ਅੰਮ੍ਰਿਤਸਰ ਪੁਲਿਸ ਨੇ ਭਿੱਖੀਵਿੰਡ ਵਿਖੇ ਦੋ ਚੋਰੀ ਦੇ ਮੋਟਰਸਾਈਕਲ ਕੀਤੇ ਬਰਾਮਦ

ਅੰਮ੍ਰਿਤਸਰ ਪੁਲਿਸ ਨੇ ਭਿੱਖੀਵਿੰਡ ਵਿਖੇ ਦੋ ਚੋਰੀ ਦੇ ਮੋਟਰਸਾਈਕਲ ਕੀਤੇ ਬਰਾਮਦ

ਭਿੱਖੀਵਿੰਡ 4 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-

ਅੰਮ੍ਰਿਤਸਰ ਵਿਖੇ ਮੋਟਰਸਾਈਕਲ ਚੋਰੀ
ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਮੁੱਖ ਰੱਖਦਿਆਂ ਪੁਲਿਸ ਵੱਲੋਂ ਚੋਰਾਂ ਪਾਸੋਂ ਇਕੱਤਰ
ਕੀਤੀ ਜਾਣਕਾਰੀ ‘ਤੇ ਅੱਜ ਅੰਮ੍ਰਿਤਸਰ ਸ਼ਹਿਰ ਦੀ ਪੁਲਿਸ ਪਾਰਟੀ ਇਕ ਕੱਪੜੇ ਨਾਲ ਮੂੰਹ
ਢੱਕੇ ਵਿਅਕਤੀ ਨੂੰ ਨਾਲ ਲੈ ਕੇ ਭਿੱਖੀਵਿੰਡ ਦੇ ਪੱਟੀ ਰੋਡ ਵਿਖੇ ਪਹੰੁਚੀ, ਜਿਥੇ ਉਕਤ
ਵਿਅਕਤੀ ਦੀ ਨਿਸ਼ਾਨਦੇਹੀ ‘ਤੇ ਕੁਝ ਘਰਾਂ ਵਿਚੋਂ ਦੋ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ
02 ਬੀ.ਈ 9633 ਬਰਾਮਦ ਕੀਤੇ ਗਏ।
ਕਾਰ ਨੰਬਰ ਪੀ.ਬੀ 03 ਜੈਡ 3298 ਆਦਿ ਵਾਹਨਾਂ ‘ਤੇ ਸਵਾਰ ਹੋ ਕੇ ਆਈ ਪੁਲਿਸ ਪਾਰਟੀ
ਨਾਲ ਗੱਲਬਾਤ ਕਰਨ ‘ਤੇ ਆਪਣੇ-ਆਪ ਨੂੰ ਪੁਲਿਸ ਅਧਿਕਾਰੀ ਗੁਰਮੀਤ ਸਿੰਘ, ਜੋਗਿੰਦਰ ਸਿੰਘ
ਦੱਸਦਿਆਂ ਕਿਹਾ ਕਿ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਆਏ ਸ਼ਰਧਾਲੂ ਦਾ ਮੋਟਰਸਾਈਕਲ ਚੋਰੀ
ਕਰਨ ਵਾਲੇ ਕੁਝ ਚੋਰਾਂ ਨੂੰ ਫੜਿਆ ਸੀ, ਜਿਹਨਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਪਾਰਟੀ
ਵੱਲੋਂ ਕਾਰਵਾਈ ਕਰਕੇ ਚੋਰੀ ਕੀਤੇ ਗਏ ਮੋਟਰਸਾਈਕਲਾਂ ਨੂੰ ਬਰਾਮਦ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਬਲਵਿੰਦਰ ਸਿੰਘ ਤੇ ਮੁਨਸ਼ੀ ਪਰਮਜੀਤ
ਸਿੰਘ ਨੂੰ ਪੁੱਛੇ ਜਾਣ ‘ਤੇ ਉਹਨਾਂ ਨੇ ਅਗਿਆਨਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਇਸ
ਸੰਬੰਧੀ ਕੋਈ ਜਾਣਕਾਰੀ ਨਹੀ ਹੈ।
ਫੋਟੋ ਕੈਪਸ਼ਨ :- ਭਿੱਖੀਵਿੰਡ ਵਿਖੇ ਅੰਮ੍ਰਿਤਸਰ ਪੁਲਿਸ ਵੱਲੋਂ ਫੜ੍ਹੇ ਗਏ
ਮੋਟਰਸਾਈਕਲਾਂ ਨੂੰ ਗੱਡੀ ਲੱਦ ਦੀ ਪੁਲਿਸ ਪਾਰਟੀ।