ਕੱਲ ਨੂੰ ਹੋਵੇਗਾ ਹਰੀਕੇ ਤੋਂ ਵੱਡਾ ਜਥਾ ਸੰਭੂ ਬਾਡਰ ਲਈ ਰਵਾਨਾ , ਸਾਰੀਆਂ ਤਿਆਰੀਆਂ ਮੁਕੰਮਲ, ਮੋਦੀ ਦੀ ਪੰਜਾਬ ਫੇਰੀ ਦੌਰਾਨ ਹੋਵੇਗਾ ਸਖਤ ਵਿਰੋਧ:- ਮਾਣੋਚਾਹਲ, ਸਿੱਧਵਾਂ, ਸ਼ਕਰੀ

ਕੱਲ ਨੂੰ ਹੋਵੇਗਾ ਹਰੀਕੇ ਤੋਂ ਵੱਡਾ ਜਥਾ ਸੰਭੂ ਬਾਡਰ ਲਈ ਰਵਾਨਾ , ਸਾਰੀਆਂ ਤਿਆਰੀਆਂ ਮੁਕੰਮਲ, ਮੋਦੀ ਦੀ ਪੰਜਾਬ ਫੇਰੀ ਦੌਰਾਨ ਹੋਵੇਗਾ ਸਖਤ ਵਿਰੋਧ:- ਮਾਣੋਚਾਹਲ, ਸਿੱਧਵਾਂ, ਸ਼ਕਰੀ

ਚੋਹਲਾ ਸਾਹਿਬ 21 ਮਈ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਤਰਨਤਾਰਨ ਵੱਲੋ ਕੱਲ 22 ਮਈ ਨੂੰ ਹਰੀਕੇ ਪੱਤਣ ਤੋ ਵੱਡਾ ਜਥਾ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਜਦੂਰ ਅਤੇ ਬੀਬੀਆਂ ਹਜਾਰਾਂ ਦੀ ਗਿਣਤੀ ਵਿੱਚ ਵੱਖ ਵੱਖ ਸਾਧਨਾਂ ਰਾਹੀਂ ਸੰਭੂ ਬਾਡਰ ਲਈ  ਸੂਬਾ ਆਗੂ ਅਤੇ ਜਿਲ੍ਹਾ ਪ੍ਧਾਨ ਸਤਨਾਮ ਸਿੰਘ ਮਾਣੋਚਾਹਲ ਸੂਬਾ ਆਗੂ ਅਤੇ ਜਿਲ੍ਹਾ ਇੰਚਾਰਜ ਹਰਪ੍ਰੀਤ ਸਿੰਘ ਸਿੱਧਵਾਂ ਸੂਬਾ ਆਗੂ ਅਤੇ ਜਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਦੀ ਅਗਵਾਈ ਹੇਠ ਰਵਾਨਾ ਹੋਣਗੇ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।  ਸੰਭੂ ਬਾਡਰ ਤੇ ਲੱਗੇ ਮੋਰਚੇ ਨੂੰ 100 ਦਿਨ ਪੂਰੇ ਹੋਣ ਕੇ  ਵੱਡੇ ਇੱਕਠ ਕੀਤੇ ਜਾ ਰਹੇ ਹਨ ਅਤੇ ਕੱਲ ਨੂੰ ਆਉਣ ਵਾਲੇ ਸਮੇਂ ਵਿੱਚ ਲੱਗੇ ਮੋਰਚੇ ਦੀ ਨਵੀਂ ਰੂਪ ਰੇਖਾ ਤਿਆਰ ਕੀਤੀ ਜਾਵੇਗੀ, ਅਤੇ ਮੋਰਚੇ ਨਾਲ ਸਬੰਧਤ ਕਈ ਅਹਿਮ ਫੈਸਲੇ ਵੀ ਲਏ ਜਾਣਗੇ । ਇਸ ਮੌਕੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ,ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਚੋਹਲਾ ਸਾਹਿਬ ਨੇ ਦੱਸਿਆ ਕਿ ਭਾਰਤ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ  ਪੰਜਾਬ ਵਿੱਚ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਵਿੱਚ 23 ਅਤੇ 24 ਮਈ ਨੂੰ ਵੱਖ ਵੱਖ ਰੈਲੀਆਂ ਵਿੱਚ ਪਰਚਾਰ ਕੀਤਾ ਜਾਣਾ ਹੈਂ ਜਿਸ ਦਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ ਅਤੇ ਕਾਲੀਆਂ ਝੰਡੀਆਂ ਵਿਖਾ ਕਿ ਨਾਹਰੇ ਬਾਜੀ ਕੀਤੀ ਜਾਵੇਗੀ। ਆਗੂਆਂ ਨੇ ਜਾਣਕਾਰੀ ਸਾਜੀ ਕਰਦਿਆਂ ਦੱਸਿਆ ਕਿ ਕਿਸਾਨਾਂ ਦੀ ਕਾਤਿਲ ਭਾਜਪਾ ਸਰਕਾਰ ਨੂੰ ਪੰਜਾਬ ਵਿੱਚ ਵੱਡੇ ਪੱਧਰ ਤੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਮੋਦੀ ਸਰਕਾਰ ਦੀ ਸਹਿ ਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਮਜਦੂਰਾਂ ਤੇ 70 ਹਜਾਰ ਤੋ ਵੱਧ ਫੋਰਸਾਂ ਨਾਲ ਪੰਜਾਬ ਹਰਿਆਣਾ ਬਾਡਰ ਤੇ ਅੰਨ੍ਹਾ ਤਸੱਦਦ ਕੀਤਾ ਸੀ ਜਿਸ ਸਾਡੇ ਨੋਜਵਾਨ ਸੁਭਕਰਨ ਨੂੰ ਸਹੀਦ ਕੀਤਾ ਅਤੇ ਸੈਕੜੇ ਕਿਸਾਨਾਂ ਮਜਦੂਰਾਂ ਨੂੰ ਫ਼ੱਟੜ ਕੀਤਾ ਸੀ। ਇਸ ਲਈ ਕਿਸਾਨਾਂ ਮਜਦੂਰਾਂ ਦੀ ਕਾਤਿਲ ਸਰਕਾਰ ਨੂੰ ਕਿਸੇ ਵੀ ਕੀਮਤ ਕੇ ਪੰਜਾਬ ਵਿੱਚ ਚੋਣ ਪਰਚਾਰ ਨਹੀ ਕਰਨ ਦਿੱਤਾ ਜਾਵੇਗਾ ਅਤੇ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ