਹਾਰੀ ਲਾਲ ਅਤੇ ਸਿਹਤ ਵਰਕਰਾਂ ਵੱਲੋਂ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਪੰਜਾਬ ਵਾਪਿਸ ਪਰਤ ਰਹੇ ਯਾਤਰੀਆਂ ਨੂੰ ਘਰਾਂ ਅੰਦਰ ਇਕਾਂਤਵਾਸ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਲਥ ਇੰਸਪੈਕਟਰ ਬਿਹਾਰੀ ਲਾਲ ਨੇ ਦੱਸਿਆ ਕਿ ਅੱਜ ਰਾਜਸਥਾਨ ਤੋਂ ਪਰਤੇ 9 ਯਾਤਰੀਆਂ ਜ਼ੋ ਪਿੰਡ ਸਰਹਾਲੀ ਤੇ ਪਿੰਡ ਠੱਠਾ ਦੇ ਵਸਨੀਕ ਹਨ ਜਿੰਨਾਂ ਦੇ ਘਰਾਂ ਦੇ ਬਾਹਰ ਇਕਾਂਤਵਾਸ ਦੇ ਪੋਸਟਰ ਲਗਾਕੇ ਘਰਾਂ ਅੰਦਰ 21 ਦਿਨ ਲਈ ਇਕਾਂਤਵਾਸ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਨੂੰ 21 ਦਿਨ ਤੱਕ ਘਰਾਂ ਅੰਦਰ ਰਹਿਣ ਦੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ।ਉਹਨਾਂ ਕਿਹਾ ਕਿ ਇਹਨਾਂ ਯਾਤਰੀਆਂ ਦੀ ਸੈਪਲਿੰਗ ਵੀ ਕੀਤੀ ਜਾਵੇਗੀ।ਜੇਕਰ ਇਹਨਾਂ ਯਾਤਰੀਆਂ ਜਾਂ ਇਲਾਕਾ ਨਿਵਾਸੀਆਂ ਨੂੰ ਕੋਈ ਪ੍ਰੇ਼ਸ਼ਾਨੀ ਹੈ ਤਾਂ ਉਹ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।ਇਸ ਸਮੇਂ ਹੈਲਥ ਇੰਸਪੈਕਟਰ ਸਤਨਾਮ ਸਿੰਘ ਮੁੰਡਾ ਪਿੰਡ,ਹੈਲਥ ਇੰਸਪੈਕਟਰ ਬਿਹਾਰੀ ਲਾਲ,ਬਲਰਾਜ ਸਿੰਘ ਗਿੱਲ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ,ਜ਼ਸਪਿੰਦਰ ਸਿੰਘ ਹਾਂਡਾ,ਸੁਖਦੀਪ ਸਿੰਘ ਔਲਖ,ਆਸ਼ਾ ਵਰਕਰ ਵੀਰਪਾਲ ਕੌਰ ਸਰਹਾਲੀ,ਏ.ਐਸ.ਆਈ.ਹਰਬੰਸ ਸਿੰਘ ਥਾਣਾ ਸਰਹਾਲੀ ਆਦਿ ਹਾਜ਼ਰ ਸਨ।