ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਵਿਖੇ 2 ਦਿਨਾਂ 15ਵੀਂ ਸਪੋਟਰਸ ਮੀਟ ਕਰਵਾਈ

ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਵਿਖੇ 2 ਦਿਨਾਂ 15ਵੀਂ ਸਪੋਟਰਸ ਮੀਟ ਕਰਵਾਈ

ਰਾਕੇਸ਼ ਬਾਵਾ/ਪਰਮਿੰਦਰ ਚੋਹਲਾ

ਚੋਹਲਾ ਸਾਹਿਬ 28 ਨਵੰਬਰ 2019 
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕੇ ਦੀ ਮਹਾਨ ਵਿੱਦਿਅਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਵਿਖੇ ਦੋ ਦਿਨਾਂ 15ਵੀਂ ਸਪੋਰਟਸ ਮੀਟ ਕਰਵਾਈ ਗਈ।ਇਯ ਮੀਟ ਦਾ ਆਰੰਭ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰ: ਗੁਲਵਿੰਦਰ ਸਿੰਘ ਸੰਧੂ ਅਤੇ ਐਜੂਕੇਸ਼ਨ ਡਾਇਰੈਕਟਰ ਮੈਡਮ ਨਵਦੀਪ ਕੋਰ ,ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਗੁਬਾਰੇ ਆਸਮਾਨ ਵੱਲ ਛੱਡਕੇ ਕੀਤਾ।ਇਸ ਸਮੇਂ ਬਣਾਏ ਗਏ ਵੱਖ-ਵੱਖ ਹਾਊਸਾਂ ਵੱਲੋਂ ਰੰਗ ਬਿਰੰਗੇ ਝੰਡੇ ਅਤੇ ਬੈਨਰ ਫੜਕੇ ਪਾਸ ਕੀਤੇ ਗੲ ਤੇ ਸਲਾਮੀਂ ਦਿੱਤੀ ਗਈ।ਸਾਹਿਬਜਾਦਾ ਅਜੀਤ ਸਿੰਘ,ਜੁਝਾਰ ਸਿੰਘ,ਜ਼ੋਰਾਵਰ ਸਿੰਘ ਅਤੇਫਤਿਹ ਸਿੰਘ ਹਾਊਸਾਂ ਦਰਮਿਆਨ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਗਏ।ਛੋਟੇ ਅਤੇ ਵੱਡੇ ਸਭ ਵਿਦਿਆਰਥੀਆਂ ਨੇ ਬੜੇ ਚਾਅ ਤੇ ਉਤਸ਼ਾਹ ਨਾਲ ਹਿੱਸਾ ਲਿਆ।ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।ਗੀਤ,ਸੰਗੀਤ ਦਾ ਪ੍ਰੋਗਰਾਮ ਵੀ ਕਰਵਾਇਆ ਗਿਆ।ਆਖੀਰ ਤੇ ਡਾਇਰੈਕਟਰ ਸਾਹਿਬ ਨ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਦਿਲਚਸਪੀ ਲੈਣ ਲਈ ਕਿਹਾ।ਉਹਨਾਂ ਨੇ ਇ ਵੀ ਕਿਹਾ ਕਿ ਨਰੋਏ ਸਰੀਰ ਵਿੱਚ ਵਿੱਚ ਹੀ ਨਰੋਏ ਦੀ ਉਤਪਤੀ ਹੁੰਦੀ ਹੈ।ਉਨਾਂ ਨੇ ਨਸ਼ਾ ਮੁਕਤ ਸਮਾਜ ਸਿਰਜਣ ਦੀ ਅਪੀਲ ਕੀਤੀ।ਇਸ ਸਮੇਂ ਸਕੂਲ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸੀ।