
ਡਾਂਸ ਵੀਡੀਓ ਸ਼ੇਅਰ ਕਰਨ ਤੇ ਟਰੋਲ ਹੋਏ ਵਿਰਾਟ
Fri 26 Jul, 2019 0
ਨਵੀਂ ਦਿੱਲੀ :
ਭਾਰਤੀ ਕ੍ਰਿਕਟ ਪ੍ਰਸ਼ੰਸਕ ਆਪਣੀ ਟੀਮ ਨੂੰ ਆਈਸੀਸੀ ਕ੍ਰਿਕਟ ਵਰਲਡ ਕੱਪ 2019 ਦੇ ਸੈਮੀਫਾਇਨਲ 'ਚ ਨਿਊਜੀਲੈਂਡ ਦੇ ਹੱਥੋਂ ਮਿਲੀ ਹਾਰ ਨੂੰ ਹੁਣ ਤੱਕ ਪਚਾ ਨਹੀਂ ਪਾਏ ਹਨ। ਸ਼ਾਇਦ ਇਹੀ ਵਜ੍ਹਾ ਰਹੀ ਹੈ ਕਿ ਜਦੋਂ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਡਾਂਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਤਾਂ ਯੂਜ਼ਰਸ ਉਨ੍ਹਾਂ ਨੂੰ ਟਰੋਲ ਕਰਨ ਲੱਗੇ। ਵੀਡੀਓ ਨੂੰ ਦੇਖਣ ਤੋਂ ਲੱਗ ਰਿਹਾ ਹੈ ਕਿ ਕੋਹਲੀ ਕਿਸੇ ਐਡ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ ।
ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ‘ਸਕਾਰਤਮਕਤਾ ਸਕਾਰਤਮਕਤਾ ਦੇ ਵੱਲ ਆਕਰਸ਼ਿਤ ਹੁੰਦੀ ਹੈ। ਤੁਹਾਡੀ ਪਸੰਦ ਤੁਹਾਡਾ ਨਤੀਜਾ ਤੈਅ ਕਰਦੀ ਹੈ।’ ਇਸ 'ਤੇ ਇੱਕ ਯੂਜ਼ਰ ਨੇ ਲਿਖਿਆ, ‘ਤੁਹਾਡੀ ਪਸੰਦ ਤੁਹਾਡਾ ਨਤੀਜਾ ਤੈਅ ਕਰਦੀ ਹੈ ! ! ! ਅਤੇ ਤੁਹਾਡੀ ਅਨੌਖੇ ਵਿਕਲਪਾਂ ਨੇ ਵਰਲਡ ਕੱਪ ਨੂੰ ਬਰਬਾਦ ਕਰ ਦਿੱਤਾ। ਜਾਓ ਭਰਾ ਨੱਚੋ, ਖੂਬ ਨੱਚੋ।
ਅਬਰਾਰ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, ‘ਆਪਣੀ ਕਪਤਾਨੀ ਦੇ ਬਾਰੇ 'ਚ ਧਿਆਨ ਦਿਓ।’ ਗਿਆਨੇਸ਼ ਨੇ ਕੰਮੈਂਟ ਕੀਤਾ, ‘ਬਸ ਐਡਸ 'ਚ ਧਿਆਨ ਦਿਓ। ਹਾਈ ਪ੍ਰੈਸ਼ਰ ਮੈਚ 'ਚ … . ਕਰ ਦੇਣਾ ਫਿਰ।’ ਧਰਮ ਸਿੰਘ ਲਿਖਦੇ ਹਨ, ‘ਨੱਚ ਭਰਾ, ਵਰਲਡ ਕੱਪ ਤਾਂ ਹਾਰ ਹੀ ਗਏ। ’ ds_3 . o ਆਈਡੀ ਵਾਲੇ ਯੂਜਰ ਨੇ ਲਿਖਿਆ, ‘ਨੱਚ ਤਾਂ ਇਸ ਤਰ੍ਹਾਂ ਰਿਹਾ ਹੈ… ਜਿਵੇਂ ਮਿਸ਼ੇਲ ਜਾਨਸਨ…।’ ਸੋਮਿਕ ਡੇਅ ਨੇ ਕੰਮੇਂਟ ਕੀਤਾ, ‘ਇਹ ਵਰਲਡ ਕੱਪ ਡਾਂਸ ਹੈ। ’ khan__576 ਆਈਡੀ ਵਾਲੇ ਨੇ ਕੰਮੈਂਟ ਕੀਤਾ, ‘ ਅਤੇ ਇਨ੍ਹਾਂ ਨੂੰ ਵਰਲਡ ਕੱਪ ਚਾਹੀਦਾ ਸੀ। ’
ਏਜਾਜ ਨੇ ਲਿਖਿਆ, ‘ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਅਨਫਾਲੋ ਕਰਨ ਤੋਂ ਬਾਅਦ ਇੱਥੇ ਕੌਣ ਹੈ।’ ਸੋਨੂ ਬੰਨਾ ਨੇ ਲਿਖਿਆ, ‘ਵਰਲਡ ਕੱਪ ਹਾਰ ਕੇ..ਇੱਥੇ ਕਿਉਂ ਆਪਣੀ ਐਸੀ ਤੈਸੀ ਕਰਵਾ ਰਿਹਾ ਹੈ’ ਅਸ਼ਵਨੀ ਪਾਂਚਾਲ ਨੇ ਲਿਖਿਆ, ‘ਸ਼ਰਮ ਕਰ ਕੋਹਲੀ ਸਾਹਿਬ ਵਰਲਡ ਕੱਪ ਹਾਰ ਚੁੱਕੇ ਹਾਂ ਅਸੀ ਭਾਰਤੀ।
Comments (0)
Facebook Comments (0)